ਯੂਨੀਵਰਸਿਟੀ ਕੈਂਪਸ ''ਚ ਸੰਘਰਸ਼ ਦੌਰਾਨ 9 ਵਿਦਿਆਰਥੀ ਜ਼ਖਮੀ, 11 ਗ੍ਰਿਫਤਾਰ (ਤਸਵੀਰਾਂ)

Monday, Feb 06, 2017 - 06:00 PM (IST)

ਯੂਨੀਵਰਸਿਟੀ ਕੈਂਪਸ ''ਚ ਸੰਘਰਸ਼ ਦੌਰਾਨ 9 ਵਿਦਿਆਰਥੀ ਜ਼ਖਮੀ, 11 ਗ੍ਰਿਫਤਾਰ (ਤਸਵੀਰਾਂ)

ਵਡੋਦਰਾ— ਇੱਥੇ ਇਕ ਨਿੱਜੀ ਸਿੱਖਿਆ ਸੰਸਥਾ ''ਚ ਵਿਦਿਆਰਥੀਆਂ ਦਰਮਿਆਨ ਹੋਏ ਸੰਘਰਸ਼ ''ਚ 9 ਵਿਦਿਆਰਥੀ ਜ਼ਖਮੀ ਹੋ ਗਏ। ਪੁਲਸ ਸਬ ਇੰਸਪੈਕਟਰ ਅਨਿਰੁੱਧ ਸਿੰਘ ਕਾਮਲੀਆ ਨੇ ਦੱਸਿਆ ਕਿ ਘਟਨਾ ਦੇ ਸਿਲਸਿਲੇ ''ਚ ਸੋਮਵਾਰ ਨੂੰ 8 ਵਿਦੇਸ਼ੀ ਨਾਗਰਿਕਾਂ ਅਤੇ ਤਿੰਨ ਭਾਰਤੀਆਂ ਸਮੇਤ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਧਾਰਾ 307 (ਕਤਲ ਦੀ ਕੋਸ਼ਿਸ਼) ਸਮੇਤ ਭਾਰਤੀ ਸਜ਼ਾ ਨਾਲ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ। 
ਪੁਲਸ ਨੇ ਦੱਸਿਆ ਕਿ ਐਤਵਾਰ ਨੂੰ ਦੇਰ ਰਾਤ ਇੱਥੇ ਯੂਨੀਵਰਸਿਟੀ ਕੈਂਪਸ ਦੇ ਹੋਸਟਲਾਂ ''ਚ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਅਤੇ ਇਕ ਵਿਦੇਸ਼ੀ ਦੇਸ਼ ਦੇ ਵਿਦਿਆਰਥੀਆਂ ਦਰਮਿਆਨ ਤਕਰਾਰ ਨਾਲ ਸੰਘਰਸ਼ ਦੀ ਸ਼ੁਰੂਆਤ ਹੋਈ। ਉਨ੍ਹਾਂ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਸੰਚਾਲਤ ਇਕ ਹਸਪਤਾਲ ''ਚ ਇਕ ਜ਼ਖਮੀ ਵਿਦਿਆਰਥੀ ਨੂੰ ਭਰਤੀ ਕਰਵਾਇਆ ਗਿਆ ਹੈ। ਵਾਘੋਡੀਆ ਸ਼ਹਿਰ ਪੁਲਸ ਦੇਰ ਰਾਤ ਹਾਦਸੇ ਵਾਲੀ ਜਗ੍ਹਾ ''ਤੇ ਪੁੱਜੀ ਅਤੇ ਸਥਿਤੀ ''ਤੇ ਕਾਬੂ ਪਾ ਲਿਆ।


author

Disha

News Editor

Related News