ਨੀਰਜ ਸ਼ੇਖਰ ਨੇ ਗ੍ਰਹਿਣ ਕੀਤੀ ਭਾਜਪਾ ਦੀ ਮੈਂਬਰਤਾ

07/27/2019 5:59:54 PM

ਲਖਨਊ— ਸਮਾਜਵਾਦੀ ਪਾਰਟੀ (ਸਪਾ) ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਏ ਸਾਬਕਾ ਰਾਜ ਸਭਾ ਸੰਸਦ ਮੈਂਬਰ ਨੀਰਜ ਸ਼ੇਖਰ ਨੇ ਸ਼ਨੀਵਾਰ ਨੂੰ ਰਸਮੀ ਰੂਪ ਨਾਲ ਪਾਰਟੀ ਦੀ ਮੈਂਬਰਤਾ ਗ੍ਰਹਿਣ ਕੀਤੀ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਇੱਥੇ ਉਨ੍ਹਾਂ ਨੂੰ ਭਾਜਪਾ ਦੀ ਮੈਂਬਰਤਾ ਗ੍ਰਹਿਣ ਕਰਵਾਈ। ਪਾਰਟੀ ਦੇ ਰਾਸ਼ਟਰੀ ਸਕੱਤਰ ਭੂਪੇਂਦਰ ਯਾਦਵ ਦੀ ਮੌਜੂਦਗੀ 'ਚ ਸ਼ੇਖਰ ਨੇ ਆਪਣੇ ਸੈਂਕੜੇ ਸਮਰਥਕਾਂ ਨਾਲ ਰਸਮੀ ਰੂਪ ਨਾਲ ਭਾਜਪਾ ਦੀ ਮੈਂਬਰਤਾ ਸੂਚੀ 'ਚ ਆਪਣੇ ਨਾਂ ਦਾ ਰਜਿਸਟਰੇਸ਼ਨ ਕਰਵਾਇਆ।

ਸਾਬਕਾ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਬੇਟੇ ਨੀਰਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਕਿਹਾ,''ਕੋਈ ਭਾਜਪਾ ਨੂੰ ਅਸਵੀਕਾਰ ਕਿਵੇਂ ਕਰ ਸਕਦਾ ਹੈ, ਜਦੋਂ ਦੇਸ਼ 'ਚ ਹਰ ਕੋਈ ਉਸ ਦਾ ਸਮਰਥਨ ਕਰ ਰਿਹਾ ਹੈ। ਇਸ ਤੋਂ ਪਹਿਲਾਂ ਮੈਂ ਭਾਜਪਾ ਦੇ ਸਿਧਾਂਤਾਂ ਵਿਰੁੱਧ ਸੀ। ਮੋਦੀ ਨੇ ਮੈਨੂੰ ਦੇਸ਼ ਦੀ ਖਾਤਰ ਨਾਲ ਕੰਮ ਕਰਨ ਲਈ ਕਿਹਾ ਸੀ। ਮੇਰੀ ਕੋਈ ਇੱਛਾ ਨਹੀਂ ਹੈ ਅਤੇ ਮੈਂ ਭਾਜਪਾ ਦੇ ਆਮ ਵਰਕਰ ਦੇ ਤੌਰ 'ਤੇ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਭਾਜਪਾ 'ਚ ਸ਼ਾਮਲ ਹੋਏ ਸਿਰਫ 8 ਦਿਨ ਹੋਏ ਹਨ ਅਤੇ ਇਸ ਦੌਰਾਨ ਮੈਨੂੰ ਇੰਨਾ ਮਾਨ ਸਨਮਾਨ ਮਿਲਿਆ ਹੈ, ਜਿੰਨਾ ਪਹਿਲਾਂ ਕਦੇ ਨਹੀਂ ਹੋਇਆ।''

DIsha

This news is Content Editor DIsha