ਅੱਜ BJP 'ਚ ਸ਼ਾਮਲ ਹੋਵੇਗੀ ਨੈਸ਼ਨਲ ਸ਼ੂਟਰ ਸ਼੍ਰੇਅਸੀ ਸਿੰਘ, ਇਸ ਸੀਟ ਤੋਂ ਲੜ ਸਕਦੀ ਹੈ ਚੋਣ

10/04/2020 1:33:31 PM

ਪਟਨਾ : ਸਾਬਕਾ ਕੇਂਦਰੀ ਮੰਤਰੀ ਦਿਗਵੀਜੈ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਪੁਤੁਲ ਕੁਮਾਰੀ ਦੀ ਧੀ ਨੈਸ਼ਨਲ ਸ਼ੂਟਰ ਸ਼੍ਰੇਅਸੀ ਸਿੰਘ ਰਾਜਨੀਤੀ ਵਿਚ ਕਦਮ ਰੱਖਣ ਜਾ ਰਹੀ ਹੈ। ਉਹ ਅੱਜ ਬੀ.ਜੇ.ਪੀ. ਦੀ ਮੈਂਬਰਸ਼ਿਪ ਲਵੇਗੀ। ਬੀ.ਜੇ.ਪੀ. ਵੱਲੋਂ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਜਨਰਲ ਸਕੱਤਰ ਅਰੁਣ ਸਿੰਘ ਅਤੇ ਬਿਹਾਰ ਬੀ.ਜੇ.ਪੀ. ਪ੍ਰਧਾਨ ਸੰਜੈ ਜਾਇਸਵਾਲ ਦੀ ਹਾਜ਼ਰੀ ਵਿਚ ਉਹ ਅੱਜ ਬੀ.ਜੇ.ਪੀ. ਵਿਚ ਸ਼ਾਮਲ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਸ਼੍ਰੇਅਸੀ ਸਿੰਘ ਬਾਂਕਾ ਦੀ ਅਮਰਪੁਰ ਸੀਟ ਜਾਂ ਫਿਰ ਜਮੁਈ ਵਿਧਾਨਸਭਾ ਸੀਟ ਤੋਂ ਚੋਣ ਲੜ ਸਕਦੀ ਹੈ।

ਇਹ ਵੀ ਪੜ੍ਹੋ: ਅਫਗਾਨਿਸਤਾਨ ਬੰਬ ਧਮਾਕੇ 'ਚ ਅੰਤਰਰਾਸ਼ਟਰੀ ਅੰਪਾਇਰ ਦੀ ਮੌਤ



ਇਸ ਤੋਂ ਪਹਿਲਾਂ ਸ਼੍ਰੇਅਸੀ ਸਿੰਘ ਦੇ ਆਰ.ਜੇ.ਡੀ. ਦੀ ਮੈਂਬਰਸ਼ਿਪ ਲੈਣ ਦੇ ਵੀ ਕਿਆਸ ਲਗਾਏ ਜਾ ਰਹੇ ਸਨ। ਸ਼੍ਰੇਅਸੀ ਇਕ ਭਾਰਤੀ ਖਿਡਾਰੀ ਹੈ, ਜੋ ਰਾਸ਼ਟਰੀ ਅਤੇ ਅੰਤਰਾਸ਼ਟਰੀ ਮੈਦਾਨਾਂ ਵਿਚ ਸ਼ੂਟਿੰਗ ਵਿਚ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਇਨ੍ਹਾਂ ਨੇ ਸਾਲ 2014 ਵਿਚ ਜਿੱਥੇ ਭਾਰਤ ਲਈ ਸਿਲਵਰ ਮੈਡਲ ਜਿੱਤਿਆ ਸੀ, ਉਥੇ ਹੀ ਕਾਮਨ ਵੈਲਥ ਗੇਮਜ਼ 2018 ਵਿਚ ਗੋਲਡ ਮੈਡਲ ਹਾਸਲ ਕਰਣ ਵਿਚ ਸਫ਼ਲਤਾ ਹਾਸਲ ਕੀਤੀ।

ਇਹ ਵੀ ਪੜ੍ਹੋ: IPL 2020: ਨਵਦੀਪ ਸੈਨੀ ਦੇ ਬੂਟ ਮੈਚ ਦੌਰਾਨ ਬਣੇ ਚਰਚਾ ਦਾ ਵਿਸ਼ਾ, ਜਾਣੋ ਅਜਿਹਾ ਕੀ ਸੀ ਖ਼ਾਸ

ਸ਼੍ਰੇਅਸੀ ਸਿੰਘ ਦੀ ਮਾਂ ਪੁਤੁਲ ਕੁਮਾਰੀ ਬਾਂਕਾ ਦੇ ਸਾਬਕਾ ਸੰਸਦ ਮੈਂਬਰ ਸਵ. ਦਿਗਵੀਜੈ ਸਿੰਘ ਦੀ ਪਤਨੀ ਹੈ ਅਤੇ 2 ਵਾਰ ਸੰਸਦ ਮੈਂਬਰ ਰਹਿ ਚੁੱਕੀ ਹੈ। ਹਾਲਾਂਕਿ ਇਸ ਵਾਰ ਪੁਤੁਲ ਕੁਮਾਰੀ ਲੋਕਸਭਾ ਚੋਣ ਹਾਰ ਗਈ ਸੀ।  ਸ਼੍ਰੇਅਸੀ ਸਿੰਘ ਨੇ ਸਾਲ 2019 ਲੋਕਸਭਾ ਚੋਣ ਵਿਚ ਆਪਣੀ ਮਾਂ ਪੁ‍ਤੁਲ ਕੁਮਾਰੀ ਲਈ ਚੋਣ ਪ੍ਰਚਾਰ ਵੀ ਕੀਤਾ ਸੀ। ਲੋਕਸਭਾ ਚੋਣ ਤੋਂ ਪਹਿਲਾਂ ਪੁਤੁਲ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਨੇ ਪਾਰਟੀ ਤੋਂ ਕੱਢ ਦਿੱਤਾ ਸੀ। ਦਰਅਸਲ ਪੁਤੁਲ ਸਿੰਘ ਨੇ ਜੇ.ਡੀ.ਯੂ. ਉਮੀਦਵਾਰ ਗਿਰੀਧਾਰੀ ਯਾਦਵ ਖ਼ਿਲਾਫ਼ ਬਾਂਕਾ ਲੋਕਸਭਾ ਖੇਤਰ ਤੋਂ ਆਜ਼ਾਦ ਉਮੀਦਵਾਰ ਦੇ ਰੂਪ ਵਿਚ ਨੋਮੀਨੇਸ਼ਨ ਕਰਾਇਆ ਸੀ, ਜਿਸ ਦੇ ਬਾਅਦ ਬੀ.ਜੇ.ਪੀ. ਨੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਬੀ.ਜੇ.ਪੀ. ਤੋਂ 6 ਸਾਲ ਲਈ ਮੁਅੱਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ: IPL 2020 : ਇਰਫਾਨ ਨੇ ਬਿਨਾਂ ਨਾਮ ਲਏ ਧੋਨੀ ਦੀ ਫਿਟਨੈੱਸ 'ਤੇ ਚੁੱਕਿਆ ਸਵਾਲ

cherry

This news is Content Editor cherry