ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ ਸਮੀਕਰਨ!

Saturday, May 09, 2026 - 07:48 AM (IST)

ਮੁਸਲਿਮ ਵੋਟ ਬੈਂਕ ਕਿਸ ਦੇ ਨਾਲ: ਬੰਗਾਲ ਤੋਂ ਅਸਾਮ ਤੱਕ ਕਿਵੇਂ ਬਦਲੇ ਸਿਆਸੀ ਸਮੀਕਰਨ!

ਨਵੀਂ ਦਿੱਲੀ (ਇੰਟ)- 5 ਰਾਜਾਂ ਦੀਆਂ ਚੋਣਾਂ ਵਿਚ ਇਸ ਵਾਰ ਮੁਸਲਿਮ ਵੋਟਰਾਂ ਦਾ ਰੁਖ਼ ਇਕੋ ਜਿਹਾ ਨਹੀਂ ਰਿਹਾ। ਕਿਤੇ ਮੁਸਲਿਮ ਵੋਟ ਪੂਰੀ ਤਰ੍ਹਾਂ ਇਕਜੁੱਟ ਹੋ ਕੇ ਕਿਸੇ ਇਕ ਗੱਠਜੋੜ ਦੇ ਪਿੱਛੇ ਖੜ੍ਹੀ ਦਿਖਾਈ ਦਿੱਤੀ, ਤਾਂ ਕਿਤੇ ਇਸ ਦਾ ਖਿੰਡਾਅ ਚੋਣ ਨਤੀਜਿਆਂ ਨੂੰ ਪੂਰੀ ਤਰ੍ਹਾਂ ਬਦਲ ਗਿਆ। ਪੱਛਮੀ ਬੰਗਾਲ, ਕੇਰਲ ਅਤੇ ਅਸਾਮ ਵਿਚ ਮੁਸਲਿਮ ਵੋਟਿੰਗ ਪੈਟਰਨ ਨੇ ਵੱਖੋ-ਵੱਖਰੀ ਤਸਵੀਰ ਪੇਸ਼ ਕੀਤੀ, ਜਿਸ ਨੇ ਕਈ ਸੀਟਾਂ ’ਤੇ ਹਾਰ-ਜਿੱਤ ਦਾ ਸਮੀਕਰਨ ਤੈਅ ਕਰ ਦਿੱਤਾ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਾਰ ਮੁਸਲਿਮ ਵੋਟ ਸਿਰਫ “ਭਾਜਪਾ ਨੂੰ ਹਰਾਉਣ” ਦੀ ਰਣਨੀਤੀ ਤੱਕ ਸੀਮਤ ਨਹੀਂ ਰਹੀ, ਸਗੋਂ ਸਥਾਨਕ ਮੁੱਦਿਆਂ, ਲੀਡਰਸ਼ਿਪ, ਭ੍ਰਿਸ਼ਟਾਚਾਰ, ਆਰਥਿਕ ਸੰਕਟ ਅਤੇ ਰਾਜਨੀਤਿਕ ਭਰੋਸੇ ਦੇ ਆਧਾਰ ’ਤੇ ਵੱਖ-ਵੱਖ ਦਿਸ਼ਾਵਾਂ ’ਚ ਗਈ।

ਇਹ ਵੀ ਪੜ੍ਹੋ -  96,00,00,00,000 ਦੇ ਘੁਟਾਲੇ ‘ਚ ਸਾਬਕਾ ਮੰਤਰੀ ਗ੍ਰਿਫ਼ਤਾਰ! ਰਾਜਸਥਾਨ ਦੀ ਸਿਆਸਤ ‘ਚ ਹੜਕੰਪ

