ਸ਼੍ਰੀਲੰਕਾ ''ਚ ਤੂਫ਼ਾਨ ਨੇ ਮਚਾਇਆ ਕਹਿਰ ! PM ਮੋਦੀ ਨੇ ਵਧਾਇਆ ਮਦਦ ਦਾ ਹੱਥ, ਸ਼ੁਰੂ ਕੀਤਾ ''ਆਪਰੇਸ਼ਨ ਸਾਗਰ ਬੰਧੂ''

Friday, Nov 28, 2025 - 05:08 PM (IST)

ਸ਼੍ਰੀਲੰਕਾ ''ਚ ਤੂਫ਼ਾਨ ਨੇ ਮਚਾਇਆ ਕਹਿਰ ! PM ਮੋਦੀ ਨੇ ਵਧਾਇਆ ਮਦਦ ਦਾ ਹੱਥ, ਸ਼ੁਰੂ ਕੀਤਾ ''ਆਪਰੇਸ਼ਨ ਸਾਗਰ ਬੰਧੂ''

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੱਕਰਵਾਤ ਪ੍ਰਭਾਵਿਤ ਸ਼੍ਰੀਲੰਕਾ ਲਈ ਰਾਹਤ ਸਮੱਗਰੀ ਭਿਜਵਾਉਣ ਦਾ ਐਲਾਨ ਕੀਤਾ ਅਤੇ ਜਾਨੀ ਨੁਕਸਾਨ 'ਤੇ ਸੋਗ ਜ਼ਾਹਰ ਕੀਤਾ। ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਹਾਲਾਤ ਨੂੰ ਦੇਖਦੇ ਹੋਏ ਵੱਧ ਮਦਦ ਪ੍ਰਦਾਨ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਕਿਹਾ,''ਸ਼੍ਰੀਲੰਕਾ ਦੇ ਉਨ੍ਹਾਂ ਲੋਕਾਂ ਦੇ ਪ੍ਰਤੀ ਮੇਰੀ ਹਮਦਰਦੀ ਹੈ, ਜਿਨ੍ਹਾਂ ਨੇ ਚੱਕਰਵਾਤ 'ਡਿਟਵਾ' ਕਾਰਨ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਮੈਂ ਸਾਰੇ ਪ੍ਰਭਾਵਿਤ ਪਰਿਵਾਰਾਂ ਦੀ ਸੁਰੱਖਿਆ ਅਤੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।''

ਉਨ੍ਹਾਂ ਕਿਹਾ,''ਆਪਣੇ ਨਜ਼ਦੀਕੀ ਸਮੁੰਦਰੀ ਗੁਆਂਢੀ ਨਾਲ ਇਕਜੁਟਤਾ ਪ੍ਰਦਰਸ਼ਿਤ ਕਰਦੇ ਹੋਏ ਭਾਰਤ ਨੇ 'ਆਪਰੇਸ਼ਨ ਸਾਗਰ ਬੰਧੂ' ਦੇ ਅਧੀਨ ਤੁਰੰਤ ਰਾਹਤ ਸਮੱਗਰੀ ਅਤੇ ਮਨੁੱਖੀ ਮਦਦ ਤੇ ਆਫ਼ਤ ਰਾਹਤ (ਐੱਚਏਡੀਆਰ) ਭੇਜੀ ਹੈ। ਅਸੀਂ ਹਾਲਾਤ ਨੂੰ ਦੇਖਦੇ ਹੋਏ ਹੋਰ ਵੱਧ ਮਦਦ ਪ੍ਰਦਾਨ ਕਰਨ ਲਈ ਤਿਆਰ ਹਾਂ।''

ਇਹ ਵੀ ਪੜ੍ਹੋ : ਬਾਬਾ ਵੇਂਗਾ ਨੇ ਕਰ'ਤੀ ਭਵਿੱਖਬਾਣੀ; ਸਾਲ 2026 'ਚ ਇਨ੍ਹਾਂ ਰਾਸ਼ੀਆਂ ਦੀ ਲੱਗੇਗੀ ਲਾਟਰੀ, ਮਸ਼ੀਨ ਨਾਲ ਗਿਣਨੇ ਪੈਣਗੇ ਨੋਟ!


author

DIsha

Content Editor

Related News