ਨਵੇਂ ਸਾਲ ''ਤੇ ਜੰਮੂ-ਕਸ਼ਮੀਰ ਨੂੰ ਮਿਲਿਆ ਇਹ ਵੱਡਾ ਤੋਹਫਾ

01/02/2020 5:16:21 PM

ਜੰਮੂ— ਨਵੇਂ ਜੰਮੂ-ਕਸ਼ਮੀਰ ਨੂੰ ਨਵੇਂ ਸਾਲ 'ਤੇ ਵੱਡਾ ਤੋਹਫਾ ਮਿਲਿਆ ਹੈ। ਪਹਿਲੀ ਜਨਵਰੀ 2020 ਤੋਂ ਜੰਮੂ-ਕਸ਼ਮੀਰ ਦੇ ਲੋਕਾਂ 'ਤੇ ਪੈ ਰਹੀ ਦੋਹਰੇ ਟੈਕਸ ਦੀ ਮਾਰ ਖਤਮ ਹੋ ਗਈ ਹੈ। ਬੁੱਧਵਾਰ ਤੋਂ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਇਕ ਟੈਕਸ ਪ੍ਰਣਾਲੀ ਲਾਗੂ ਹੋ ਗਈ। ਰਾਜ ਦੇ ਪ੍ਰਵੇਸ਼ ਦੁਆਰ ਲਖਨਪੁਰ ਦੇ ਨਾਲ-ਨਾਲ ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ਸਮੇਤ ਸਾਰੇ ਟੋਲ ਪੋਸਟਾਂ ਨੂੰ ਹਟਾ ਦਿੱਤਾ ਗਿਆ ਹੈ। ਲਖਨਪੁਰ, ਰੇਲਵੇ ਅਤੇ ਹਵਾਈ ਮਾਰਗਾਂ ਤੋਂ ਜੋ ਵੀ ਸਾਮਾਨ ਆਉਂਦਾ ਸੀ, ਉਸ 'ਤੇ ਟੋਲ ਟੈਕਸ ਲੱਗਦਾ ਸੀ, ਜਿਸ ਤੋਂ ਹੁਣ ਮੁਕਤੀ ਮਿਲ ਗਈ ਹੈ। 

ਮੰਗਲਵਾਰ ਨੂੰ ਜਾਰੀ ਹੋਈਆਂ ਸਨ ਨੋਟੀਫਿਕੇਸ਼ਨਾਂ
ਇਸ ਸੰਬੰਧ 'ਚ ਜੰਮੂ-ਕਸ਼ਮੀਰ ਵਿੱਤੀ ਵਿਭਾਗ ਵਲੋਂ ਮੰਗਲਵਾਰ ਨੂੰ 2 ਨੋਟੀਫਿਕੇਸ਼ਨਾਂ ਜਾਰੀ ਕੀਤੀਆਂ ਗਈਆਂ ਸਨ। ਜੰਮੂ-ਕਸ਼ਮੀਰ 'ਚ ਢਾਈ ਸਾਲਾਂ ਤੋਂ ਲੋਕ ਹਰ ਖਰੀਦ 'ਤੇ ਜੀ.ਐੱਸ.ਟੀ. ਅਦਾ ਕਰਨ ਦੇ ਨਾਲ ਕੁਝ ਚੀਜ਼ਾਂ ਨੂੰ ਛੱਡ ਕੇ ਹੋਰ ਰਾਜਾਂ ਤੋਂ ਆਉਣ ਵਾਲੇ ਸਾਰੇ ਸਾਮਾਨ 'ਤੇ ਘੱਟੋ-ਘੱਟ 100 ਰੁਪਏ ਪ੍ਰਤੀ ਕੁਇੰਟਲ ਟੋਲ ਟੈਕਸ ਵੀ ਦੇ ਰਹੇ ਸਨ। ਵਸਤੂਆਂ 'ਤੇ ਟੋਲ ਟੈਕਸ ਖਤਮ ਹੋਣ ਦਾ ਸਭ ਤੋਂ ਵਧ ਫਾਇਦਾ ਨਿਰਮਾਣ ਸਮੱਗਰੀ ਦੀ ਖਰੀਬ 'ਚ ਹੋਵੇਗਾ। ਸੀਮੈਂਟ ਦ 50 ਕਿਲੋ ਦਾ ਬੈਗ ਹੁਣ ਜੰਮੂ-ਕਸ਼ਮੀਰ 'ਚ ਕਰੀਬ 50 ਰੁਪਏ ਸਸਤਾ ਹੋ ਜਾਵੇਗਾ।

ਇਨ੍ਹਾਂ ਚੀਜ਼ਾਂ 'ਤੇ ਨਹੀਂ ਹੋਵੇਗਾ ਟੋਲ ਟੈਕਸ
ਇਸ ਤੋਂ ਪਹਿਲਾਂ ਬਾਹਰੋਂ ਆਉਣ ਵਾਲੇ ਸੀਮੈਂਟ 'ਤੇ 50 ਰੁਪਏ ਪ੍ਰਤੀ ਟੋਲ ਲੱਗਦਾ ਸੀ, ਜੋ ਹੁਣ ਨਹੀਂ ਲੱਗੇਗਾ। ਇਸੇ ਤਰ੍ਹਾਂ ਸਟੀਲ ਦੀ ਕੀਮਤ 'ਚ 100 ਰੁਪਏ ਪ੍ਰਤੀ ਕੁਇੰਟਲ ਦੀ ਰਿਆਇਤ ਹੋਵੇਗੀ ਅਤੇ ਹੋਰ ਰਾਜਾਂ ਤੋਂ ਆਉਣ ਵਾਲੇ ਪਲਾਈਵੁਡ ਅਤੇ ਹੋਰ ਫਰਨੀਚਰ ਨਾਲ ਇਲੈਕਟ੍ਰਾਨਿਕਸ ਦੇ ਸਾਮਾਨ 'ਤੇ ਟੋਲ ਟੈਕਸ ਹਟਣ ਨਾਲ ਜ਼ਿਆਦਾ ਫਾਇਦਾ ਹੋਵੇਗਾ।