ਪੱਛਮੀ ਬੰਗਾਲ : ਮੁਸਲਿਮ ਵੋਟਾਂ ਦਾ ਖਿੰਡਾਅ, ਤ੍ਰਿਣਮੂਲ ਨੂੰ ਭਾਰੀ ਨੁਕਸਾਨ
ਸਭ ਤੋਂ ਵੱਡਾ ਬਦਲਾਅ ਪੱਛਮੀ ਬੰਗਾਲ ਵਿਚ ਦੇਖਣ ਨੂੰ ਮਿਲਿਆ, ਜਿਥੇ ਲੰਬੇ ਸਮੇਂ ਤੋਂ ਤ੍ਰਿਣਮੂਲ ਕਾਂਗਰਸ ਦਾ ਸਭ ਤੋਂ ਮਜ਼ਬੂਤ ਚੋਣ ਆਧਾਰ ਮੰਨੇ ਜਾਣ ਵਾਲੇ ਮੁਸਲਿਮ ਵੋਟਾਂ ਵਿਚ ਪਹਿਲੀ ਵਾਰ ਵੱਡਾ ਖਿੰਡਾਅ ਦਿਖਾਈ ਦਿੱਤਾ। 142 ਘੱਟ ਗਿਣਤੀ-ਪ੍ਰਭਾਵਿਤ ਸੀਟਾਂ ਵਿਚੋਂ ਭਾਜਪਾ ਨੇ 72 ਸੀਟਾਂ ਜਿੱਤ ਲਈਆਂ, ਜਦਕਿ ਤ੍ਰਿਣਮੂਲ ਕਾਂਗਰਸ 64 ਸੀਟਾਂ ’ਤੇ ਸਿਮਟ ਗਈ। ਕਾਂਗਰਸ ਨੂੰ 2, ਮਾਕਪਾ ਨੂੰ 1 ਅਤੇ ਹੋਰ ਪਾਰਟੀਆਂ ਨੂੰ 3 ਸੀਟਾਂ ਮਿਲੀਆਂ। ਮੁਰਸ਼ਿਦਾਬਾਦ, ਮਾਲਦਾ, ਉੱਤਰੀ ਦਿਨਾਜਪੁਰ ਅਤੇ ਦੱਖਣੀ 24 ਪਰਗਨਾ ਵਰਗੇ ਜ਼ਿਲਿਆਂ ’ਚ ਮੁਸਲਿਮ ਵੋਟ ਕਾਂਗਰਸ, ਖੱਬੀਆਂ ਪੱਖੀ ਪਾਰਟੀਆਂ, ਆਈ. ਐੱਸ. ਐੱਫ., ਏ. ਜੇ. ਯੂ. ਪੀ. ਅਤੇ ਕੁਝ ਇਲਾਕਿਆਂ ’ਚ ਭਾਜਪਾ ਤੱਕ ਵਿਚ ਵੰਡੀ ਗਈ।

ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਚੋਣਾਂ ਨੂੰ ਲੈ ਕੇ ਬੰਦ ਰਹਿਣਗੇ ਹਿਮਾਚਲ ਦੇ ਇਹ ਸਕੂਲ ਤੇ ਦਫ਼ਤਰ

