ਫਿਰਕੂ ਹਿੰਸਾ ਫੈਲਾਉਣ ਵਾਲੇ ਧਾਰਮਿਕ ਨਹੀਂ : ਮਨਜਿੰਦਰ ਸਿੰਘ ਸਿਰਸਾ
Monday, Aug 07, 2023 - 05:56 PM (IST)
ਜੀਂਦ (ਬਿਊਰੋ)– ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਹਰਿਆਣਾ ਦੇ ਨੂਹ, ਗੁਰੂਗ੍ਰਾਮ ਤੇ ਆਲੇ-ਦੁਆਲੇ ਦੇ ਜ਼ਿਲਿਆਂ ’ਚ ਹਾਲ ’ਚ ਹੋਈ ਫਿਰਕੂ ਹਿੰਸਾ ਨੂੰ ਬੇਹੱਦ ਦੁਖੀ ਦੱਸਦਿਆਂ ਕਿਹਾ ਕਿ ਕੋਈ ਵੀ ਧਰਮ ਜਾਂ ਮਜ਼੍ਹਬ ਕਿਸੇ ਤਰ੍ਹਾਂ ਦੀ ਹਿੰਸਾ, ਅੱਗਜ਼ਨੀ ਤੇ ਭੰਨ-ਤੋੜ ਦੀ ਇਜਾਜ਼ਤ ਨਹੀਂ ਦਿੰਦਾ। ਜੋ ਲੋਕ ਅਜਿਹਾ ਕਰਦੇ ਹਨ, ਉਹ ਧਾਰਮਿਕ ਨਹੀਂ ਹੋ ਸਕਦੇ। ਸਿਰਸਾ ਐਤਵਾਰ ਸ਼ਾਮ ਜੀਂਦ ਦੇ ਗੁਰਦੁਆਰਾ ਮੰਜੀ ਸਾਹਿਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਫਿਰਕੂ ਦੰਗੇ ਉਦੋਂ ਹੁੰਦੇ ਹਨ, ਜਦੋਂ ਧਰਮਾਂ ਦੇ ਲੀਡਰ ਕਮਜ਼ੋਰ ਹੋ ਜਾਂਦੇ ਹਨ। ਜਿਸ ਤਰ੍ਹਾਂ ਦਾ ਫਿਰਕੂ ਤਣਾਅ ਨੂਹ, ਗੁਰੂਗ੍ਰਾਮ, ਪਲਵਲ ਤੇ ਰੇਵਾੜੀ ਵਰਗੇ ਜ਼ਿਲਿਆਂ ’ਚ ਪੈਦਾ ਹੋਇਆ ਹੈ, ਉਸ ਨਾਲ ਨਜਿੱਠਣ ਲਈ ਸਰਕਾਰ ਨੂੰ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ।
ਇਹ ਖ਼ਬਰ ਵੀ ਪੜ੍ਹੋ : ਨੂਹ ਦੀ ਮਾਰਕੀਟ 'ਚ ਪਹੁੰਚੇ DC-SP, 4 ਘੰਟਿਆਂ ਲਈ ਖੁੱਲ੍ਹਵਾਏ ਬਾਜ਼ਾਰ
ਸਾਰੇ ਧਰਮਾਂ ਦੀ ਲੀਡਰਸ਼ਿਪ ਨੂੰ ਵੀ ਭਾਈਚਾਰਕ ਦੋਸਤਾਨਾ ਬਣਾਉਣ ਤੇ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਣੀਪੁਰ ਹਿੰਸਾ ’ਤੇ ਸੰਸਦ ਦੀ ਕਾਰਵਾਈ ਠੱਪ ਕਰਨ ਵਾਲੇ ਵਿਰੋਧੀ ਦਲ ਤੇ ਕਾਂਗਰਸ ਸਿਲੈਕਟਿਵ ਵਿਰੋਧ ਦੀ ਰਾਜਨੀਤੀ ਕਰਦੇ ਹਨ।
ਜਦੋਂ ਦਿੱਲੀ ’ਤੇ ਕਾਨੂੰਨ ਦੀ ਗੱਲ ਆਈ ਤਾਂ ਕਾਂਗਰਸ ਤੇ ਇਸ ਦੇ ਸਹਿਯੋਗੀ ਵਿਰੋਧੀ ਦਲਾਂ ਦੇ ਸਾਰੇ ਸੰਸਦ ਮੈਂਬਰ ਸੰਸਦ ਭਵਨ ’ਚ ਆ ਕੇ ਬੈਠ ਗਏ। 1984 ’ਚ ਦਿੱਲੀ ’ਚ ਹੋਏ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦੇ ਮਸਲੇ ’ਤੇ ਕਾਂਗਰਸ ਪਾਰਟੀ ਨੇ ਅੱਜ ਤਕ ਚੁੱਪੀ ਨਹੀਂ ਤੋੜੀ ਹੈ ਤੇ ਉਨ੍ਹਾਂ ਦੀ ਚੁੱਪੀ ਦਰਦ ਦੇ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।