ਦੁੱਧ ਜਾਂ ਜੂਸ, ਸਵੇਰ ਦੇ ਪਹਿਲੇ ਡ੍ਰਿੰਕ ਦੇ ਲਿਹਾਜ ਨਾਲ ਕੀ ਹੈ ਬਿਹਤਰ

02/19/2020 7:40:37 PM

ਨਵੀਂ ਦਿੱਲੀ (ਏਜੰਸੀਆਂ)– ਇਹ ਗੱਲ ਨਾ ਸਿਰਫ ਸਾਡੇ ਵੱਡੇ ਬਜ਼ੁਰਗ ਕਹਿੰਦੇ ਆ ਰਹੇ ਹਨ, ਸਗੋਂ ਹੁਣ ਤਾਂ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਚੁੱਕੀ ਹੈ ਕਿ ਬ੍ਰੇਕਫਾਸਟ ਸਾਡੇ ਦਿਨ ਦਾ ਅਹਿਮ ਮੀਲ ਹੈ ਅਤੇ ਕਿਸੇ ਵੀ ਹਾਲ ’ਚ ਬ੍ਰੇਕਫਾਸਟ ਨੂੰ ਸਕਿਪ ਨਹੀਂ ਕਰਨਾ ਚਾਹੀਦਾ। ਇੰਨਾ ਹੀ ਨਹੀਂ, ਤੁਸੀਂ ਬ੍ਰੇਕਫਾਸਟ ’ਚ ਕੀ ਖਾਂਦੇ ਹੋ, ਇਸ ’ਤੇ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। ਰਾਤ ਦੇ ਡਿਨਰ ਤੋਂ ਬਾਅਦ ਜਦੋਂ ਅਸੀਂ ਸੌਂਦੇ ਹਾਂ ਤਾਂ ਘੱਟ ਤੋਂ ਘੱਟ 8-9 ਘੰਟੇ ਦੀ ਫਾਸਟਿੰਗ ਹੋ ਜਾਂਦੀ ਹੈ ਅਤੇ ਅਜਿਹੇ ’ਚ ਸਵੇਰੇ-ਸਵੇਰੇ ਸਰੀਰ ਨੂੰ ਮੁੜ ਐਨਰਜੀ ਪਾਉਣ ਲਈ ਬ੍ਰੇਕਫਾਸਟ ਦੀ ਲੋੜ ਹੁੰਦੀ ਹੈ। ਲਿਹਾਜਾ ਪੋਸ਼ਕ ਤੱਤਾਂ ਨਾਲ ਭਰਪੂਰ ਚੀਜ਼ਾਂ ਨੂੰ ਬ੍ਰੇਕਫਾਸਟ ’ਚ ਸ਼ਾਮਲ ਕਰਨਾ ਚਾਹੀਦਾ ਹੈ।

ਬ੍ਰੇਕਫਾਸਟ ’ਚ ਦੁੱਧ ਜਾਂ ਜੂਸ?
ਇਕ ਸਵਾਲ ਜੋ ਅਕਸਰ ਲੋਕਾਂ ਦੇ ਮਨ ’ਚ ਆਉਂਦਾ ਹੈ ਕਿ ਬ੍ਰੇਕਫਾਸਟ ’ਚ ਦੁੱਧ ਪੀਣਾ ਚਾਹੀਦਾ ਹੈ ਜਾਂ ਜੂਸ? ਬਹੁਤ ਸਾਰੇ ਲੋਕ ਬ੍ਰੇਕਫਾਸਟ ’ਚ ਕੈਲਸ਼ੀਅਮ ਨਾਲ ਭਰਪੂਰ 1 ਗਲਾਸ ਦੁੱਧ ਪੀਣਾ ਪਸੰਦ ਕਰਦੇ ਹਨ ਅਤੇ ਉਥੇ ਹੀ ਕੁਝ ਲੋਕਾਂ ਨੂੰ ਸਵੇਰੇ-ਸਵੇਰੇ ਨਾਸ਼ਤੇ ’ਚ ਬ੍ਰੈੱਡ ਟੋਸਟ ਜਾਂ ਆਮਲੇਟ ਦੇ ਨਾਲ ਵਿਟਾਮਿਨ ਸੀ ਨਾਲ ਭਰਪੂਰ 1 ਗਲਾਸ ਓਰੇਂਜ ਜੂਸ ਪੀਣਾ ਪਸੰਦ ਹੁੰਦਾ ਹੈ।

