ਲੋਕ ਸਭਾ 'ਚ ਹੰਗਾਮਾ, ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ: ਨਿਤਿਸ਼ ਕੁਮਾਰ
Monday, Aug 06, 2018 - 05:09 PM (IST)
ਪਟਨਾ— ਬਿਹਾਰ ਦੇ ਮੁਜ਼ੱਫਰਨਗਰ ਜਬਰ-ਜ਼ਨਾਹ ਮਾਮਲੇ ਖਿਲਾਫ ਨਿਤਿਸ਼ ਕੁਮਾਰ ਸਰਕਾਰ 'ਤੇ ਤੁਰੰਤ ਕਾਰਵਾਈ ਨਾ ਕਰਨ ਦੇ ਦੋਸ਼ ਲੱਗ ਰਹੇ ਹਨ। ਵਿਰੋਧੀ ਧਿਰ ਇਸ ਮੁੱਦੇ 'ਤੇ ਨਿਤਿਸ਼ ਸਰਕਾਰ 'ਤੇ ਲਗਾਤਾਰ ਨਿਸ਼ਾਨੇ ਵਿੰਨ੍ਹ ਰਹੀ ਹੈ। ਮੀਡੀਆ 'ਚ ਵੀ ਨਿਤਿਸ਼ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਕਿ ਇੰਨੇ ਦਿਨਾਂ ਤੋਂ ਬਿਹਾਰ ਦੇ ਮੁਜ਼ੱਫਰਪੁਰ ਜਬਰ-ਜ਼ਨਾਹ ਕਾਰਨ ਬੱਚੀਆਂ ਨਾਲ ਘਿਨਾਉਣਾ ਕੰਮ ਹੁੰਦਾ ਰਿਹਾ ਪਰ ਸਰਕਾਰ ਨੂੰ ਇਸ ਦੀ ਜਾਣਕਾਰੀ ਨਹੀਂ ਮਿਲੀ ਪਰ ਇਸ ਮੁੱਦੇ 'ਤੇ ਆਲੋਚਨਾ ਕਰ ਰਹੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਮਾਮਲੇ 'ਚ ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਐਤਵਾਰ ਨੂੰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਮੁਜ਼ੱਫਰਪੁਰ ਕਾਂਡ 'ਤੇ ਇਕ ਵਾਰ ਫਿਰ ਤੋਂ ਆਪਣੀ ਗੱਲ ਕਹੀ ਕਿ ਜੋ ਗੜਬੜ ਕਰੇਗਾ ਉਹ ਅੰਦਰ ਜਾਵੇਗਾ ਅਤੇ ਉਸ ਨੂੰ ਬਚਾਉਣ ਵਾਲਾ ਵੀ ਨਹੀਂ ਬਚੇਗਾ, ਉਹ ਵੀ ਅੰਦਰ ਜਾਵੇਗਾ।
ਪਟਨਾ 'ਚ ਇਕ ਸਮਾਗਮ ਦੌਰਾਨ ਮੀਡੀਆ ਨੂੰ ਨਿਤਿਸ਼ ਕੁਮਾਰ ਨੇ ਕਿਹਾ, 'ਜ਼ਰਾ ਸਾਕਾਰਾਤਮਕ ਫੀਡ 'ਤੇ ਵੀ ਤੁਸੀਂ ਲੋਕ ਕਿਰਪਾ ਕਰਕੇ ਦੇਖ ਲਓ। ਇਕ ਨਾਕਾਰਾਤਮਕ ਚੀਜ਼ ਹੋ ਗਈ, ਉਸ ਨੂੰ ਲੈ ਕੇ ਚੱਲ ਰਹੇ ਹੋ। ਜੋ ਗੜਬੜ ਕਰੇਗਾ, ਉਹ ਅੰਦਰ ਜਾਵੇਗਾ ਅਤੇ ਉਸ ਨੂੰ ਬਚਾਉਣ ਵਾਲਾ ਵੀ ਨਹੀਂ ਬਚੇਗਾ, ਉਹ ਵੀ ਅੰਦਰ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀ ਕਿਸੇ ਨੂੰ ਬਖਸ਼ਦੇ ਨਹੀਂ ਹਾਂ। ਅੱਜ ਤੱਕ ਨਹੀਂ ਕੀਤਾ ਹੈ ਕੋਈ ਸਮਝੌਤਾ। ਕਿਨ੍ਹਾਂ-ਕਿਨ੍ਹਾਂ ਲੋਕਾਂ ਤੋਂ ਗਾਲਾਂ ਕਢਵਾ ਰਹੇ ਹੋ?'
