"ਮੈਂ ਇੱਥੇ ਏਕਤਾ ਦਾ ਸੁਨੇਹਾ ਦੇਣ ਆਇਆ ਹਾਂ": ਰਾਹੁਲ

04/04/2019 5:22:49 PM

ਵਾਇਨਾਡ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਵ ਵੀਰਵਾਰ ਨੂੰ  ਕੇਰਲ 'ਚ ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਜੀ ਪੱਤਰ ਦਾਖਲ ਕਰਨ ਲਈ ਪਹੁੰਚੇ ਅਤੇ ਰੋਡ ਸ਼ੋਅ ਕਰਨ ਤੋਂ ਬਾਅਦ ਜਨਸਭਾ ਨੂੰ ਸੰਬੋਧਨ ਵੀ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਉਹ ਮਾਕਪਾ ਦੇ ''ਸਾਰੇ ਹਮਲਿਆਂ ਨੂੰ ਸਹਿਣ ਕਰਨਗੇ'' ਅਤੇ ਪ੍ਰਚਾਰ ਮੁਹਿੰਮ ਦੌਰਾਨ ਖੱਬੇ ਪੱਖੀ ਪਾਰਟੀਆਂ ਖਿਲਾਫ ਕੁਝ ਨਹੀਂ ਬੋਲਣਗੇ, ਜੋ ਕੇਰਲ ਦੇ ਵਾਇਨਾਡ ਤੋਂ ਉਨ੍ਹਾਂ ਦੀ ਉਮੀਦਵਾਰੀ ਨੂੰ ਲੈ ਕੇ ਨਾਰਾਜ਼ ਹਨ। 

ਵਾਇਨਾਡ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਹ ਉੱਤਰ ਅਤੇ ਦੱਖਣੀ ਸੀਟਾਂ ਤੋਂ ''ਇੱਕ ਸੁਨੇਹਾ ਦੇਣ'' ਲਈ ਲੜ ਰਹੇ ਹਨ। ਦੱਸ ਦੇਈਏ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਅਮੇਠੀ ਦੇ ਆਪਣੇ ਪੰਰਾਪਰਾਗਤ ਗੜ੍ਹ ਦੇ ਨਾਲ ਹੀ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਲੜ ਰਹੇ ਹਨ। ਉਨ੍ਹਾਂ ਨੇ ਕਿਹਾ, ਮਾਕਾਪਾ ਅਤੇ ਕਾਂਗਰਸ ਵਿਚਾਲੇ ਕੇਰਲ 'ਚ ਚੋਣ ਮੁਕਾਬਲਾ ਹੈ। ਇਹ ਚੱਲਦਾ ਰਹੇਗਾ। ਮੈਂ ਸਮਝਦਾ ਹਾਂ ਕਿ ਮਾਕਾਪਾ ਨੂੰ ਮੇਰੇ ਨਾਲ ਲੜਨਾ ਪਵੇਗਾ ਪਰ ਮੈਂ ਮਾਕਾਪਾ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲਾਂਗਾ। 

ਗਾਂਧੀ ਨੇ ਕਿਹਾ, '' ਮੈਂ ਇੱਥੇ ਏਕਤਾ ਦਾ ਸੁਨੇਹਾ ਦੇਣ ਆਇਆ ਹਾਂ ਕਿ ਦੱਖਣੀ ਭਾਰਤ ਵੀ ਮਹੱਤਵਪੂਰਨ ਹੈ ਅਤੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਮਾਕਾਪਾ ਨੂੰ ਮੇਰੇ 'ਤੇ ਹਮਲਾ ਕਰਨਾ ਹੈ। ਇਸ ਲਈ ਮੈਂ ਉਨ੍ਹਾਂ ਦੇ ਸਾਰੇ ਬੋਲ ਖੁਸ਼ੀ ਨਾਲ ਸਹਿਣ ਕਰ ਲਵਾਂਗਾ ਪਰ ਮੇਰੇ ਮੂੰਹੋਂ ਪ੍ਰਚਾਰ ਮੁਹਿੰਮ ਦੌਰਾਨ ਉਨ੍ਹਾਂ ਖਿਲਾਫ ਇੱਕ ਵੀ ਸ਼ਬਦ ਨਹੀਂ ਨਿਕਲੇਗਾ। ''
ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਸਾਹਮਣੇ ਦੋ ਮੁੱਖ ਮੁੱਦੇ ਹਨ, ''ਨੌਕਰੀਆਂ ਦੀ ਕਮੀ ਅਤੇ ਖੇਤੀ ਸਮੱਸਿਆ'', ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿਨ੍ਹੰਦੇ ਹੋਏ ਉਨ੍ਹਾਂ ਨੇ ਕਿਹਾ,'' ਕਿਸਾਨ ਇਸ ਗੱਲ ਤੋਂ ਅਣਜਾਣ ਹੈ ਕਿ ਭਵਿੱਖ 'ਚ ਉਨ੍ਹਾਂ ਲਈ ਕੀ ਹੈ। ਨੌਜਵਾਨ ਰੋਜ਼ਗਾਰ ਦੀ ਭਾਲ 'ਚ ਸੂਬੇ -ਸੂਬੇ 'ਚ ਭਟਕ ਰਹੇ ਹਨ ਅਤੇ ਪੀ. ਐੱਮ. ਮੋਦੀ ਦੋਵਾਂ ਹੀ ਮੋਰਚਿਆਂ 'ਤੇ ਅਸਫਲ ਹਨ।'' 

