ਕੱਲ ਤੋਂ ਦਿੱਲੀ 'ਚ ਓਡ-ਈਵਨ ਲਾਗੂ, ਜਾਣੋ ਕਿਸ ਨੂੰ ਛੋਟ ਤੇ ਕਿੰਨਾ ਲੱਗੇਗਾ ਜੁਰਮਾਨਾ

Sunday, Nov 03, 2019 - 12:23 PM (IST)

ਨਵੀਂ ਦਿੱਲੀ— ਪ੍ਰਦੂਸ਼ਣ ਦੀ ਮਾਰ ਝੱਲ ਰਹੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਸੋਮਵਾਰ ਯਾਨੀ ਕਿ ਕੱਲ ਤੋਂ ਓਡ-ਈਵਨ ਯੋਜਨਾ ਲਾਗੂ ਹੋ ਜਾਵੇਗੀ। ਇਸ ਯੋਜਨਾ ਦੇ ਲਾਗੂ ਹੋਣ 'ਤੇ ਕੁਝ ਨਿਯਮ ਬਦਲੇ ਗਏ ਹਨ, ਜਿਸ 'ਚ ਛੋਟ ਤੋਂ ਲੈ ਕੇ ਜੁਰਮਾਨਾ ਰਾਸ਼ੀ ਵਧਾਈ ਹੈ। ਇਨ੍ਹਾਂ ਨਿਯਮਾਂ ਨੂੰ ਤੁਹਾਡੇ ਲਈ ਜਾਣਨਾ ਬੇਹੱਦ ਜ਼ਰੂਰੀ ਹੈ। ਇੱਥੇ ਦੱਸ ਦੱਈਏ ਕਿ ਦਿੱਲੀ ਵਿਚ 4 ਨਵੰਬਰ ਤੋਂ 15 ਨਵੰਬਰ ਤਕ ਓਡ-ਈਵਨ ਯੋਜਨਾ ਲਾਗੂ ਹੋਵੇਗੀ।

ਕਿੰਨਾ ਜੁਰਮਾਨਾ, ਕਿਸ ਨੂੰ ਛੋਟ ਤੇ ਕਿਸ ਨੂੰ ਨਹੀਂ— 
ਇਹ ਯੋਜਨਾ ਸਵੇਰੇ 8 ਵਜੇ ਤੋਂ ਲਾਗੂ ਹੋ ਕੇ ਸ਼ਾਮ 8 ਵਜੇ ਤਕ ਲਾਗੂ ਰਹੇਗੀ। ਐਤਵਾਰ ਨੂੰ ਓਡ-ਈਵਨ ਲਾਗੂ ਨਹੀਂ ਹੋਵੇਗਾ। ਪਿਛਲੀ ਵਾਰ ਤੋਂ ਇਸ ਵਾਰ ਦੁੱਗਣਾ ਜੁਰਮਾਨਾ, ਇਸ ਵਾਰ 2,000 ਦੀ ਥਾਂ 4,000 ਰੁਪਏ ਜੁਰਮਾਨਾ ਹੈ। ਇਸ ਤੋਂ ਇਲਾਵਾ ਦਿੱਲੀ ਸੀ. ਐੱਮ. ਅਤੇ ਮੰਤਰੀ ਦੇ ਵਾਹਨਾਂ ਨੂੰ ਛੋਟ ਨਹੀਂ ਹੈ। ਦੋ-ਪਹੀਆ ਵਾਹਨ, ਕਾਰ ਜਿਸ ਵਿਚ ਔਰਤਾਂ ਹੋਣ ਜਾਂ 12 ਸਾਲ ਦਾ ਬੱਚਾ/ਬੱਚੀ ਹੋਣ, ਦਿਵਯਾਂਗਾਂ ਨੂੰ ਛੋਟ। ਉੱਥੇ ਹੀ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ, ਚੀਫ ਜਸਟਿਸ, ਕੇਂਦਰੀ ਮੰਤਰੀ, ਲੋਕ ਸਭਾ ਅਤੇ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ, ਚੋਣ ਕਮਿਸ਼ਨ, ਪੁਲਸ ਕਮਿਸ਼ਨਰ, ਦਿੱਲੀ ਦੇ ਐੱਲ. ਜੀ. ਅਤੇ ਹੋਰ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ, ਦਿੱਲੀ ਪੁਲਸ ਦੀ ਪੀ. ਸੀ. ਆਰ ਅਤੇ ਹੋਰ ਗੱਡੀਆਂ, ਟਰਾਂਸਪੋਰਟ ਵਿਭਾਗ ਦੀ ਇਨਫੋਰਸਮੈਂਟ ਵਿੰਗ ਦੀਆਂ ਗੱਡੀਆਂ, ਐਂਬੂਲੈਂਸ, ਫਾਇਰ ਬ੍ਰਿਗੇਡ, ਜੇਲ ਵਾਹਨ, ਪੈਰਾਮਿਲਟਰੀ ਫੋਰਸ ਅਤੇ ਆਰਮੀ ਵਾਹਨ, ਵੀ. ਆਈ. ਪੀ. ਹਸਤੀਆਂ ਦੀ ਸੁਰੱਖਿਆ 'ਚ ਤਾਇਨਾਤ ਜਵਾਨਾਂ, ਦਿਵਯਾਂਗਾਂ ਅਤੇ ਮਰੀਜ਼ਾਂ ਨੂੰ ਲੈ ਕੇ ਜਾ ਰਹੀਆਂ ਗੱਡੀਆਂ ਨੂੰ ਛੋਟ ਹੋਵੇਗੀ। 

