8 ਕਿਲੋ ਤੋਂ ਵੱਧ ਅਫੀਮ ਜ਼ਬਤ, ਮਹਿਲਾ ਸਣੇ 2 ਤਸਕਰ ਗ੍ਰਿਫ਼ਤਾਰ

Tuesday, Apr 29, 2025 - 04:54 PM (IST)

8 ਕਿਲੋ ਤੋਂ ਵੱਧ ਅਫੀਮ ਜ਼ਬਤ, ਮਹਿਲਾ ਸਣੇ 2 ਤਸਕਰ ਗ੍ਰਿਫ਼ਤਾਰ

ਸੋਲਨ- ਹਿਮਾਚਲ ਪ੍ਰਦੇਸ਼ ਪੁਲਸ ਨੇ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ਦੇ ਅਧੀਨ ਆਉਂਦੇ ਸਲੋਗੜਾ ਵਿਖੇ ਪਿੰਜੌਰ-ਸ਼ਿਮਲਾ ਨੈਸ਼ਨਲ ਹਾਈਵੇਅ 'ਤੇ ਇਕ ਔਰਤ ਸਮੇਤ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ 8.184 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੁਲਸ ਸੁਪਰਡੈਂਟ (ਐੱਸਪੀ) ਗੌਰਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਨੇਪਾਲੀ ਮੂਲ ਦਾ ਇਕ ਆਦਮੀ ਅਤੇ ਇਕ ਔਰਤ ਸੋਲਨ ਤੋਂ ਸ਼ਿਮਲਾ ਜਾ ਰਹੀ ਇਕ ਬੱਸ 'ਚ ਵੱਡੀ ਮਾਤਰਾ 'ਚ ਅਫੀਮ ਲੈ ਕੇ ਯਾਤਰਾ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਉਹ ਸ਼ਿਮਲਾ ਖੇਤਰ 'ਚ ਲੋਕਾਂ ਨੂੰ ਅਫੀਮ ਦੀ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ। ਸੂਚਨਾ ਦੇ ਆਧਾਰ 'ਤੇ ਟੀਮ ਦੇ ਮੈਂਬਰਾਂ ਨੇ ਸਲੋਗਰਾ ਕੋਲ ਨਾਕਾਬੰਦੀ ਕੀਤੀ ਅਤੇ ਨਿੱਜੀ ਬੱਸ ਦੀ ਤਲਾਸ਼ੀ ਲਈ। ਗ੍ਰਿਫ਼ਤਾਰ ਕੀਤੇ ਗਏ ਦੋਵਾਂ ਲੋਕਾਂ ਕੋਲੋਂ 8.184 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ। ਸ਼੍ਰੀ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ ਨੇਪਾਲ ਤੋਂ ਅਫੀਮ ਦੀ ਤਸਕਰੀ ਕਰ ਕੇ ਹਿਮਾਚਲ ਲਿਆਏ ਸਨ ਅਤੇ ਸ਼ਿਮਲਾ ਖੇਤਰ 'ਚ ਲੋਕਾਂ ਨੂੰ ਵੇਚਣ ਵਾਲੇ ਸਨ। ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਚਾਰ ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News