ਸਲਾਨਾ 1500 ਕਰੋੜ ਦੀ ਆਮਦਨ ਹੁੰਦੀ ਸੀ
ਸਾਮਾਨ 'ਤੇ ਟੋਲ ਟੈਕਸ ਲੱਗਣ ਨਾਲ ਜੰਮੂ-ਕਸ਼ਮੀਰ ਸਰਕਾਰ ਨੂੰ ਸਲਾਨਾ 1500 ਕਰੋੜ ਦੀ ਆਮਦਨ ਹੁੰਦੀ ਸੀ। ਇਸ 'ਚ ਸਭ ਤੋਂ ਵਧ ਲਖਨਪੁਰ 'ਚ ਸਲਾਨਾ 644.64 ਕਰੋੜ ਰੁਪਏ ਮਿਲਦੇ ਸਨ। ਰੇਲਵੇ ਅਤੇ ਹਵਾਈ ਮਾਰਗ ਸਮੇਤ ਹੋਰ ਸਾਰੇ ਟੋਲ ਟੈਕਸ ਨੂੰ ਮਿਲਾ ਕੇ ਕੁਲ ਕਮਾਈ 1500 ਕਰੋੜ ਦੇ ਨੇੜੇ-ਤੇੜੇ ਬੈਠਦੀ ਸੀ। ਹੁਣ ਰਾਜ ਦੀ ਇਹ ਆਮਦਨ ਖਤਮ ਹੋ ਜਾਵੇਗੀ।

ਇਨ੍ਹਾਂ ਵਸੂਤਆਂ 'ਤੇ ਲੱਗਦਾ ਸੀ ਟੈਕਸ
175 ਰੁਪਏ ਪ੍ਰਤੀ ਕੁਇੰਟਲ- ਖਾਧ ਤੇਲ
235 ਰੁਪਏ ਪ੍ਰਤੀ ਕੁਇੰਟਲ- ਸਿਗਰੇਟ
4000 ਰੁਪਏ ਪ੍ਰਤੀ ਕੁਇੰਟਲ- ਤੰਬਾਕੂ (ਚਬਾਉਣ ਵਾਲੇ ਨੂੰ ਛੱਡ ਕੇ)
400 ਰੁਪਏ ਪ੍ਰਤੀ ਕੁਇੰਟਲ- ਫਰੋਜ਼ਨ ਚਿਕਨ
900 ਰੁਪਏ ਪ੍ਰਤੀ ਕੁਇੰਟਲ- ਬਾਦਾਮ, ਅਖਰੋਟ, ਕੇਸਰ ਅਤੇ ਖੁਬਾਨੀ
235 ਰੁਪਏ ਪ੍ਰਤੀ ਕੁਇੰਟਲ- ਬਰੈੱਡ
ਇਕ ਰੁਪਏ ਪ੍ਰਤੀ ਬਰੈੱਡ (ਇਨ੍ਹਾਂ ਨੂੰ ਛੱਡ ਹੋਰ ਸਾਰੀਆਂ ਵਸਤੂਆਂ 100 ਰੁਪਏ ਪ੍ਰਤੀ ਕੁਇੰਟਲ)

ਇਨ੍ਹਾਂ ਵਸਤੂਆਂ 'ਤੇ ਨਹੀਂ ਸੀ ਟੋਲ ਟੈਕਸ
ਦਾਲਾਂ, ਆਟਾ, ਚਾਵਲ, ਮੈਦਾ, ਸੂਜੀ, ਖੰਡ, ਚਾਵਲ (ਸਾਰੇ ਨਾਨ ਬ੍ਰਾਂਡੇਡ), ਆਲੂ-ਪਿਆਜ਼, ਕਸ਼ਮੀਰ ਤੋਂ ਨਿਰਯਾਤ ਹਣ ਵਾਲੇ ਸੇਬ ਅਤੇ ਸਬਜ਼ੀਆਂ।

ਇਹ ਸਾਮਾਨ ਹੋਵੇਗਾ ਸਭ ਤੋਂ ਵਧ ਸਸਤਾ
ਸੀਮੈਂਟ, ਸਟੀਲ, ਪਲਾਈਵੁਡ, ਫਰਨੀਚਰ ਅਤੇ ਇਲੈਕਟ੍ਰਾਨਿਕਸ ਸਾਮਾਨ, ਟੈਕਸਟਾਈਲ, ਭੇਡ ਬੱਕਰੀਆਂ, ਖਾਧ ਤੇਲ, ਸਿਗਰੇਟ, ਤੰਬਾਕੂ (ਚਬਾਉਣ ਵਾਲੇ ਨੂੰ ਛੱਡ ਕੇ), ਫਰੋਜ਼ਨ ਚਿਕਨ, ਬਾਦਾਮ, ਅਖਰੋਟ, ਕੇਸਰ, ਖੁਬਾਨੀ ਅਤੇ  ਬਰੈੱਡ।


DIsha

Content Editor

Related News