ਦੁੱਧ ਪੀਣ ਦੇ ਫਾਇਦੇ
ਦੁੱਧ ਕੈਲਸ਼ੀਅਮ ਦਾ ਤਾਂ ਬੈਸਟ ਸੋਰਸ ਹੈ ਹੀ, ਨਾਲ ਹੀ ਦੁੱਧ ’ਚ ਪ੍ਰੋਟੀਨ, ਵਿਟਾਮਿਨ ਬੀ-12, ਹੈਲਦੀ ਫੈਟਸ ਆਦਿ ਵੀ ਭਰਪੂਰ ਮਾਤਰਾ ’ਚ ਹੁੰਦੇ ਹਨ। ਸਦੀਆਂ ਤੋਂ ਦੁੱਧ ਨੂੰ ਇਕ ਕੰਪਲੀਟ ਮੀਲ ਦੇ ਤੌਰ ’ਤੇ ਦੇਖਿਆ ਜਾਂਦਾ ਰਿਹਾ ਹੈ। ਦੁੱਧ ਦੇ ਕਈ ਫਾਇਦਿਆਂ ਕਾਰਣ ਹੀ ਸਰੀਰ ਨੂੰ ਹੈਲਦੀ ਅਤੇ ਐਕਟਿਵ ਰੱਖਣ ਲਈ ਵੱਡੀ ਗਿਣਤੀ ’ਚ ਲੋਕ ਦੁੱਧ ਦਾ ਸੇਵਨ ਕਰਦੇ ਹਨ। ਅਜਿਹੇ ’ਚ ਦੇਖਿਆ ਜਾਵੇ ਤਾਂ ਬ੍ਰੇਕਫਾਸਟ ’ਚ ਦੁੱਧ ਪੀਣਾ ਫਾਇਦੇਮੰਦ ਹੋ ਸਕਦਾ ਹੈ।

ਦੁੱਧ ਪੀਣ ਦੇ ਨੁਕਸਾਨ
ਦੁੱਧ ’ਚ ਸੈਚੁਰੇਟਿਡ ਫੈਟ ਹੁੰਦੀ ਹੈ, ਜਿਸ ਨਾਲ ਮੋਟਾਪਾ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਹੋ ਸਕਦਾ ਹੈ। ਨਾਲ ਹੀ ਇਨ੍ਹੀਂ ਦਿਨੀਂ ਦੁੱਧ ਦੇਣ ਵਾਲੇ ਜਾਨਵਰਾਂ ਨੂੰ ਇੰਜੈਕਸ਼ਨ ਵੀ ਲਾਇਆ ਜਾਂਦਾ ਹੈ ਤਾਂ ਕਿ ਉਹ ਜ਼ਿਆਦਾ ਦੁੱਧ ਦੇ ਸਕਣ ਅਤੇ ਇਸ ਇੰਜੈਕਸ਼ਨ ਦਾ ਵੀ ਸਾਡੀ ਸਿਹਤ ’ਤੇ ਬੁਰਾ ਅਸਰ ਪੈ ਸਕਦਾ ਹੈ। ਅਜਿਹੇ ’ਚ ਜਦੋਂ ਤੱਕ ਤੁਸੀਂ ਦੁੱਧ ਦੀ ਕੁਆਲਿਟੀ ਨੂੰ ਲੈ ਕੇ ਪੂਰੀ ਤਰ੍ਹਾਂ ਆਸਵੰਦ ਨਾ ਹੋਵੋ ਤਾਂ ਸਵੇਰੇ-ਸਵੇਰੇ ਦੁੱਧ ਪੀਣ ਤੋਂ ਬਚੋ। ਬਹੁਤ ਸਾਰੇ ਲੋਕਾਂ ’ਚ ਲੈਕਟੋਜ ਇਨਟਾਲਰੈਂਸ ਦੀ ਵੀ ਪ੍ਰੇਸ਼ਾਨੀ ਹੁੰਦੀ ਹੈ ਅਤੇ ਅਜਿਹੇ ਲੋਕਾਂ ਨੂੰ ਵੀ ਦੁੱਧ ਤੋਂ ਬਚਣਾ ਚਾਹੀਦਾ ਹੈ।

