ਗਾਇਕਾ ਜ਼ੁਬੀਨ ਗਰਗ ਦੇ ਨਾਮ ''ਤੇ ਰੱਖਿਆ ਗਿਆ ਅਰੁਣਾਚਲ ਪ੍ਰਦੇਸ਼ ''ਚ ਮਿਲੀ ਤਿਤਲੀ ਦੀ ਨਵੀਂ ਪ੍ਰਜਾਤੀ ਦਾ ਨਾਂ
Sunday, Mar 29, 2026 - 03:57 PM (IST)
ਈਟਾਨਗਰ (ਏਜੰਸੀ) : ਅਰੁਣਾਚਲ ਪ੍ਰਦੇਸ਼ ਦੀਆਂ ਹਸੀਨ ਵਾਦੀਆਂ ਵਿੱਚੋਂ ਕੁਦਰਤ ਦਾ ਇੱਕ ਅਨੋਖਾ ਰੰਗ ਸਾਹਮਣੇ ਆਇਆ ਹੈ। ਵਿਗਿਆਨੀਆਂ ਨੇ ਇੱਥੇ ਤਿਤਲੀ ਦੀ ਇੱਕ ਨਵੀਂ ਪ੍ਰਜਾਤੀ ਦੀ ਖੋਜ ਕੀਤੀ ਹੈ, ਜਿਸ ਦਾ ਨਾਂ ਆਸਾਮ ਦੇ ਮਸ਼ਹੂਰ ਗਾਇਕ ਜ਼ੁਬੀਨ ਗਰਗ ਦੇ ਨਾਂ 'ਤੇ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਸਿੱਧ ਅਸਾਮੀ ਗਾਇਕ ਜ਼ੁਬੀਨ ਗਰਗ ਦਾ ਪਿਛਲੇ ਸਾਲ 19 ਸਤੰਬਰ ਨੂੰ ਸਿੰਗਾਪੁਰ ਵਿੱਚ ਦੇਹਾਂਤ ਹੋ ਗਿਆ ਸੀ। ਇਹ ਖੋਜ ਜਿੱਥੇ ਖੇਤਰ ਦੀ ਅਮੀਰ ਜੈਵ-ਵਿਭਿੰਨਤਾ ਨੂੰ ਦਰਸਾਉਂਦੀ ਹੈ, ਉੱਥੇ ਹੀ ਗਾਇਕ ਦੀ ਸੱਭਿਆਚਾਰਕ ਵਿਰਾਸਤ ਨੂੰ ਵੀ ਇੱਕ ਸੱਚੀ ਸ਼ਰਧਾਂਜਲੀ ਹੈ।
ਇਹ ਵੀ ਪੜ੍ਹੋ: 14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ ਸਾਹਮਣੇ
ਵਿਗਿਆਨਕ ਤੌਰ 'ਤੇ 'ਯੂਥੇਲੀਆ (ਲਿੰਬੂਸਾ) ਜ਼ੁਬੀਨਗਰਗੀ ਵਜੋਂ ਸ਼੍ਰੇਣੀਬੱਧ ਕੀਤੀ ਗਈ ਇਹ ਪ੍ਰਜਾਤੀ ਹਾਲ ਹੀ ਵਿੱਚ ਉੱਤਰ-ਪੂਰਬੀ ਰਾਜ ਦੇ ਲੇਪ੍ਰਾਡਾ ਜ਼ਿਲ੍ਹੇ ਦੇ ਬਸਰ ਖੇਤਰ ਵਿੱਚ ਖੋਜੀ ਗਈ ਸੀ। ਤਿਤਲੀ ਪ੍ਰੇਮੀ ਅਤੇ ਪੁਲਸ ਕਰਮਚਾਰੀ ਰੋਸ਼ਨ ਉਪਾਧਿਆਏ ਨੇ ਖੋਜਕਰਤਾ ਕੇ. ਸਦਾਸ਼ਿਵਨ ਨਾਲ ਮਿਲ ਕੇ ਇਸ ਪ੍ਰਜਾਤੀ ਦੀ ਖੋਜ ਕੀਤੀ। ਖੋਜਕਰਤਾਵਾਂ ਨੇ ਪਹਿਲਾਂ ਇਸ ਦਾ ਨਾਂ 'ਬਾਸਰ ਡਿਊਕ' ਰੱਖਣ ਦੀ ਤਜਵੀਜ਼ ਰੱਖੀ ਸੀ।
ਇਹ ਵੀ ਪੜ੍ਹੋ: ਸ਼ਰਮਨਾਕ ! ਸਬੰਧ ਬਣਾਉਣ ਤੋਂ ਕੀਤਾ ਇਨਕਾਰ ਤਾਂ TV ਅਦਾਕਾਰ ਨੇ ਚਾਕੂ ਨਾਲ ਵਿੰਨ੍ਹ 'ਤੀ ਨੌਕਰਾਣੀ
ਬੇਹੱਦ ਦੁਰਲੱਭ ਹੈ ਇਹ ਤਿਤਲੀ
ਅਧਿਕਾਰੀਆਂ ਅਨੁਸਾਰ ਇਹ ਪ੍ਰਜਾਤੀ ਬੇਹੱਦ ਦੁਰਲੱਭ ਮੰਨੀ ਜਾ ਰਹੀ ਹੈ। ਕਾਫੀ ਖੋਜ ਤੋਂ ਬਾਅਦ ਵੀ ਹੁਣ ਤੱਕ ਇਸ ਪ੍ਰਜਾਤੀ ਦੀਆਂ ਸਿਰਫ਼ ਦੋ ਤਿਤਲੀਆਂ ਹੀ ਦੇਖਣ ਨੂੰ ਮਿਲੀਆਂ ਹਨ। ਮਾਹਿਰਾਂ ਲਈ ਇਹ ਜਾਂਚ ਦਾ ਵਿਸ਼ਾ ਹੈ ਕਿ ਕੀ ਇਹ ਕੁਦਰਤੀ ਤੌਰ 'ਤੇ ਘੱਟ ਹਨ ਜਾਂ ਸੰਘਣੇ ਜੰਗਲਾਂ ਕਾਰਨ ਨਜ਼ਰ ਨਹੀਂ ਆ ਰਹੀਆਂ।
ਇਹ ਵੀ ਪੜ੍ਹੋ: IPL 2026: ਜਿੱਤ ਮਗਰੋਂ ਵਿਰਾਟ ਕੋਹਲੀ ਨੇ ਸਟੇਡੀਅਮ 'ਚ ਹੀ ਪਤਨੀ ਅਨੁਸ਼ਕਾ 'ਤੇ ਲੁਟਾਇਆ ਪਿਆਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
