ਰੇਪ ਦੇ ਦੋ ਵੱਡੇ ਫੈਸਲੇ ਸੁਣਾਉਣ ਵਾਲੀਆਂ ਦੋਵੇਂ ਜੱਜਾਂ, ਇਕ ਹੀ ਕਸਬੇ ਦੀਆਂ
Monday, Aug 27, 2018 - 11:36 AM (IST)

ਭੋਪਾਲ— ਬੀਤੇ ਹਫਤੇ ਮੱਧ ਪ੍ਰਦੇਸ਼ 'ਚ ਰੇਪ ਦੇ ਦੋ ਵੱਡੇ ਮਾਮਲਿਆਂ 'ਚ ਅਹਿਮ ਫੈਸਲੇ ਆਏ। ਇਕ ਫੈਸਲਾ ਮੰਦਸੌਰ ਦੀ ਘਟਨਾ ਦਾ, ਜੋ ਦੇਸ਼ਭਰ 'ਚ ਸੁਰਖੀਆਂ 'ਚ ਰਹੀ ਸੀ ਅਤੇ ਦੂਜਾ ਫੈਸਲਾ ਉਜ਼ੈਨ ਦੀ ਘਟਨਾ ਦਾ ਸੀ।
ਮੰਦਸੌਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਐਤਵਾਰ ਨੂੰ ਪੀ.ਐੱਮ.ਮੋਦੀ ਨੇ 'ਮਨ ਕੀ ਬਾਤ' 'ਚ ਵੀ ਇਸ ਫੈਸਲੇ ਦੀ ਤਾਰੀਫ ਕੀਤੀ। ਜਦਕਿ ਉਜ਼ੈਨ ਦੇ ਕੇਸ 'ਚ ਤਾਂ ਰਿਕਾਰਡ 6 ਘੰਟੇ ਦੇ ਅੰਦਰ ਫੈਸਲਾ ਆ ਗਿਆ। ਇਹ ਫੈਸਲੇ ਕਰਨ ਵਾਲੀਆਂ ਦੋਵੇਂ ਹੀ ਜੱਜਾਂ ਦੇ ਵਿਚ ਤਮਾਮ ਸਮਾਨਤਾਵਾਂ ਹੈ। ਮੰਦਸੌਰ ਦੀ ਜੱਜ ਨਿਸ਼ਾ ਗੁਪਤਾ ਅਤੇ ਉਜ਼ੈਨ ਦੀ ਜੱਜ ਤ੍ਰਿਪਤੀ ਪਾਂਡੇ ਦੇ ਪਰਿਵਾਰ ਇਕ ਹੀ ਜ਼ਿਲੇ ਦੇ ਹਨ। ਦੋਵੇਂ ਹੀ ਮੱਧ ਪ੍ਰਦੇਸ਼ ਦੇ ਹੀ ਸ਼ਿਵਪੁਰੀ ਜ਼ਿਲੇ ਦੀ ਕੋਲਾਰਸ ਤਹਿਸੀਲ ਤੋਂ ਹਨ। ਦੋਹਾਂ ਦੀ ਪੜ੍ਹਾਈ ਵੀ ਇਕ ਹੀ ਸ਼ਹਿਰ 'ਚ ਹੋਈ। ਦੋਹਾਂ ਦੇ ਪਤੀ ਵੀ ਜੱਜ ਹਨ। ਦੋਹਾਂ ਲਈ ਇਹ ਇਸ ਤਰ੍ਹਾਂ ਦੇ ਪਹਿਲੇ ਫੈਸਲੇ ਸੀ।
ਨਿਸ਼ਾ ਗੁਪਤਾ, ਮੰਦਸੌਰ, ਪਹਿਲਾਂ ਫੈਸਲਾ, ਜਿਸ 'ਚ ਫਾਂਸੀ ਦਿੱਤੀ ਗਈ
ਮਾਮਲਾ:2 ਵਿਅਕਤੀਆਂ ਨੇ 7 ਸਾਲ ਦੀ ਬੱਚੀ ਦੇ ਨਾਲ ਰੇਪ ਕੀਤਾ ਸੀ।
ਇਹ ਹੈਵਾਨੀਅਤ ਦੀ ਹਦਾਂ ਪਾਰ ਕਰਨ ਵਾਲਾ ਕੇਸ ਹੈ। ਉਹ ਵੀ ਇੰਨੀ ਛੋਟੀ ਬੱਚੀ ਦੇ ਨਾਲ ਜੋ ਵਿਰੋਧ ਵੀ ਨਹੀਂ ਕਰ ਸਕਦੀ। ਫਾਂਸੀ ਤੋਂ ਘੱਟ ਕੋਈ ਵੀ ਸਜ਼ਾ ਦਿੱਤੀ ਹੁੰਦੀ ਤਾਂ ਇਹ ਨਿਆਂ ਨਹੀਂ ਹੁੰਦਾ।
