J&K ਦੇ ਨੌਜਵਾਨਾਂ ਨਾਲ PM ਮੋਦੀ ਦਾ ਵਾਅਦਾ, ਕਿਹਾ- ਮੁਸੀਬਤ ਭਰੀ ਜ਼ਿੰਦਗੀ ਨਹੀਂ ਜਿਊਣ ਦੇਵਾਂਗਾ

Sunday, Apr 24, 2022 - 06:06 PM (IST)

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਸ਼ਮੀਰ ਘਾਟੀ ਦੇ ਨੌਜਵਾਨਾਂ ਨੂੰ ਦਿੱਤੇ ਸੰਦੇਸ਼ ’ਚ ਸ਼ਾਂਤੀ ਅਤੇ ਵਿਕਾਸ ਲਈ ਉਨ੍ਹਾਂ ਦੀ ਸਰਕਾਰ ਵਲੋਂ ਕੀਤੀ ਗਈ ਪਹਿਲ ਨੂੰ ਗਿਣਵਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਜੋ ਮੁਸੀਬਤਾਂ ਝੱਲੀਆਂ ਹਨ, ਉਨ੍ਹਾਂ ਨੂੰ ਨਹੀਂ ਚੁੱਕਣੀਆਂ ਪੈਣਗੀਆਂ। ਸਾਲ 2019 ’ਚ ਸੰਵਿਧਾਨ ਦੀ ਧਾਰਾ 370 ਖਤਮ ਕੀਤੇ ਜਾਣ ਮਗਰੋਂ ਜੰਮੂ-ਕਸ਼ਮੀਰ ਦੀ ਆਪਣੀ ਪਹਿਲੀ ਯਾਤਰਾ ਦੌਰਾਨ ਮੋਦੀ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਕਰੀਬ 20,000 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

ਇਹ ਵੀ ਪੜ੍ਹੋ: J&K ਨੂੰ 20 ਹਜ਼ਾਰ ਕਰੋੜ ਦੀ ਸੌਗਾਤ, PM ਮੋਦੀ ਬੋਲੇ- ਅੱਜ ਵਿਕਾਸ ਦੀ ਤਾਕਤ ਦਾ ਵੱਡਾ ਦਿਨ

ਪ੍ਰਧਾਨ ਮੰਤਰੀ ਮੋਦੀ ਨੇ ਕਸ਼ਮੀਰ ਦੇ ਨੌਜਵਾਨਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਘਾਟੀ ਦੇ ਨੌਜਵਾਨਾਂ, ਤੁਹਾਡੇ ਮਾਤਾ-ਪਿਤਾ, ਤੁਹਾਡੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੇ ਮੁਸੀਬਤ ਭਰੀ ਜ਼ਿੰਦਗੀ ਗੁਜ਼ਾਰੀ ਹੈ। ਮੇਰੇ ਨੌਜਵਾਨੋਂ, ਤੁਸੀਂ ਅਜਿਹੀ ਮੁਸੀਬਤ ਭਰੀ ਜ਼ਿੰਦਗੀ ਨਹੀਂ ਬਿਤਾਉਗੇ। ਮੈਂ ਇਹ ਭਰੋਸਾ ਦਿਵਾਉਂਦਾ ਹਾਂ। ਪੰਚਾਇਤ ਰਾਜ ਦਿਵਸ ਮੌਕੇ ਆਪਣੇ ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਉਨ੍ਹਾਂ ਦੀ ਗੱਲ ’ਤੇ ਭਰੋਸਾ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਪਿਛਲੇ ਕੁਝ ਸਾਲ ’ਚ ਸਰਕਾਰ ਵਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਸ਼ਾਂਤੀ ਅਤੇ ਵਿਕਾਸ ਲਈ ਚੁੱਕੇ ਗਏ ਕਦਮਾਂ ਨੂੰ ਵੀ ਰੇਖਾਂਕਿਤ ਕੀਤਾ।

ਇਹ ਵੀ ਪੜ੍ਹੋ: PM ਮੋਦੀ ਦੇ ਦੌਰੇ ਤੋਂ ਪਹਿਲਾਂ ਜੰਮੂ ਦੇ ਪਿੰਡ ’ਚ ਧਮਾਕਾ, ਮਚੀ ਹਫੜਾ-ਦਫੜੀ


Tanu

Content Editor

Related News