NTA ਦੀ ‘ਆਯੁਸ਼ ਪੀ. ਜੀ.’ ਦਾਖ਼ਲਾ ਪ੍ਰੀਖਿਆ ’ਚ ਬੱਤੀ ਗੁੱਲ: ਪ੍ਰੀਖਿਆ ਰੱਦ, ਹੁਣ 1 ਸਤੰਬਰ ਨੂੰ ਮੁੜ ਹੋਵੇਗਾ ਪੇਪਰ

Sunday, Aug 23, 2026 - 07:24 AM (IST)

NTA ਦੀ ‘ਆਯੁਸ਼ ਪੀ. ਜੀ.’ ਦਾਖ਼ਲਾ ਪ੍ਰੀਖਿਆ ’ਚ ਬੱਤੀ ਗੁੱਲ: ਪ੍ਰੀਖਿਆ ਰੱਦ, ਹੁਣ 1 ਸਤੰਬਰ ਨੂੰ ਮੁੜ ਹੋਵੇਗਾ ਪੇਪਰ

ਜੈਪੁਰ (ਏਜੰਸੀ) : ਰਾਜਸਥਾਨ ਦੇ ਜੈਪੁਰ ’ਚ ਸ਼ਨੀਵਾਰ ਨੂੰ ਇਕ ਪ੍ਰੀਖਿਆ ਕੇਂਦਰ ’ਚ ਬੱਤੀ ਗੁੱਲ ਹੋਣ ਨਾਲ ਕੰਪਿਊਟਰ ਬੰਦ ਹੋ ਗਏ, ਜਿਸ ਕਾਰਨ 49 ਵਿਦਿਆਰਥੀ ‘ਆਯੁਸ਼ ਪੀ.ਜੀ.’ ਦਾਖਲਾ ਪ੍ਰੀਖਿਆ ਪੂਰੀ ਨਹੀਂ ਕਰ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਇਨ੍ਹਾਂ ਵਿਦਿਆਰਥੀਆਂ ਲਈ ਦੁਬਾਰਾ ਪ੍ਰੀਖਿਆ ਕਰਾਉਣ ਦਾ ਐਲਾਨ ਕੀਤਾ। ਇਹ ਘਟਨਾ ਜੈਪੁਰ ਦੇ ਸੱਤਿਆ ਸਾਈਂ ਪੀ. ਜੀ. ਕਾਲਜ ’ਚ ਹੋਈ, ਜਿੱਥੇ ਐੱਨ.ਟੀ.ਏ. ਵੱਲੋਂ ਆਯੋਜਿਤ ਆਲ ਇੰਡੀਆ ਆਯੁਸ਼ ਪੋਸਟ ਗ੍ਰੈਜੂਏਟ ਦਾਖਲਾ ਪ੍ਰੀਖਿਆ (ਏ. ਆਈ. ਏ. ਪੀ. ਜੀ. ਈ. ਟੀ.) ਕੰਪਿਊਟਰ ਆਧਾਰਿਤ ਤਰੀਕੇ ਨਾਲ ਕਰਾਈ ਜਾ ਰਹੀ ਸੀ। ਬਿਜਲੀ ਸਪਲਾਈ ਠੱਪ ਹੋਣ ਕਾਰਨ, ਕੰਪਿਊਟਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ 192 ’ਚੋਂ 49 ਵਿਦਿਆਰਥੀ ਪ੍ਰੀਖਿਆ ਪੂਰੀ ਨਹੀਂ ਕਰ ਸਕੇ।

ਇਹ ਵੀ ਪੜ੍ਹੋ : ਗੱਡੀ ਦੇ ਡੀਜ਼ਲ ਟੈਂਕ 'ਚ ਹੋਇਆ ਵੱਡਾ ਧਮਾਕਾ, 2 ਜਵਾਕਾਂ ਸਣੇ 4 ਦੀ ਮੌਤ

ਐੱਨ. ਟੀ. ਏ. ਨੇ ਦੱਸਿਆ ਕਿ ਪ੍ਰੀਖਿਆ ਪੂਰੀ ਨਹੀਂ ਕਰ ਸਕੇ ਉਮੀਦਵਾਰਾਂ ਲਈ ਇਕ ਸਤੰਬਰ ਨੂੰ ਰਾਜਸਥਾਨ ਕਾਲਜ ਆਫ਼ ਇੰਜੀਨੀਅਰਿੰਗ ਫ਼ਾਰ ਵੂਮੈਨ ’ਚ ਦੁਬਾਰਾ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ। ਏਜੰਸੀ ਨੇ ਪ੍ਰੀਖਿਆ ਕੇਂਦਰ ’ਤੇ ਪ੍ਰੀਖਿਆ ਸੰਚਾਲਨ ਕਰ ਰਹੀ ਕੰਪਨੀ ‘ਐਡੁਕਿਊਟੀ ਕਰੀਅਰ ਟੈਕਨਾਲਾਜੀਜ਼ ਪ੍ਰਾਈਵੇਟ ਲਿਮਟਿਡ’ ਨੂੰ ਬਿਜਲੀ ਕਟੌਤੀ ਲਈ ਜ਼ਿੰਮੇਵਾਰ ਠਹਿਰਾਇਆ। ਵਿਦਿਆਰਥੀਆਂ ਅਨੁਸਾਰ, ਟ੍ਰਾਂਸਪੋਰਟ ਨਗਰ ਸਥਿਤ ਸੱਤਿਆ ਸਾਈਂ ਪੀ. ਜੀ. ਕਾਲਜ ’ਚ ਸਵੇਰੇ 10 ਵਜੇ ਸ਼ੁਰੂ ਹੋਈ ਦੋ ਘੰਟੇ ਦੀ ਪ੍ਰੀਖਿਆ ਦੇ ਕੁਝ ਦੇਰ ਬਾਅਦ ਕਰੀਬ 20 ਮਿੰਟ ਲਈ ਬਿਜਲੀ ਚਲੀ ਗਈ। ਪ੍ਰੀਖਿਆ ਨਿਰੀਖਣ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਬਿਜਲੀ ਸਪਲਾਈ ਬੰਦ ਹੋਈ ਹੈ ਅਤੇ ਜਲਦ ਹੀ ਇਸ ਨੂੰ ਬਹਾਲ ਕਰ ਦਿੱਤਾ ਜਾਵੇਗਾ। ਹਾਲਾਂਕਿ, ਕਾਫ਼ੀ ਦੇਰ ਤੱਕ ਬਿਜਲੀ ਨਾ ਆਉਣ ’ਤੇ ਕਈ ਵਿਦਿਆਰਥੀ ਕੇਂਦਰ ਤੋਂ ਬਾਹਰ ਆ ਗਏ ਅਤੇ ਉਨ੍ਹਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News