ਕੇਰਲ : ਕਾਂਗਰਸ ਦੇ ਪਿੱਛੇ ਪੂਰੀ ਤਰ੍ਹਾਂ ਇਕਜੁੱਟ ਹੋਈ ਮੁਸਲਿਮ ਵੋਟ
ਪੱਛਮੀ ਬੰਗਾਲ ਦੇ ਉਲਟ, ਕੇਰਲ ਵਿਚ ਮੁਸਲਿਮ ਵੋਟਰਾਂ ਨੇ ਲਗਭਗ ਪੂਰੀ ਤਰ੍ਹਾਂ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਦਾ ਸਾਥ ਦਿੱਤਾ। 44 ਮੁਸਲਿਮ-ਪ੍ਰਭਾਵਿਤ ਸੀਟਾਂ ’ਚੋਂ ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ. ਯੂ. ਐੱਮ. ਐੱਲ.) ਨੇ 21, ਕਾਂਗਰਸ ਨੇ 14 ਅਤੇ ਹੋਰ ਯੂ. ਡੀ. ਐੱਫ. ਸਹਿਯੋਗੀਆਂ ਨੇ 1 ਸੀਟ ਜਿੱਤੀ। ਦੂਜੇ ਪਾਸੇ ਮਾਕਪਾ ਨੂੰ 6 ਅਤੇ ਭਾਕਪਾ ਨੂੰ 1 ਸੀਟ ਮਿਲੀ। ਕੁੱਲ ਮਿਲਾ ਕੇ ਯੂ. ਡੀ. ਐੱਫ. ਨੇ 44 ਵਿਚੋਂ 38 ਸੀਟਾਂ ’ਤੇ ਜਿੱਤ ਦਰਜ ਕਰ ਕੇ ਭਾਰੀ ਲੀਡ ਹਾਸਲ ਕੀਤੀ। ਵਿਸ਼ਲੇਸ਼ਕਾਂ ਮੁਤਾਬਕ ਇਹ 2021 ਤੋਂ ਬਾਅਦ ਮੁਸਲਿਮ ਵੋਟਰਾਂ ਦੀ ਯੂ. ਡੀ. ਐੱਫ. ਖੇਮੇ ਵਿਚ ਪੂਰਨ ਵਾਪਸੀ ਸੀ। ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਜਾਂ ਇਹ ਧਾਰਨਾ ਰਹੀ ਕਿ ਮਾਕਪਾ ਅਤੇ ਐੱਲ. ਡੀ. ਐੱਫ. ਹੌਲੀ-ਹੌਲੀ ਬਹੁਗਿਣਤੀ ਤੁਸ਼ਟੀਕਰਨ ਦੀ ਰਾਜਨੀਤੀ ਵੱਲ ਵਧ ਰਹੇ ਹਨ। ਚੋਣ ਪ੍ਰਚਾਰ ਦੌਰਾਨ ਹੋਏ ਵਿਵਾਦਾਂ ਅਤੇ ਲੀਡਰਸ਼ਿਪ ਨੂੰ ਲੈ ਕੇ ਪੈਦਾ ਹੋਏ ਅਵਿਸ਼ਵਾਸ ਨੇ ਵੀ ਮੁਸਲਿਮ ਵੋਟਰਾਂ ਨੂੰ ਯੂ. ਡੀ. ਐੱਫ. ਦੇ ਕਰੀਬ ਲਿਆ ਦਿੱਤਾ।

ਇਹ ਵੀ ਪੜ੍ਹੋ - ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ, ਇਸ ਸੂਬੇ ਨੇ ਲਿਆ ਫ਼ੈਸਲਾ

ਕੀ ਹੁਣ ਬਦਲ ਰਹੀ ਹੈ ਮੁਸਲਿਮ ਵੋਟ ਬੈਂਕ ਦੀ ਰਾਜਨੀਤੀ?
ਇਨ੍ਹਾਂ ਚੋਣਾਂ ਨੇ ਸਾਫ਼ ਸੰਕੇਤ ਦਿੱਤਾ ਹੈ ਕਿ ਮੁਸਲਿਮ ਵੋਟ ਹੁਣ ਹਰ ਰਾਜ ਵਿਚ ਇੱਕੋ ਤਰੀਕੇ ਨਾਲ ਨਹੀਂ ਪੈ ਰਹੀ। ਜਿੱਥੇ ਬੰਗਾਲ ਵਿਚ ਸਥਾਨਕ ਮੁੱਦਿਆਂ ਅਤੇ ਸੱਤਾ ਵਿਰੋਧੀ ਲਹਿਰ ਨੇ ਵੋਟਾਂ ਨੂੰ ਖਿੰਡਾ ਦਿੱਤਾ, ਉਥੇ ਹੀ ਕੇਰਲ ਅਤੇ ਅਸਾਮ ਵਿਚ ਭਾਜਪਾ ਨੂੰ ਰੋਕਣ ਦੀ ਰਣਨੀਤੀ ਨੇ ਮੁਸਲਿਮ ਵੋਟਰਾਂ ਨੂੰ ਇਕਜੁੱਟ ਕਰ ਦਿੱਤਾ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਮੁਸਲਿਮ ਵੋਟ ਬੈਂਕ ਦੀ ਰਾਜਨੀਤੀ ਹੋਰ ਗੁੰਝਲਦਾਰ ਹੋ ਸਕਦੀ ਹੈ, ਕਿਉਂਕਿ ਵੋਟਰ ਹੁਣ ਸਿਰਫ ਪਛਾਣ ਦੀ ਰਾਜਨੀਤੀ ਨਹੀਂ, ਸਗੋਂ ਸ਼ਾਸਨ, ਰੋਜ਼ਗਾਰ, ਸਥਾਨਕ ਲੀਡਰਸ਼ਿਪ ਅਤੇ ਰਾਜਨੀਤਿਕ ਭਰੋਸੇ ਵਰਗੇ ਮੁੱਦਿਆਂ ਨੂੰ ਵੀ ਤਰਜੀਹ ਦੇਣ ਲੱਗੇ ਹਨ।