ਤ੍ਰਿਪਤੀ ਪਾਂਡੇ, ਉਜ਼ੈਨ, ਸਿਰਫ 6 ਘੰਟਿਆਂ 'ਚ ਸੁਣਾ ਦਿੱਤਾ ਫੈਸਲਾ
ਮਾਮਲਾ:14 ਸਾਲ ਦੇ ਕਿਸ਼ੋਰ ਨੇ 4 ਸਾਲ ਦੀ ਬੱਚੀ ਨਾਲ ਰੇਪ ਕੀਤਾ ਸੀ।
- ਬੱਚੇ 'ਤੇ ਪਰਿਵਾਰ ਦਾ ਕੰਟਰੋਲ ਨਹੀਂ ਹੈ। ਅਸ਼ਲੀਲ ਫਿਲਮਾਂ ਨੇ ਉਸ 'ਤੇ ਗਲਤ ਅਸਲ ਪਾਇਆ। ਇਹ ਕੇਸ ਮਾਨਸਿਕ ਵਿਕ੍ਰਿਤੀ ਦਾ ਨਤੀਜਾ ਹੈ। ਉਸ ਨੂੰ 2 ਸਾਲ ਲਈ ਸੁਧਾਰ ਗ੍ਰਹਿ ਜੇਲ ਭੇਜਿਆ ਗਿਆ।
ਜ਼ਿਲੇ ਤੋਂ ਜੱਜ ਬਣਨ ਵਾਲੀ ਪਹਿਲੀ ਲੜਕੀ ਸੀ ਨਿਸ਼ਾ,12 ਸੁਣਵਾਈ ਦੇ ਬਾਅਦ ਸੁਣਾ ਦਿੱਤੀ ਫਾਂਸੀ
ਜੱਜ ਨਿਸ਼ਾ ਗੁਪਤਾ ਦੀ ਪੜ੍ਹਾਈ ਸ਼ਿਵਪੁਰੀ 'ਚ ਹੋਈ। ਵਕਾਲਤ ਦੀ ਡਿਗਰੀ ਲੈਣ ਤੋਂ ਬਾਅਦ ਅਰਥਸ਼ਾਸਤਰ 'ਚ ਐੱਮ.ਏ. ਕੀਤੀ। 2003 ਬੈਂਚ ਦੀ ਨਿਸ਼ਾ ਸ਼ਿਵਪੁਰੀ ਤੋਂ ਜੱਜ ਬਣਨ ਵਾਲੀ ਪਹਿਲੀ ਲੜਕੀ ਸੀ। ਡੇਢ ਸਾਲ ਪਹਿਲਾਂ ਹੀ ਮੰਦਸੋਰ 'ਚ ਪੋਸਟੇਡ ਹੋਈ ਹੈ। 26 ਜੂਨ ਨੂੰ ਮੰਦਸੌਰ 'ਚ 7 ਸਾਲ ਦੀ ਬੱਚੀ ਨਾਲ ਦੁਸ਼ਕਰਮ ਅਤੇ ਉਸ ਨੂੰ ਮ੍ਰਿਤ ਸਮਝ ਕੇ ਲਾਵਾਰਿਸ ਛੱਡਣ ਦਾ ਮਾਮਲਾ ਸਾਹਮਣੇ ਆਇਆ। ਪੂਰੇ ਦੇਸ਼ 'ਚ ਚਰਚਾ 'ਚ ਰਹੇ ਇਸ ਅਪਰਾਧ ਦੀ 20 ਜੁਲਾਈ ਤੋਂ ਸੁਣਵਾਈ ਸ਼ੁਰੂ ਹੋਈ। ਕਰੀਬ 12 ਸੁਣਵਾਈ ਦੇ ਬਾਅਦ ਨਿਸ਼ਾ ਗੁਪਤਾ ਨੇ 21 ਅਗਸਤ ਨੂੰ ਦੋਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਹ ਇਸ ਤਰ੍ਹਾਂ ਦੀ ਦੇਸ਼ 'ਚ ਪਹਿਲੀ ਸਜ਼ਾ ਸੀ।
ਤ੍ਰਿਪਤੀ ਦੇ ਦਾਦਾ ਵਕੀਲ ਅਤੇ ਪਿਤਾ ਜੱਜ, ਇਨਸਾਫ 'ਚ ਦੇਰੀ ਵੀ ਨਾ ਇਨਸਾਫੀ ਹੈ।