ਵਿਟਾਮਿਨ ਸੀ ਨਾਲ ਭਰਪੂਰ ਓਰੇਂਜ ਜੂਸ ਦੇ ਫਾਇਦੇ
ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਓਰੇਂਜ ਜੂਸ ਸਾਡੇ ਸਰੀਰ ਦੀ ਇਮਿਊਨਿਟੀ ਵਧਾ ਕੇ ਸਾਨੂੰ ਬੀਮਾਰੀਆਂ ਤੋਂ ਦੂਰ, ਫਿੱਟ ਅਤੇ ਹੈਲਦੀ ਰੱਖਣ ’ਚ ਮਦਦ ਕਰਦਾ ਹੈ। ਵਿਟਾਮਿਨ ਸੀ ਸਰੀਰ ਨੂੰ ਵਾਤਾਵਰਣ ਨਾਲ ਜੁੜੀਆਂ ਪ੍ਰੇਸ਼ਾਨੀਆਂ ਜਿਵੇਂ ਪ੍ਰਦੂਸ਼ਣ, ਸੂਰਜ ਦੀਆਂ ਹਾਨੀਕਾਰਕ ਯੂਵੀ ਕਿਰਨਾਂ ਆਦਿ ਤੋਂ ਵੀ ਬਚਾਉਂਦਾ ਹੈ। ਸਵੇਰੇ ਬ੍ਰੇਕਫਾਸਟ ’ਚ ਜੇ ਤੁਸੀਂ 1 ਗਲਾਸ ਓਰੇਂਜ ਜੂਸ ਪੀ ਲਓ ਤਾਂ ਤੁਹਾਡੇ ਦਿਨ ਭਰ ਦੀ ਵਿਟਾਮਿਨ ਸੀ ਦੀ ਲੋੜ ਪੂਰੀ ਹੋ ਜਾਂਦੀ ਹੈ।

ਓਰੇਂਜ ਜੂਸ ਦੇ ਨੁਕਸਾਨ
ਹਾਲਾਂਕਿ ਜੇ ਤੁਸੀਂ ਘਰ ’ਚ ਖੁਦ ਓਰੇਂਜ ਦਾ ਜੂਸ ਕੱਢ ਕੇ ਪੀ ਰਹੇ ਹੋ ਤਾਂ ਫਾਇਦੇਮੰਦ ਹੋਵੇਗਾ। ਡੱਬਾ ਬੰਦ ਜਾਂ ਪੈਕੇਜਡ ਓਰੇਂਜ ਜੂਸ ’ਚ ਚੀਨੀ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ ਅਤੇ ਉਹ ਫ੍ਰੈੱਸ਼ ਨਹੀਂ ਹੁੰਦਾ, ਕਾਫੀ ਪੁਰਾਣਾ ਹੁੰਦਾ ਹੈ, ਉਸ ’ਚ ਜੂਸ ਦਾ ਟੈਸਟ ਵਧਾਉਣ ਲਈ ਕੈਮੀਕਲਸ ਵੀ ਮਿਲੇ ਹੁੰਦੇ ਹਨ।


Baljit Singh

Content Editor

Related News