https://twitter.com/ANI/status/1026030395987566592
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁਜ਼ੱਫਰਪੁਰ ਜਬਰ-ਜ਼ਨਾਹ ਕਾਂਡ 'ਤੇ ਨਿਤਿਸ਼ ਕੁਮਾਰ ਨੇ ਪਹਿਲੀ ਵਾਰ ਚੁੱਪੀ ਤੋੜੀ ਅਤੇ ਕਿਹਾ ਕਿ ਅਸੀਂ ਇਸ ਘਟਨਾ ਤੋਂ ਸ਼ਰਮਸਾਰ ਹੋ ਗਈ। ਸੀ. ਬੀ. ਆਈ. ਜਾਂਚ ਕਰ ਰਹੀ ਹੈ। ਹਾਈਕੋਰਟ ਇਸ ਦੀ ਮਾਨੀਟਰਿੰਗ ਕਰੇ। ਜ਼ਿਕਰਯੋਗ ਹੈ ਕਿ ਮੁਜ਼ੱਫਰਪੁਰ ਜਬਰ-ਜ਼ਨਾਹ ਕਾਂਡ 'ਚ ਦੇਸ਼ ਬਿਹਾਰ ਤੋਂ ਲੈ ਕੇ ਸੰਸਦ ਤੱਕ 'ਚ ਗੂੰਜ ਚੁੱਕਿਆ ਹੈ।
ਮੁਜ਼ੱਫਰਪੁਰ ਜਬਰ-ਜ਼ਨਾਹ ਕਾਂਡ 'ਚ ਪਹਿਲੀ ਵਾਰ ਸੀ. ਐੱਮ. ਨਿਤਿਸ਼ ਕੁਮਾਰ ਨੇ ਕਿਹਾ ਕਿ ਮੈਂ ਸਭ ਨੂੰ ਵਿਸ਼ਵਾਸ ਕਰਵਾਉਣਾ ਚਾਹੁੰਦਾ ਹਾਂ ਕਿ ਇਸ ਮਾਮਲੇ 'ਚ ਕਿਸੇ ਦੇ ਪ੍ਰਤੀ ਕੋਈ ਨਰਮ ਰਵੱਈਆ ਨਹੀਂ Îਅਪਣਾਇਆ ਜਾਵੇਗਾ, ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਸਖਤ ਸਜ਼ਾ ਮਿਲੇਗੀ। ਦੱਸ ਦੇਈਏ ਕਿ ਮੁਜ਼ੱਫਰਪੁਰ ਜਬਰ-ਜ਼ਨਾਹ ਮਾਮਲੇ 'ਚ 44 ਬੱਚੀਆਂ 'ਚੋਂ 34 ਨਾਲ ਜਬਰ-ਜ਼ਨਾਹ ਦੀ ਪੁਸ਼ਟੀ ਹੋ ਗਈ ਹੈ। ਇਸ ਮਾਮਲੇ 'ਤੇ ਹੁਣ ਤੱਕ ਵਿਰੋਧੀ ਧਿਰ ਦਾ ਰਵੱਈਆ ਕਾਫੀ ਹਮਲਾਵਰ ਰਿਹਾ ਹੈ।
