‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਯੋਜਨਾ ਪੂਰੇ ਦੇਸ਼ ’ਚ ਲਾਗੂ, ਹੁਣ ਕਿਸੇ ਵੀ ਸੂਬੇ ’ਚ ਲੈ ਸਕਦੇ ਹੋ ਸਸਤਾ ਅਨਾਜ

Wednesday, Jun 22, 2022 - 01:44 PM (IST)

ਨਵੀਂ ਦਿੱਲੀ– ਆਸਾਮ ਨੇ ਆਖਿਰਕਾਰ ਰਾਸ਼ਨ ਕਾਰਡ ‘ਪੋਰਟੇਬਿਲਿਟੀ’ ਸੇਵਾ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਕੇਂਦਰ ਦਾ ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਯੋਜਨਾ ਪੂਰੇ ਦੇਸ਼ ਵਿਚ ਲਾਗੂ ਹੋ ਗਈ ਹੈ। ਖੁਰਾਕ ਮੰਤਰਾਲਾ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਓ. ਐੱਨ. ਓ. ਆਰ. ਸੀ. (ਇਕ ਦੇਸ਼, ਇਕ ਰਾਸ਼ਨ ਕਾਰਡ) ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ, 2013 (ਐੱਨ. ਐੱਫ. ਐੱਸ. ਏ.) ਤਹਿਤ ਕਵਰ ਕੀਤੇ ਗਏ ਲਾਭਪਾਤਰੀ ਆਪਣੀ ਪਸੰਦ ਦੇ ਕਿਸੇ ਵੀ ਇਲੈਕਟ੍ਰਾਨਿਕ ਪੁਆਇੰਟ ਆਫ ਸੇਲ ਡਿਵਾਈਸ (ਈ-ਪੀ. ਓ. ਐੱਸ.) ਲੈਸ ਰਾਸ਼ਨ ਦੀਆਂ ਦੁਕਾਨਾਂ ਤੋਂ ਸਬਸਿਡੀ ਵਾਲੇ ਆਨਾਜ ਦਾ ਆਪਣਾ ਕੋਟਾ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਉਨ੍ਹਾਂ ਨੂੰ ਬਾਇਓਮੀਟ੍ਰਿਕ ਪ੍ਰਮਾਣੀਕਰਣ ਦੇ ਨਾਲ ਆਪਣੇ ਮੌਜੂਦਾ ਰਾਸ਼ਨ ਕਾਰਡ ਦੀ ਵਰਤੋਂ ਕਰਨੀ ਪਵੇਗੀ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਆਸਾਮ ਓ. ਐੱਨ. ਓ. ਆਰ. ਸੀ. ਲਾਗੂ ਕਰਨ ਵਾਲਾ 36ਵਾਂ ਸੂਬਾ/ਕੇਂਦਰ ਸ਼ਾਸਿਤ ਸੂਬਾ ਬਣ ਗਿਆ ਹੈ।

ਕੀ ਹੈ ਯੋਜਨਾ
ਦਰਅਸਲ, ਇਹ ਯੋਜਨਾ ਮੋਬਾਇਲ ਨੰਬਰ ਪੋਰਟੇਬਿਲਿਟੀ ਦੀ ਤਰ੍ਹਾਂ ਹੀ ਹੈ। ਮੋਬਾਇਲ ਪੋਰਟ ’ਚ ਤੁਹਾਡਾ ਨੰਬਰ ਨਹੀਂ ਬਦਲਦਾ ਅਤੇ ਤੁਸੀਂ ਦੇਸ਼ ਭਰ ’ਚ ਇਕ ਹੀ ਨੰਬਰ ਤੋਂ ਗੱਲ ਕਰਦੇ ਹੋ। ਇਸੇ ਤਰ੍ਹਾਂ ਰਾਸ਼ਨ ਕਾਰਡ ਪੋਰਟੇਬਿਲਿਟੀ ’ਚ ਤੁਹਾਡਾ ਰਾਸ਼ਨ ਕਾਰਡ ਨਹੀਂ ਬਦਲੇਗਾ। ਆਸਾਨ ਸ਼ਬਦਾਂ ’ਚ ਕਹੀਏ ਤਾਂ ਇਕ ਸੂਬੇ ਤੋਂ ਦੂਜੇ ਸੂਬੇ ’ਚ ਜਾਣ ’ਤੇ ਤੁਸੀਂ ਆਪਣੇ ਰਾਸ਼ਨ ਕਾਰਡ ਦਾ ਇਸਤੇਮਾਲ ਕਰ ਸਕਦੇ ਹੋ। ਇਸ ਕਾਰਡ ਨਾਲ ਦੂਜੇ ਸੂਬੇ ’ਚ ਵੀ ਸਰਕਾਰੀ ਰਾਸ਼ਨ ਖਰੀਦ ਸਕੋਗੇ।

2019 ’ਚ ਸ਼ੁਰੂ ਹੋਈ ਸੀ ONORC ਯੋਜਨਾ
ਕੇਂਦਰ ਸਰਕਾਰ ਨੇ ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਯੋਜਨਾ ਦੇਸ਼ ਦੇ ਸਾਰੇ ਨਾਗਰਿਕਾਂ ਲਈ ਕਿਸੇ ਵੀ ਸੂਬੇ ਦੀ ਸਰਕਾਰੀ ਰਾਸ਼ਨ ਦੁਕਾਨ ਤੋਂ ਉਪਲੱਬਧ ਕਰਵਾਉਣ ਲਈ ਅਗਸਤ 2019 ’ਚ ਸ਼ੁਰੂ ਕੀਤੀ ਸੀ। ‘ਇਕ ਰਾਸ਼ਟਰ, ਇਕ ਰਾਸ਼ਨ ਕਾਰਡ’ ਯੋਜਨਾ ਦਾ ਲਾਭ ਲੈਣ ਲਈ ਸਰਕਾਰ ਨੇ ‘ਮੇਰਾ ਰਾਸ਼ਨ’ ਮੋਬਾਇਲ ਐਪਲੀਕੇਸ਼ਨ ਵੀ ਸ਼ੁਰੂ ਕੀਤੀ ਹੈ। ਇਹ ਐਪ ਲਾਭਪਾਰਥੀਆਂ ਨੂੰ ਸੂਚਨਾ ਉਪਲੱਬਧ ਕਰਵਾ ਰਿਹਾ ਹੈ। ਇਹ ਅਜੇ 13 ਭਾਸ਼ਾਵਾਂ ’ਚ ਉਪਲੱਬਧ ਹੈ। ਹੁਣ ਤਕ ਐਪ ਨੂੰ ਗੂਗਲ ਪਲੇਅ ਸਟੋਰ ਤੋਂ 20 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਜਾ ਚੁੱਕਾ ਹੈ।


Rakesh

Content Editor

Related News