PM ਮੋਦੀ 19 ਨਵੰਬਰ ਨੂੰ ਕੁਦਰਤੀ ਖੇਤੀ ਸਿਖਰ ਸੰਮੇਲਨ ਦਾ ਕਰਨਗੇ ਉਦਘਾਟਨ
Monday, Nov 17, 2025 - 02:18 PM (IST)
ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 19 ਨਵੰਬਰ ਨੂੰ ਕੋਇੰਬਟੂਰ 'ਚ ਦੱਖਣ ਭਾਰਤ ਕੁਦਰਤੀ ਖੇਤੀਬਾੜੀ ਸਿਖਰ ਸੰਮੇਲਨ 2025 ਦਾ ਉਦਘਾਟਨ ਕਰਨਗੇ। ਇਸ ਦਾ ਉਦੇਸ਼ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਤ ਕਰਨਾ, ਸੁਰੱਖਿਆ ਭੋਜਨ ਉਤਪਾਦਨ ਨੂੰ ਯਕੀਨੀ ਬਣਾਉਣਾ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ ਨੂੰ ਬਿਹਤਰ ਬਣਾਉਣਾ ਹੈ। ਇਸ ਤਿੰਨ ਰੋਜ਼ਾ ਸੰਮੇਲਨ ਦਾ ਵਿਸ਼ਾ,''ਭਵਿੱਖ ਲਈ ਖੇਤੀ, ਪਰੰਪਰਾ 'ਚ ਨਿਹਿਤ'' ਹੈ, ਜਿਸ ਦਾ ਆਯੋਜਨ ਕੱਪੜਾ ਨਗਰੀ ਦੇ ਵਿਸ਼ਾਲ ਕੋਡੀਸ਼ੀਆ ਵਪਾਰ ਮੇਲਾ ਕੰਪਲੈਕਸ 'ਚ ਹੋਵੇਗਾ।
ਇਹ ਵੀ ਪੜ੍ਹੋ : ਅੱਜ ਤੋਂ ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਬਦਲ ਜਾਏਗੀ ਕਿਸਮਤ ! ਵਰ੍ਹੇਗਾ ਪੈਸਿਆਂ ਦਾ ਮੀਂਹ
ਪੀ.ਐੱਮ. ਮੋਦੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਸਾਡੇ ਭਵਿੱਖ ਦਾ ਹੱਲ ਆਪਣੀਆਂ ਜੜ੍ਹਾਂ ਵੱਲ ਪਰਤਣ ਦਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਸ਼ੋਸ਼ਣ ਕਰਨ ਵਾਲਾ ਕੋਈ ਸਰੋਤ ਨਹੀਂ ਸਗੋਂ ਸਨਮਾਨ ਯੋਗ ਭਾਗੀਦਾਰ ਹੈ। ਸੂਤਰਾਂ ਅਨੁਸਾਰ ਦੱਖਣ ਭਾਰਤ ਕੁਦਰਤੀ ਖੇਤੀਬਾੜੀ ਸਿਖਰ ਸੰਮੇਲਨ ਦਾ ਆਯੋਜਨ ਸਥਾਈ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਤ ਕਰਨ, ਸੁਰੱਖਿਅਤ ਭੋਜਨ ਉਤਪਾਦਨ ਯਕੀਨੀ ਕਰਨ, ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਮੁੜ ਸਰਜੀਤ ਕਰਨ ਅਤੇ ਕਿਸਾਨਾਂ ਦੀ ਰੋਜ਼ੀ-ਰੋਟੀ 'ਚ ਸੁਧਾਰ ਲਿਆਉਣ ਲਈ ਕੀਤਾ ਜਾ ਰਿਹਾ ਹੈ।
ਭਾਰਤੀ ਕੁਦਰਤੀ ਖੇਤੀ ਪ੍ਰਣਾਲੀ ਅਤੇ ਪਰੰਪਰਾਗਤ ਖੇਤੀਬਾੜੀ ਵਿਕਾਸ ਯੋਜਨਾ (ਪੀਕੇਵੀਵਾਈ) ਵਰਗੀਆਂ ਰਾਸ਼ਟਰੀ ਪਹਿਲਾਂ ਤੋਂ ਪ੍ਰੇਰਿਤ ਇਹ ਸਿਖਰ ਸੰਮੇਲਨ ਇਕ ਮੰਚ ਦੇ ਅਧੀਨ ਸੋਧ, ਨੀਤੀ, ਕਿਸਾਨ ਅਨੁਭਵ ਅਤੇ ਉਪਭੋਗਤਾ ਜ਼ਰੂਰਤਾਂ ਨੂੰ ਇਕ ਪਲੇਟਫਾਰਮ ਹੇਠ ਲਿਆਉਂਦਾ ਹੈ। ਇਸ ਸਿਖਰ ਸੰਮੇਲਨ 'ਚ 30 ਹਜ਼ਾਰ ਤੋਂ ਵੱਧ ਭਾਗੀਦਾਰਾਂ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ, ਜਿਸ 'ਚ ਕਿਸਾਨ, ਖੇਤੀਬਾੜੀ ਉਦਮੀ, ਨੀਤੀ ਨਿਰਮਾਤਾ, ਕੁਦਰਤੀ ਖੇਤੀਬਾੜੀ ਸਮਰਥਕ, ਸਟਾਰਟਅੱਪ, ਅਕਾਦਮਿਕ, ਖਪਤਕਾਰ ਸਮੂਹ ਅਤੇ ਨੌਜਵਾਨ ਆਗੂ ਸ਼ਾਮਲ ਹਨ। ਇਸ ਦਾ ਉਦੇਸ਼ ਕੁਦਰਤੀ ਖੇਤੀ ਅਤੇ ਰਵਾਇਤੀ ਭੋਜਨ ਪ੍ਰਣਾਲੀਆਂ ਨੂੰ ਵੱਡੇ ਪੱਧਰ 'ਤੇ ਉਤਸ਼ਾਹਤ ਕਰਨਾ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਲੱਗਣਗੇ 4 ਗ੍ਰਹਿਣ, ਜ਼ਰੂਰ ਜਾਣੋ ਕਦੋਂ-ਕਦੋਂ ਹੋਣਗੇ ਸੂਰਜ ਤੇ ਚੰਦਰ ਗ੍ਰਹਿਣ
