ਕਰੋੜਾਂ ਟ੍ਰਾਂਜ਼ੈਕਸ਼ਨ ਤੇ ਅਰਬਾਂ ਦਾ ਲੈਣ-ਦੇਣ ! UPI ਨੂੰ ਪੂਰੇ ਹੋਏ 10 ਸਾਲ, PM ਮੋਦੀ ਨੇ ਕੀਤੀ ਤਾਰੀਫ਼

Tuesday, Aug 25, 2026 - 01:34 PM (IST)

ਕਰੋੜਾਂ ਟ੍ਰਾਂਜ਼ੈਕਸ਼ਨ ਤੇ ਅਰਬਾਂ ਦਾ ਲੈਣ-ਦੇਣ ! UPI ਨੂੰ ਪੂਰੇ ਹੋਏ 10 ਸਾਲ, PM ਮੋਦੀ ਨੇ ਕੀਤੀ ਤਾਰੀਫ਼

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਦੇ 10 ਸਾਲ ਦੇ ਸਫ਼ਰ ਦੀ ਤਾਰੀਫ਼ ਕਰਦੇ ਹੋਏ ਇਸ ਨੂੰ ਦੇਸ਼ ਦੀ ਡਿਜੀਟਲ ਭੁਗਤਾਨ ਕ੍ਰਾਂਤੀ 'ਚ ਇਕ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਾਲੀ ਤਾਕਤ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦਾ ਜ਼ਬਰਦਸਤ ਵਿਸਥਾਰ ਅਤੇ ਪਹੁੰਚ ਹਰ ਭਾਰਤੀ ਲਈ ਮਾਣ ਦੀ ਗੱਲ ਹੈ। ਪੀਐੱਮ ਮਮੋਦੀ ਨੇ ਮੰਗਲਵਾਰ ਨੂੰ 'ਐਕਸ' 'ਤੇ ਇਕ ਪੋਸਟ 'ਚ ਪਿਛਲੇ 10 ਸਾਲਾਂ 'ਚ ਯੂਪੀਆਈ ਦੇ ਸਫ਼ਰ ਨੂੰ ਯਾਦ ਕੀਤਾ ਅਤੇ ਲੋਕਾਂ ਨੂੰ ਇਹ ਦੱਸਣ ਲਈ ਕਿਹਾ ਕਿ ਇਸ ਡਿਜੀਟਲ ਭੁਗਤਾਨ ਪ੍ਰਣਾਲੀ ਨੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਬਦਲੀ ਹੈ।

ਉਨ੍ਹਾਂ ਕਿਹਾ,''ਇਕ ਦਹਾਕੇ ਪਹਿਲਾਂ ਯੂਪੀਆਈ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਭਾਰਤ ਦੇ ਡਿਜੀਟਲ ਭੁਗਤਾਨ ਦੇ ਸਫ਼ਰ 'ਚ ਇਕ ਵੱਡਾ ਮੋੜ ਸਾਬਿਤ ਹੋਇਆ।'' ਉਨ੍ਹਾਂ ਕਿਹਾ,''ਯੂਪੀਆਈ ਦਾ ਵਿਸ਼ਾਲ ਵਿਸਥਾਰ ਅਤੇ ਪਹੁੰਚ ਅਜਿਹੀ ਚੀਜ਼ ਹੈ, ਜਿਸ 'ਤੇ ਹਰ ਭਾਰਤੀ ਨੂੰ ਮਾਣ ਹੋਣਾ ਚਾਹੀਦਾ।'' ਉਨ੍ਹਾਂ ਨੇ ਨਾਗਰਿਕਾਂ ਨੂੰ ਆਪਣੇ ਅਨੁਭਵ ਸਾਂਝੇ ਕਰਨ ਅਤੇ ਇਹ ਦੱਸਣ ਦੀ ਅਪੀਲ ਕੀਤੀ ਕਿ ਇਸ ਪਲੇਟਫਾਰਮ ਦਾ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਕੀ ਅਸਰ ਪਿਆ ਹੈ।''