ਗਾਂਧੀ ਨੇ ਇਹ ਵੀ ਕਿਹਾ, '' ਪ੍ਰਧਾਨ ਮੰਤਰੀ ਨੇ ਜਦੋਂ ਇਹ ਕਿਹਾ ਕਿ ਉਹ ਚੌਕੀਦਾਰ ਹੋਣਗੇ ਤਾਂ ਦੇਸ਼ ਨੇ ਉਨ੍ਹਾਂ 'ਤੇ ਭਰੋਸਾ ਕੀਤਾ ਪਰ ਚੌਕੀਦਾਰ ਨੇ ਖੁਦ ਅਨਿਲ ਅੰਬਾਨੀ ਨੂੰ ਹਵਾਈ ਫੌਜ ਦਾ 30,000 ਕਰੋੜ ਰੁਪਏ ਦੇ ਦਿੱਤਾ।''ਰਾਜਗ ਸਰਕਾਰ 'ਤੇ ਇੱਕ ਵਾਰ ਫਿਰ ਰਾਫੇਲ ਸੌਦੇ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ , '' ਉਨ੍ਹਾਂ ਨੇ ਰੁਪਏ ਚੋਰੀ ਕੀਤੇ ਅਤੇ ਅਨਿਲ ਅੰਬਾਨੀ ਨੂੰ ਦੇ ਦਿੱਤੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਸੀ । ਅਨਿਲ ਅੰਬਾਨੀ 45,000 ਕਰੋੜ ਰੁਪਏ ਦੇ ਕਰਜ਼ੇ 'ਚ ਹੈ ਪਰ ਸਰਕਾਰ ਨੇ ਰਾਫੇਲ ਸੌਦੇ 'ਚ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਵਾਰ-ਵਾਰ ਇਨਕਾਰ ਕੀਤਾ। 

ਰਾਹੁਲ ਨੇ ਕਿਹਾ, '' ਮੈਂ ਕੇਰਲ 'ਚ ਇੱਕ ਸੁਨੇਹਾ ਦੇਣ ਆਇਆ ਹਾਂ ਕਿ ਭਾਰਤ ਇੱਕ ਹੈ। ਦੱਖਣੀ, ਉੱਤਰ, ਪੂਰਬ , ਪੱਛਮ ਅਤੇ ਮੱਧ ਸਾਰੇ ਇੱਕ ਹਨ। ਦੇਸ਼ ਭਰ 'ਤ ਆਰ. ਐੱਸ. ਐੱਸ. ਅਤੇ ਭਾਜਪਾ ਦੁਆਰਾ ਹਮਲੇ ਕੀਤੇ ਜਾ ਰਹੇ ਹਨ। ਮੈਂ ਸਿਰਫ ਇੱਕ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਮੈਂ ਦੱਖਣੀ ਭਾਰਤ ਅਤੇ ਉੱਤਰੀ ਭਾਰਤ ਤੋਂ ਖੜਾ ਹੋਵਾਂਗਾ। ਮੇਰਾ ਉਦੇਸ਼ ਇੱਕ ਸੁਨੇਹਾ ਦੇਣਾ ਸੀ।'' ਗਾਂਧੀ ਨੇ ਕਿਹਾ , ''ਦੱਖਣੀ ਭਾਰਤ 'ਚ ਇਹ ਧਾਰਨਾ ਹੈ ਕਿ ਜਿਸ ਤਰ੍ਹਾਂ ਨਾਲ ਨਰਿੰਦਰ ਮੋਦੀ ਦੀ ਸਰਕਾਰ ਕੰਮ ਕਰ ਰਹੀ ਹੈ, ਉਨ੍ਹਾਂ ਦੀ ਸੰਸਕ੍ਰਿਤੀ, ਭਾਸ਼ਾ, ਇਤਿਹਾਸ ਸਾਰਿਆਂ 'ਤੇ ਹਮਲੇ ਹੋ ਰਹੇ ਹਨ। ਇਸ ਲਈ ਮੈਂ ਇਕ ਸੰਦੇਸ਼ ਦੇਣਾ ਚਾਹੁੰਦਾ ਸੀ ਕਿ ਮੈਂ ਉੱਤਰ ਅਤੇ ਦੱਖਣ ਤੋਂ ਲੜਾਂਗਾ।''


Iqbalkaur

Content Editor

Related News