ਤ੍ਰਿਪਤੀ ਪਾਂਡੇ ਦੇ ਦਾਦਾ ਬਾਬੂਲਾਲ ਪਾਂਡੇ ਵਕੀਲ ਰਹੇ ਸਨ। ਪਿਤਾ ਏ.ਕੇ ਪਾਂਡੇ ਵੀ ਸੀ.ਬੀ.ਆਈ. ਦੇ ਸਪੈਸ਼ਲ ਜੱਜ ਰਹੇ। ਤ੍ਰਿਪਤੀ ਵੀ 2008 ਬੈਂਚ 'ਚ ਚੁਣੀ ਗਈ ਸੀ। ਭੋਪਾਲ,ਇੰਦੌਰ, ਸ਼ਹਿਡੋਲ, ਭਿੰਡ ਦੇ ਬਾਅਦ ਉਜ਼ੈਨ ਆਈ। ਇੱਥੇ ਉਨ੍ਹਾਂ ਦੇ ਸਾਹਮਣੇ ਮਹਿਜ 4 ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ। ਦੋਸ਼ੀ ਵੀ 14 ਸਾਲ ਦਾ ਹੀ ਸੀ। ਜੱਜ ਤ੍ਰਿਪਤੀ ਪਾਂਡੇ ਨੇ ਚਾਲਾਨ ਪੇਸ਼ ਹੋਣ ਦੇ 6 ਘੰਟੇ ਦੇ ਅੰਦਰ ਹੀ ਫੈਸਲਾ ਸੁਣਾ ਦਿੱਤਾ। ਇਸ 'ਚ ਵੀ ਬੱਚੀ ਦਾ ਬਿਆਨ ਲੈਣ 'ਚ ਕਾਫੀ ਸਮਾਂ ਗਿਆ। ਉਹ ਕਾਫੀ ਡਰੀ ਹੋਈ ਸੀ। ਉਸ ਨੂੰ ਵੱਖਰੇ ਕਮਰੇ 'ਚ ਲਿਜਾ ਕੇ ਮਾਤਾ-ਪਿਤਾ ਦੀ ਮੌਜੂਦਗੀ 'ਚ ਘਰ ਜਿਹਾ ਮਾਹੌਲ ਬਣਾ ਕੇ ਸਵਾਲ ਪੁੱਛੇ ਗਏ। ਬੱਚੀ ਨੇ ਸਾਰੀ ਗੱਲ ਦੱਸੀ। ਨਾਬਾਲਗ ਦੋਸ਼ੀ ਨੂੰ 2 ਸਾਲ ਦੇ ਲਈ ਸੁਧਾਰ ਗ੍ਰਹਿ ਭੇਜਣ ਦਾ ਆਦੇਸ਼ ਦਿੱਤਾ। ਤ੍ਰਿਪਤੀ ਦੇ ਪਿਤਾ ਏ.ਕੇ.ਪਾਂਡੇ ਕਹਿੰਦੇ ਹਨ ਅਜਿਹੇ ਮਾਮਲੇ 'ਚ ਕਾਰਵਾਈ ਇਸੇ ਰਫਤਾਰ ਨਾਲ ਹੋਣੀ ਚਾਹੀਦੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ, ਮੱਧ ਪ੍ਰਦੇਸ਼ 'ਚ ਤੇਜ਼ੀ ਨਾਲ ਹੋ ਰਹੇ ਫੈਸਲੇ ਪ੍ਰਸ਼ੰਸਾ ਦੇ ਲਾਇਕ
ਪ੍ਰਧਾਨ ਮੰਤਰੀ ਨਰਿੰਦਰ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ ਰੇਪ ਦੇ ਮਾਮਲਿਆਂ 'ਚ ਤੇਜ਼ੀ ਨਾਲ ਹੋ ਰਹੇ ਫੈਸਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਮੰਦਸੌਰ-ਉਜ਼ੈਨ 'ਚ ਨਾਬਾਲਗ ਨਾਲ ਰੇਪ ਕੇਸ 'ਚ ਅਦਾਲਤ ਨੇ ਦੋ ਮਹੀਨਿਆਂ ਅਤੇ ਕੱਟੀ 'ਚ ਸਿਰਫ ਪੰਚ ਮਹੀਨਿਆਂ 'ਚ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ। ਇਹ ਪ੍ਰਸ਼ੰਸਾ ਵਾਲੀ ਗੱਲ ਹੈ।