ਕੀ ਹੈ ਓਡ-ਈਵਨ ਯੋਜਨਾ—
ਓਡ ਨੰਬਰ ਵਾਲੀ ਤਰੀਕ ਜਿਵੇਂ 5,7,9,11, 13, 15 ਨਵੰਬਰ ਨੂੰ ਸੜਕਾਂ 'ਤੇ ਉਹ ਹੀ ਗੱਡੀਆਂ ਚੱਲਣਗੀਆਂ, ਜਿਨ੍ਹਾਂ ਦੇ ਨੰਬਰ ਪਲੇਟ ਦੀ ਆਖਰੀ ਡਿਜਿਟ 1,3,5,7,9 ਹੋਵੇਗੀ। ਈਵਨ ਤਰੀਕ ਜਿਵੇਂ 4,6,8,12,14 ਨਵੰਬਰ ਨੂੰ ਨਬੰਰ ਪਲੇਟ ਦੀ ਆਖਰੀ ਡਿਜਿਟ 0,2,4,6,8 ਵਾਲੀਆਂ ਗੱਡੀਆਂ ਚੱਲਣਗੀਆਂ। 

ਦੂਜੇ ਸੂਬਿਆਂ ਦੀਆਂ ਗੱਡੀਆਂ 'ਤੇ ਵੀ ਜੁਰਮਾਨਾ—
ਦਿੱਲੀ ਆਉਣ ਵਾਲੀਆਂ ਦੂਜੇ ਸੂਬਿਆਂ ਦੀਆਂ ਗੱਡੀਆਂ 'ਤੇ ਵੀ ਓਡ-ਈਵਨ ਨਿਯਮ ਲਾਗੂ ਹੋਵੇਗਾ।

ਸੀ. ਐੱਨ. ਜੀ. ਵਾਹਨਾਂ ਨੂੰ ਛੋਟ ਨਹੀਂ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੁਤਾਬਕ ਪਿਛਲੇ ਦੋ ਓਡ-ਈਵਨ ਵਿਚ ਸੀ. ਐੱਨ. ਜੀ. ਸਟੀਕਰਸ ਦਾ ਗਲਤ ਇਸਤੇਮਾਲ ਹੋਇਆ, ਇਸ ਲਈ ਇਸ ਵਾਰ ਛੋਟ ਨਹੀਂ। 


Tanu

Content Editor

Related News