PunjabKesari

ਉਨ੍ਹਾਂ ਕਿਹਾ ਕਿ ਯੂਪੀਆਈ ਭਾਰਤ ਦੇ ਡਿਜੀਟਲ ਭੁਗਤਾਨ ਬੁਨਿਆਦੀ ਢਾਂਚੇ ਦਾ ਇਕ ਅਹਿਮ ਥੰਮ੍ਹ ਬਣ ਕੇ ਉਭਰਿਆ ਹੈ। ਇਹ ਉਪਭੋਗਤਾਵਾਂ ਨੂੰ ਮੋਬਾਈਲ ਐਪਲੀਕੇਸ਼ਨ ਅਤੇ ਦੂਜੇ ਡਿਜੀਟਲ ਪਲੇਟਫਾਰਮ ਰਾਹੀਂ ਬੈਂਕ ਖਾਤਿਆਂ ਵਿਚ ਤੁਰੰਤ ਪੈਸੇ ਟਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ। ਇਸ ਦੇ ਤੇਜ਼ੀ ਨਾਲ ਵਿਸਥਾਰ ਨੇ ਦੇਸ਼ ਭਰ ਦੇ ਲੋਕਾਂ, ਵਪਾਰਾਂ ਅਤੇ ਵਪਾਰੀਆਂ ਦੇ ਰੋਜ਼ਾਨਾ ਲੈਣ-ਦੇਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਵੱਡੇ ਕਾਰੋਬਾਰਾਂ ਤੋਂ ਲੈ ਕੇ ਨੇੜੇ-ਤੇੜੇ ਦੀਆਂ ਦੁਕਾਨਾਂ ਅਤੇ ਸੜਕ ਕਿਨਾਰੇ ਸਾਮਾਨ ਵੇਚਣ ਵਾਲਿਆਂ ਤੱਕ ਯੂਪੀਆਈ ਨੇ ਡਿਜੀਟਲ ਅਤੇ ਕੈਸ਼ਲੈੱਸ ਭੁਗਤਾਨ ਨੂੰ ਜ਼ਿਆਦਾ ਸੌਖਾ ਬਣਾਉਣ 'ਚ ਮਦਦ ਕੀਤੀ ਹੈ। ਸਮਾਰਟਫੋਨ ਅਤੇ ਇੰਟਰਨੈੱਟ ਦੀ ਪਹੁੰਚ ਵਧਣ ਦੇ ਨਾਲ ਹੀ ਇਹ ਪਲੇਟਫਾਰਮ ਵੱਡੇ ਸ਼ਹਿਰਾਂ ਤੋਂ ਅੱਗੇ ਵਧ ਕੇ ਛੋਟੇ ਕਸਬਿਆਂ ਅਤੇ ਪੇਂਡੂ ਇਲਾਕਿਆਂ ਤੱਕ ਵੀ ਪਹੁੰਚ ਗਿਆ ਹੈ।

ਸਰਕਾਰ ਨੇ ਹਮੇਸ਼ਾ ਯੂਪੀਆਈ ਨੂੰ ਭਾਰਤ ਦੇ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਅਤੇ ਤਕਨੀਕ ਆਧਾਰਤ ਅਤੇ ਆਰਥਿਕ ਰੂਪ ਨਾਲ ਸਮਾਵੇਸ਼ੀ ਅਰਥਵਿਵਸਥਾ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਇਕ ਵੱਡੀ ਸਫ਼ਲਤ ਵਜੋਂ ਪੇਸ਼ ਕੀਤਾ ਹੈ। ਪੀਐੱਮ ਮੋਦੀ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ, ਜਦੋਂ ਸਰਕਾਰ ਡਿਜੀਟਲ ਵਿੱਤੀ ਸੇਵਾਵਾਂ ਦੇ ਵਿਸਥਾਰ ਅਤੇ ਰਸਮੀ ਭੁਗਤਾਨ ਪ੍ਰਣਾਲੀ ਤੱਕ ਪਹੁੰਚ ਨੂੰ ਮਜ਼ਬੂਤ ਕਰਨ 'ਤੇ ਲਗਾਤਾਰ ਜ਼ੋਰ ਦੇ ਰਹੀ ਹੈ ਅਤੇ ਯੂਪੀਆਈ ਹੁਣ ਭਾਰਤ ਦੇ ਵਿਆਪਕ ਡਿਜੀਟਲ ਬਦਲਾਅ 'ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News