ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਨੇ ਕੱਢੇ ਵੱਟ, ਖੰਡ-ਸਬਜ਼ੀਆਂ ਤੋਂ ਬਾਅਦ ਹੁਣ Dry fruit ਵੀ ਹੋ ਗਏ ਮਹਿੰਗੇ

Tuesday, Aug 25, 2026 - 06:51 PM (IST)

ਤਿਉਹਾਰਾਂ ਤੋਂ ਪਹਿਲਾਂ ਮਹਿੰਗਾਈ ਨੇ ਕੱਢੇ ਵੱਟ, ਖੰਡ-ਸਬਜ਼ੀਆਂ ਤੋਂ ਬਾਅਦ ਹੁਣ Dry fruit ਵੀ ਹੋ ਗਏ ਮਹਿੰਗੇ

ਬਿਜ਼ਨੈੱਸ ਡੈਸਕ - ਰੱਖੜੀ, ਗਣੇਸ਼ ਚਤੁਰਥੀ, ਦੁਸ਼ਹਿਰਾ ਅਤੇ ਦੀਵਾਲੀ ਤੋਂ ਪਹਿਲਾਂ ਖਾਣ-ਪੀਣ ਦੀਆਂ ਚੀਜ਼ਾਂ ਦੇ ਭਾਅ ਧੜੱਲੇ ਨਾਲ ਵਧ ਰਹੇ ਹਨ। ਪਿਆਜ਼ ਅਤੇ ਖੰਡ ਤੋਂ ਬਾਅਦ ਹੁਣ ਸੁੱਕੇ ਮੇਵੇ (ਡ੍ਰਾਈ ਫਰੂਟਸ) ਮਹਿੰਗੇ ਹੋ ਰਹੇ ਹਨ। ਗੁਜਰਾਤ ਅਤੇ ਮਹਾਰਾਸ਼ਟਰ ਦੇ ਬਾਜ਼ਾਰਾਂ ’ਚ ਇਸ ਦਾ ਸਭ ਤੋਂ ਜ਼ਿਆਦਾ ਅਸਰ ਦੇਖਿਆ ਜਾ ਰਿਹਾ ਹੈ, ਜਿੱਥੇ ਡ੍ਰਾਈ ਫਰੂਟਸ ਦੀ ਸਭ ਤੋਂ ਵੱਡੀ ਵਪਾਰਕ ਅਤੇ ਪ੍ਰੋਸੈਸਿੰਗ ਹੱਬ ਹੈ।

ਇਹ ਵੀ ਪੜ੍ਹੋ : ਲਗਾਤਾਰ 4 ਦਿਨ ਬੰਦ ਰਹਿਣਗੇ Bank, ਯੂਨੀਅਨਜ਼ ਦੀ ਦੇਸ਼ ਵਿਆਪੀ ਹੜਤਾਲ ਦੀ ਦਿੱਤੀ ਚਿਤਾਵਨੀ

ਅਹਿਮਦਾਬਾਦ ਅਤੇ ਸੂਰਤ ਵਰਗੇ ਗੁਜਰਾਤ ਦੇ ਕਈ ਵੱਡੇ ਸ਼ਹਿਰਾਂ ਅਤੇ ਮਹਾਰਾਸ਼ਟਰ- ਖਾਸ ਕਰ ਕੇ ਮੁੰਬਈ ਦੇ ਵਾਸ਼ੀ ਹੋਲਸੇਲ ਮਾਰਕੀਟ ’ਚ ਡ੍ਰਾਈ ਫਰੂਟਸ ਦੀਆਂ ਪ੍ਰਚੂਨ ਅਤੇ ਥੋਕ ਕੀਮਤਾਂ ’ਚ 20 ਤੋਂ ਲੈ ਕੇ 80 ਫੀਸਦੀ ਤੱਕ ਦਾ ਭਾਰੀ ਵਾਧਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  'ਆਉਣ ਵਾਲੀ ਹੈ ਅਸਲੀ ਤਬਾਹੀ, ਇਸ ਗਲੋਬਲ ਸੰਕਟ ਤੋਂ ਨਹੀਂ ਬਚ ਸਕੇਗਾ ਭਾਰਤ'

