ਵਿਸ਼ਵ ਵਾਤਾਵਰਣ ਦਿਵਸ ''ਤੇ PM ਮੋਦੀ ਨੇ ਆਪਣੇ ਘਰ ਲਗਾਇਆ ''ਸਿੰਦੂਰ'' ਦਾ ਬੂਟਾ
Thursday, Jun 05, 2025 - 12:10 PM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਿਸ਼ਵ ਵਾਤਾਵਰਣ ਦਿਵਸ 'ਤੇ ਆਪਣੇ ਘਰ ਸਿੰਦੂਰ ਦਾ ਬੂਟਾ ਲਗਾਇਆ, ਜਿਸ ਨੂੰ 1971 ਦੇ ਯੁੱਧ ਦੌਰਾਨ ਬਹਾਦਰੀ ਦਿਖਾਉਣ ਵਾਲੀਆਂ ਔਰਤਾਂ ਦੇ ਇਕ ਸਮੂਹ ਨੇ ਉਨ੍ਹਾਂ ਨੂੰ ਭੇਟ ਕੀਤਾ ਸੀ। ਇਸ ਪਹਿਲ ਨੂੰ ਹਾਲ ਹੀ 'ਚ ਹੋਏ ਆਪਰੇਸ਼ਨ ਸਿੰਦੂਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਪੀ.ਐੱਮ. ਮੋਦੀ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਇਹ ਬੂਟਾ ਦੇਸ਼ ਦੀਆਂ ਔਰਤਾਂ ਦੀ ਬਹਾਦਰੀ ਅਤੇ ਪ੍ਰੇਰਨਾ ਦਾ ਇਕ ਮਜ਼ਬੂਤ ਪ੍ਰਤੀਕ ਬਣਿਆ ਰਹੇਗਾ।'' ਉਨ੍ਹਾਂ ਕਿਹਾ ਕਿ ਹਾਲ ਹੀ 'ਚ ਕੱਛ ਦੀ ਯਾਤਰਾ ਦੌਰਾਨ 1971 ਦੇ ਯੁੱਧ ਦੌਰਾਨ ਬਹਾਦਰੀ ਦਿਖਾਉਣ ਵਾਲੀਆਂ ਔਰਤਾਂ ਦੇ ਇਕ ਸਮੂਹ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਗੁਜਰਾਤ ਦੇ ਆਪਣੇ ਹਾਲੀਆਂ ਦੌਰਾਨ ਇਹ ਬੂਟਾ ਭੇਟ ਕੀਤੇ। ਉਨ੍ਹਾਂ ਦੀ ਪਹਿਲ ਤੋਂ ਪ੍ਰਧਾਨ ਮੰਤਰੀ ਹੋ ਕੇ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਕਿ ਉਹ ਆਪਣੇ 7, ਲੋਕ ਕਲਿਆਣ ਮਾਰਗ ਸਥਿਤ ਘਰ ਇਹ ਬੂਟਾ ਲਗਾਉਣਗੇ।
ਬੂਟੇ ਦੀ ਚੋਣ ਮਹੱਤਵਪੂਰਨ ਹੈ? ਦੱਸਣਯੋਗ ਹੈ ਕਿ ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਆਪਣੀ ਫ਼ੌਜ ਪ੍ਰਤੀਕਿਰਿਆ ਨੂੰ 'ਆਪਰੇਸ਼ਨ ਸਿੰਦੂਰ ਦਾ ਨਾਂ ਦਿੱਤਾ ਸੀ ਤਾਂ ਕਿ ਅੱਤਵਾਦੀਆਂ ਵਲੋਂ ਪੁਰਸ਼ਾਂ ਨੂੰ ਟਾਰਗੇਟ ਕਤਲਾਂ ਦਾ ਬਦਲਾ ਲੈਣ ਦੀ ਆਪਣੀ ਵਚਨਬੱਧਤਾ ਜ਼ਾਹਰ ਕੀਤੀ ਜਾ ਸਕੇ। ਸਿੰਦੂਰ ਰਵਾਇਤੀ ਰੂਪ ਨਾਲ ਵਿਆਹੁਤਾ ਹਿੰਦੂ ਔਰਤਾਂ ਵਲੋਂ ਲਗਾਇਆ ਜਾਂਦਾ ਹੈ, ਜੋ ਭਾਰਤੀ ਪਰੰਪਰਾ 'ਚ ਵਿਆਹੁਤਾ ਜੀਵਨ ਨਾਲ ਜੁੜੇ ਧਾਰਮਿਕ ਅਤੇ ਸੰਸਕ੍ਰਿਤੀ ਬੰਧਨ ਨੂੰ ਦਰਸਾਉਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8