ਘੋੜੇ ''ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ ਨਵੀਨ ਜਿੰਦਲ

Saturday, Oct 05, 2024 - 03:46 PM (IST)

ਚੰਡੀਗੜ੍ਹ- ਹਰਿਆਣਾ ਦੇ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਨਵੀਨ ਜਿੰਦਲ ਘੋੜੇ 'ਤੇ ਬੈਠ ਕੇ ਵੋਟ ਪਾਉਣ ਪਹੁੰਚੇ। ਸਫੇਦ ਕੁੜਤੇ ਪਜ਼ਾਮੇ ਅਤੇ ਨੀਲੀ ਰੰਗ ਦੀ ਜੈਕਟ ਪਹਿਨੇ ਜਿੰਦਲ ਨੇ ਵੋਟਿੰਗ ਦੀ ਆਪਣੀ ਤਸਵੀਰ ਸਾਂਝੀ ਕਰਦਿਆਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਮੈਂ ਆਪਣੇ ਲੋਕਤੰਤਰ ਅਧਿਕਾਰ ਦਾ ਇਸਤੇਮਾਲ ਕਰਦਿਆਂ ਵੋਟ ਪਾਈ, ਤਾਂ ਕਿ ਸਾਡਾ ਲੋਕਤੰਤਰ ਹੋਰ ਮਜ਼ਬੂਤ ਹੋਵੇ। 

ਜਿੰਦਲ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਜਾਓ, ਵੋਟ ਦਿਓ ਅਤੇ ਸਹੀ ਚੋਣ ਕਰੋ। ਇਹ ਨਿਸ਼ਚਿਤ ਹੈ ਕਿ ਹਰਿਆਣਾ ਵਿਚ ਭਾਜਪਾ ਹੀ ਸਰਕਾਰ ਬਣਾਏਗੀ, ਇਸ ਲਈ ਆਪਣੀ ਭਾਗੀਦਾਰੀ ਯਕੀਨੀ ਕਰੋ ਕਿਉਂਕਿ ਤੁਹਾਡੀ ਹਰੇਕ ਵੋਟ ਮਹੱਤਵਪੂਰਨ ਹੈ। ਦੱਸ ਦੇਈਏ ਕਿ ਜਿੰਦਲ ਦੀ ਮਾਂ ਸਾਵਿਤਰੀ ਜਿੰਦਲ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਚ ਸ਼ਾਮਲ ਹੋਈ ਸੀ ਪਰ ਟਿਕਟ ਨਾ ਮਿਲਣ ਕਾਰਨ ਪਾਰਟੀ ਤੋਂ ਬਗਾਵਤ ਕਰ ਕੇ ਹਿਸਾਰ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਚੋਣ ਲੜ ਰਹੀ ਹੈ। 

ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਸਵੇਰੇ 7 ਵਜੇ ਤੋਂ ਸਾਰੀਆਂ 90 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭੁਪਿੰਦਰ ਸਿੰਘ ਹੁੱਡਾ ਸਣੇ ਕਈ ਸਿਆਸੀ ਦਿੱਗਜ਼ਾਂ ਦੀ ਕਿਸਮਤ ਅੱਜ ਈ. ਵੀ. ਐੱਮ. ਮਸ਼ੀਨ ਵਿਚ ਬੰਦ ਹੋ ਜਾਵੇਗੀ। ਕਰੀਬ 2.03 ਕਰੋੜ ਵੋਟਰ 1031 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।


Tanu

Content Editor

Related News