100 ਤੋਂ 300 ਰੁਪਏ ਤੱਕ ਵਧ ਗਈ ਕੀਮਤ

ਪੁਣੇ ’ਚ ਸਿਰਫ 15 ਦਿਨਾਂ ’ਚ ਡ੍ਰਾਈ ਫਰੂਟਸ ਦੀਆਂ ਕੀਮਤਾਂ ’ਚ ਭਾਰੀ ਵਾਧਾ ਹੋਇਆ ਹੈ। ਇਸ ਦੌਰਾਨ ਬਦਾਮ, ਪਿਸਤਾ ਅਤੇ ਕਾਜੂ ਦੀਆਂ ਕੀਮਤਾਂ 100 ਤੋਂ 300 ਰੁਪਏ ਪ੍ਰਤੀ ਕਿਲੋ ਤੱਕ ਵਧ ਗਈਆਂ ਹਨ। ਇੱਥੋਂ ਦੇ ਲੋਕਲ ਗੁਲਟੇਕੜੀ ਮਾਰਕੀਟ ਯਾਰਡ ’ਚ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਸਾਉਣ ਮਹੀਨੇ ਦੇ ਅਤੇ ਹੁਣ ਦੂਜੇ ਤਿਉਹਾਰਾਂ ਦੇ ਸਮੇਂ ਡ੍ਰਾਈ ਫਰੂਟਸ ਦੀ ਮੰਗ ਵਧ ਗਈ ਹੈ। ਉੱਪਰੋਂ ਆਸਟ੍ਰੇਲੀਆ ਅਤੇ ਅਮਰੀਕਾ ਵਰਗੇ ਵੱਡੇ ਉਤਪਾਦਕ ਦੇਸ਼ਾਂ ’ਚ ਘੱਟ ਉਤਪਾਦਨ ਕਾਰਨ ਸਥਾਨਕ ਬਾਜ਼ਾਰ ’ਚ ਇਨ੍ਹਾਂ ਦੀ ਆਮਦ ’ਤੇ ਵੀ ਅਸਰ ਪਿਆ ਹੈ।

ਇਹ ਵੀ ਪੜ੍ਹੋ : ਹੁਣ ਕੰਮ ਨਹੀਂ ਕਰਨਗੇ ਪੁਰਾਣੇ Cheque, ਬਦਲ ਲਓ ਆਪਣੀ Chequebook, ਬਦਲ ਗਏ ਹਨ ਨਿਯਮ

ਪੁਣੇ ਦੀ ਡ੍ਰਾਈ ਫਰੂਟ ਮਾਰਕੀਟ ’ਚ ਪਹਿਲਾਂ ਹਰ ਹਫਤੇ ਲੱਗਭਗ 10 ਤੋਂ 20 ਟਨ ਬਦਾਮ ਆਉਂਦੇ ਸਨ, ਪਰ ਹੁਣ ਇਹ ਆਮਦ ਘਟ ਕੇ ਲੱਗਭਗ 5 ਤੋਂ 10 ਟਨ ਰਹਿ ਗਈ ਹੈ। ਪਿਸਤਾ ਦੀ ਆਮਦ ਵੀ ਹਰ ਹਫਤੇ ਲੱਗਭਗ 400-500 ਕਿਲੋ ਤੋਂ ਘਟ ਕੇ ਲੱਗਭਗ 250 ਕਿਲੋ ਰਹਿ ਗਈ ਹੈ। ਜ਼ਿਆਦਾ ਟ੍ਰਾਂਸਪੋਰਟੇਸ਼ਨ ਲਾਗਤ ਦਾ ਦਬਾਅ ਵੱਖਰਾ ਹੈ।

ਇਹ ਵੀ ਪੜ੍ਹੋ :  ਮਸ਼ਹੂਰ ਪੰਜਾਬੀ ਬਾਲੀਵੁੱਡ ਗਾਇਕ ਦਾ ਡਾਕੂ ਦੇ ਨਾਂ 'ਤੇ ਰੱਖਿਆ ਸੀ ਨਾਮ, ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਇਹ ਵੀ ਪੜ੍ਹੋ : ਸਰਕਾਰੀ ਅਨਾਜ ਲੈਣ ਵਾਲਿਆਂ ਲਈ ਜ਼ਰੂਰੀ ਖ਼ਬਰ, ਚੰਡੀਗੜ੍ਹ ਸਮੇਤ 7 ਸੂਬਿਆਂ 'ਚ E-Rupee ਨਾਲ ਮਿਲੇਗਾ ਰਾਸ਼ਨ
ਇਹ ਵੀ ਪੜ੍ਹੋ : ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ ਕਰੋੜਾਂ ਦੀ ਜਾਇਦਾਦ, ਹੁਣ ਚਲਾਉਂਦਾ ਹੈ 80 ਲੱਖ ਦੀ ਮਰਸਿਡੀਜ਼
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News