ਮਥੁਰਾ ਦੇ ਠਾਕੁਰ ਬਾਂਕੇ ਬਿਹਾਰੀ ਮੰਦਰ ’ਚ ਨਵਾਂ ਨਿਯਮ ਲਾਗੂ
Saturday, Apr 11, 2026 - 12:52 AM (IST)
ਮਥੁਰਾ - ਵ੍ਰਿੰਦਾਵਨ ਸਥਿਤ ਠਾਕੁਰ ਬਾਂਕੇ ਬਿਹਾਰੀ ਮੰਦਰ ’ਚ ਦਰਸ਼ਨਾਂ ਲਈ ਆਉਣ ਵਾਲੇ ਵਿਸ਼ੇਸ਼ ਮਹਿਮਾਨਾਂ ਲਈ ਨਵਾਂ ਨਿਯਮ ਲਾਗੂ ਹੋ ਗਿਆ ਹੈ। ਹੁਣ ਵੀ. ਆਈ. ਪੀ. ਆਪਣੇ ਨਿੱਜੀ ਸੁਰੱਖਿਆ ਕਰਮਚਾਰੀਆਂ ਨੂੰ ਮੰਦਰ ਕੰਪਲੈਕਸ ਦੇ ਅੰਦਰ ਨਹੀਂ ਲਿਜਾ ਸਕਣਗੇ। ਇਹ ਫੈਸਲਾ ਮੰਦਰ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ ’ਚ ਲਿਆ ਗਿਆ। ਕਮੇਟੀ ਨੇ ਇਹ ਕਦਮ ਹਾਲ ਹੀ ’ਚ ਇਕ ਵੀ. ਆਈ. ਪੀ. ਨਾਲ ਆਏ ਸੁਰੱਖਿਆ ਕਰਮਚਾਰੀ ਵੱਲੋਂ ਜੁੱਤੀਆਂ ਪਾ ਕੇ ਮੰਦਰ ’ਚ ਦਾਖਲ ਹੋਣ ਅਤੇ ਵਿਵਾਦ ਦੀ ਘਟਨਾ ਤੋਂ ਬਾਅਦ ਚੁੱਕਿਆ ਹੈ। ਨਵੇਂ ਨਿਯਮ ਛੇਤੀ ਲਾਗੂ ਕੀਤੇ ਜਾਣਗੇ।
ਮੀਟਿੰਗ ’ਚ ਮੰਦਰ ਦੀ ਵਿਵਸਥਾ ਨਾਲ ਜੁੜੇ ਹੋਰ ਮੁੱਦਿਆਂ ’ਤੇ ਵੀ ਚਰਚਾ ਹੋਈ, ਜਿਸ ’ਚ ਸੁਰੱਖਿਆ ਵਿਵਸਥਾ ਮਜ਼ਬੂਤ ਕਰਨ, ਨਾਜਾਇਜ਼ ਕਬਜ਼ੇ ਹਟਾਉਣ ਅਤੇ ਖਾਣ-ਪੀਣ ਵਾਲੀਆਂ ਵਸਤਾਂ ’ਚ ਮਿਲਾਵਟ ਰੋਕਣ ਦੇ ਹੁਕਮ ਸ਼ਾਮਲ ਹਨ।
