ਗੁਆਂਢੀ ਨੇ 3 ਸਾਲਾ ਕੁੜੀ ਨੂੰ ਕਤਲ ਕਰ ਲਿਫ਼ਾਫ਼ੇ ''ਚ ਪਾਈ ਲਾਸ਼ ਤੇ ਫਿਰ...
Saturday, Mar 29, 2025 - 02:27 PM (IST)

ਠਾਣੇ- ਮਹਾਰਾਸ਼ਟਰ ਦੀ ਨਵੀਂ ਮੁੰਬਈ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗੁਆਂਢੀ ਨੇ ਇਕ ਤਿੰਨ ਸਾਲਾ ਬੱਚੀ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਉਸੇ ਦੇ ਟਾਇਲਟ 'ਚ ਲੁਕਾ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਨੂੰ ਜੂਆ ਖੇਡਣ ਦੀ ਆਦਤ ਸੀ ਅਤੇ ਉਸ ਦੀ ਪਤਨੀ ਅਤੇ ਗੁਆਂਢ 'ਚ ਰਹਿਣ ਵਾਲੀ ਔਰਤ ਦਾ ਆਏ ਦਿਨ ਝਗੜਾ ਹੁੰਦਾ ਰਹਿੰਦਾ ਸੀ। ਪੁਲਸ ਨੇ ਦੋਸ਼ੀ ਮੁਹੰਮਦ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਅੰਸਾਰੀ ਨੇ ਬੱਚੀ ਦੇ ਕਤਲ ਤੋਂ ਬਾਅਦ ਲਾਸ਼ ਨੂੰ ਟਾਇਲਟ 'ਚ ਲੁਕਾ ਦਿੱਤਾ ਸੀ ਪਰ ਦੋਸ਼ੀ ਅੰਸਾਰੀ ਦੀ ਯੋਜਨਾ ਕੁਝ ਹੋਰ ਸੀ। ਦਰਅਸਲ ਅੰਸਾਰੀ ਨੇ ਬੱਚੀ ਦੇ ਪਰਿਵਾਰ ਵਾਲਿਆਂ ਤੋਂ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਸਾਲ ਦੀ ਬੱਚੀ ਦਾ ਕਤਲ ਉਸ ਦੇ ਹੀ ਗੁਆਂਢੀ ਨੇ ਕਰ ਦਿੱਤਾ। ਦੋਸ਼ੀ ਮੁਹੰਮਦ ਅੰਸਾਰੀ ਨੇ ਬੱਚੀ ਦੀ ਲਾਸ਼ ਨੂੰ ਪਲਾਸਟਿਕ ਦੇ ਲਿਫ਼ਾਫ਼ੇ 'ਚ ਰੱਖ ਕੇ ਉਸੇ ਦੇ ਟਾਇਲਟ 'ਚ ਲੁਕਾ ਦਿੱਤਾ ਸੀ। ਦੋਸ਼ੀ ਮ੍ਰਿਤਕ ਕੁੜੀ ਦੇ ਪਿਤਾ ਅਮਰੇਸ਼ ਸ਼ਰਮਾ ਦਾ ਗੁਆਂਢੀ ਮੁਹੰਮਦ ਅੰਸਾਰੀ ਹੈ।
ਸਥਾਨਕ ਲੋਕਾਂ ਅਨੁਸਾਰ, ਇਨ੍ਹਾਂ ਦੋਵਾਂ ਦੀਆਂ ਪਤਨੀਆਂ 'ਚ ਆਏ ਦਿਨ ਝਗੜਾ ਹੁੰਦਾ ਸੀ। ਮੁਹੰਮਦ ਅੰਸਾਰੀ ਨੂੰ ਜੂਆ ਖੇਡਣ ਦੀ ਆਦਤ ਸੀ ਅਤੇ ਉਹ ਉਸ 'ਚ ਹਜ਼ਾਰਾਂ ਰੁਪਏ ਹਾਰ ਚੁੱਕਿਆ ਸੀ। ਉਸ ਨੂੰ ਪੈਸਿਆਂ ਦੀ ਲੋੜ ਸੀ। ਇਸ ਲਈ ਉਸ ਨੇ ਬੱਚੀ ਦਾ ਕਤਲ ਕਰ ਕੇ ਅਗਵਾ ਦੇ ਨਾਂ 'ਤੇ ਅਮਰੇਸ਼ ਤੋਂ ਫਿਰੌਤੀ ਮੰਗਣ ਦੀ ਯੋਜਨਾ ਬਣਾਈ। ਨਵੀਂ ਮੁੰਬਈ ਦੇ ਪੁਲਸ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਮੋਹਿਤੇ ਨੇ ਦੱਸਿਆ ਕਿ ਬੱਚੀ ਦੇ 25 ਮਾਰਚ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਮਿਲੀ। ਜਾਂਚ ਦੌਰਾਨ 27 ਮਾਰਚ ਦੀ ਰਾਤ ਪੁਲਸ ਨੂੰ ਬੱਚੀ ਦੀ ਲਾਸ਼ ਉਸੇ ਦੇ ਘਰ ਟਾਇਲਟ 'ਚ ਮਿਲੀ। ਤਲੋਜਾ ਪੁਲਸ ਸਟੇਸ਼ਨ 'ਚ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਗੁਆਂਢੀ ਮੁਹੰਮਦ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ। ਅੱਗੇ ਮਾਮਲੇ ਦੀ ਜਾਂਚ ਜਾਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8