ਕਬੂਤਰਾਂ ਪਿੱਛੇ NGT ਨੇ ਦਿੱਲੀ ਸਰਕਾਰ ਨੂੰ ਭੇਜਿਆ ਨੋਟਿਸ ! ਹੈਰਾਨ ਕਰੇਗਾ ਮਾਮਲਾ

Tuesday, Jun 03, 2025 - 05:20 PM (IST)

ਕਬੂਤਰਾਂ ਪਿੱਛੇ NGT ਨੇ ਦਿੱਲੀ ਸਰਕਾਰ ਨੂੰ ਭੇਜਿਆ ਨੋਟਿਸ ! ਹੈਰਾਨ ਕਰੇਗਾ ਮਾਮਲਾ

ਨਵੀਂ ਦਿੱਲੀ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੇ ਕਬੂਤਰਾਂ ਨੂੰ ਦਾਣਾ ਖੁਆਉਣ ਨਾਲ ਵਾਤਾਵਰਣ ਅਤੇ ਸਿਹਤ ਨੂੰ ਖ਼ਤਰਾ ਹੋਣ ਸੰਬੰਧੀ ਚਿੰਤਾ ਜਤਾਉਣ ਵਾਲੀ ਪਟੀਸ਼ਨ 'ਤੇ ਦਿੱਲੀ ਸਰਕਾਰ ਅਤੇ ਹੋਰ ਤੋਂ ਜਵਾਬ ਮੰਗਿਆ ਹੈ। ਐੱਨ.ਜੀ.ਟੀ. ਦੇ ਚੇਅਰਮੈਨ ਪ੍ਰਕਾਸ਼ ਸ਼੍ਰੀਵਾਸਤਵ ਅਤੇ ਮਾਹਿਰ ਮੈਂਬਰ ਏ. ਸੇਂਥਿਲ ਵੇਲ ਦੀ ਬੈਂਚ ਨੇ ਕਿਹਾ,''ਪਟੀਸ਼ਨਕਰਤਾ ਦੀ ਦਲੀਲ ਹੈ ਕਿ ਕਬੂਤਰਾਂ ਨੂੰ ਖਾਣਾ ਖੁਆਉਣ ਅਤੇ ਉਨ੍ਹਾਂ ਦੀ ਸੰਖਿਆ ਵਧਣ ਤੋਂ ਬਾਅਦ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਫੁਟਪਾਥ, ਰਸਤਿਆਂ ਅਤੇ ਆਵਾਜਾਈ ਵਾਲੇ ਖੇਤਰਾਂ 'ਚ ਕਬੂਤਰ ਮਲ ਕਰਦੇ ਹਨ ਅਤੇ ਜਦੋਂ ਇਨ੍ਹਾਂ ਖੇਤਰਾਂ ਦੀ ਸਫ਼ਾਈ ਕੀਤੀ ਜਾਂਦੀ ਹੈ ਤਾਂ ਸੁੱਕੇ ਮਲ ਦੇ ਜ਼ਹਿਰੀਲੇ ਤੱਤ ਧੂੜ 'ਚ ਮਿਲ ਜਾਂਦੇ ਹਨ, ਵਾਤਾਵਰਣ ਨੂੰ ਪ੍ਰਦੂਸ਼ਿਤ ਕਰਦੇ ਹਨ ਅਤੇ ਸਿਹਤ 'ਤੇ ਮਾੜਾ ਅਸਰ ਪਾਉਂਦੇ ਹਨ।''

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਰਕਾਰ ਨੇ 386 ਸਕੂਲਾਂ ਨੂੰ ਬੰਦ ਕਰਨ ਦੇ ਦਿੱਤੇ ਹੁਕਮ

ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕਬੂਤਰਾਂ ਦੇ ਮਲ ਨਾਲ ਹਾਈਪਰਸੇਂਸਿਟਿਵਿਟੀ ਨਿਊਮੋਨਾਈਟਿਸ ਵਰਗੀ 'ਫੇਫੜਿਆਂ ਦੀ ਗੰਭੀਰ ਬੀਮਾਰੀ' ਹੁੰਦੀ ਹੈ, ਜਿਸ 'ਚ ਫੇਫੜਿਆਂ 'ਚ ਜ਼ਖ਼ਮ ਹੋਣ ਅਤੇ ਸਾਹ ਲੈਣ 'ਚ ਕਠਿਨਾਈ ਵਰਗੀ ਸਮੱਸਿਆ ਹੁੰਦੀ ਹੈ। ਟ੍ਰਿਬਿਊਨਲ ਨੇ 29 ਮਈ ਦੇ ਆਪਣੇ ਆਦੇਸ਼ 'ਚ ਕਿਹਾ,''ਮੂਲ ਅਰਜ਼ੀਕਰਤਾ (ਓਏ) ਵਾਤਾਵਰਣ ਮਾਪਦੰਡਾਂ ਦੀ ਪਾਲਣਾ ਨਾਲ ਸੰਬੰਧਤ ਮਹੱਤਵਪੂਰਨ ਮੁੱਦੇ ਚੁੱਕਦਾ ਹੈ।'' ਉਸ ਨੇ ਕਿਹਾ,''ਬਚਾਅ ਪੱਖਾਂ ਨੂੰ ਹਲਫ਼ਨਾਮੇ ਦੇ ਮਾਧਿਅਮ ਨਾਲ ਆਪਣਾ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਜਾਵੇ।'' ਬਚਾਅ ਪੱਖਾਂ 'ਚ ਦਿੱਲੀ ਸਰਕਾਰ, ਦਿੱਲੀ ਨਗਰ ਨਿਗਮ, ਲੋਕ ਨਿਰਮਾਣ ਵਿਭਾਗ ਅਤੇ ਹੋਰ ਸ਼ਾਮਲ ਹਨ। ਸੁਣਵਾਈ 8 ਅਕਤੂਬਰ ਲਈ ਤੈਅ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News