ਇਹ ਵੀ ਪੜ੍ਹੋ - ਵਿਜੇ ਨੂੰ ਰਾਜਪਾਲ ਨੇ ਮੁੜ ਖਾਲੀ ਹੱਥ ਭੇਜਿਆ ਵਾਪਸ! ਕਿਹਾ- ''118 ਵਿਧਾਇਕ ਲੈ ਕੇ ਆਓ, ਤਾਂ ਹੀ ਚੁੱਕ ਸਕੋਗੇ ਸਹੁੰ''

ਕਿਵੇਂ ਭਾਜਪਾ ਨੂੰ ਮਿਲਿਆ ਫਾਇਦਾ
ਸਿਆਸੀ ਵਿਸ਼ਲੇਸ਼ਕ ਉਦਯਨ ਬੈਨਰਜੀ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਜ਼ਾਦੀ ਤੋਂ ਬਾਅਦ ਬੰਗਾਲ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ, ਜਦੋਂ ਮੁਸਲਿਮ ਭਾਈਚਾਰੇ ਨੇ ਸਮੂਹਿਕ ਤੌਰ ’ਤੇ ਵੋਟਿੰਗ ਨਹੀਂ ਕੀਤੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਦਲਾਅ ਅਜਿਹੇ ਸਮੇਂ ਆਇਆ, ਜਦੋਂ ਭਾਜਪਾ ਹਿੰਦੂ ਵੋਟਾਂ ਨੂੰ ਵੱਡੇ ਪੱਧਰ ’ਤੇ ਇਕਜੁੱਟ ਕਰਨ ਵਿਚ ਸਫਲ ਰਹੀ। ਭਾਵ ਇਕ ਪਾਸੇ ਮੁਸਲਿਮ ਵੋਟ ਵੰਡੀ ਗਈ ਅਤੇ ਦੂਜੇ ਪਾਸੇ ਹਿੰਦੂ ਵੋਟ ਦਾ ਭਾਜਪਾ ਦੇ ਪੱਖ ਵਿਚ ਧਰੁਵੀਕਰ ਨ ਹੋ ਗਿਆ।

ਅਸਾਮ : ਭਾਜਪਾ ਨੂੰ ਰੋਕਣ ਲਈ ਕਾਂਗਰਸ ਪਿੱਛੇ ਲਾਮਬੰਦੀ
ਅਸਾਮ ’ਚ ਮੁਸਲਿਮ ਵੋਟਰਾਂ ਨੇ ਕਾਫ਼ੀ ਹੱਦ ਤੱਕ ਕਾਂਗਰਸ ਦਾ ਸਮਰਥਨ ਕੀਤਾ ਪਰ ਇਹ ਸਮਰਥਨ ਰਣਨੀਤਿਕ ਸੀ। 22 ਮੁਸਲਿਮ-ਬਹੁਗਿਣਤੀ ਸੀਟਾਂ ’ਚੋਂ ਕਾਂਗਰਸ ਨੇ 18 ਸੀਟਾਂ ਜਿੱਤੀਆਂ, ਜਦਕਿ ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਏ. ਆਈ. ਯੂ. ਡੀ. ਐੱਫ.) ਸਿਰਫ 2 ਸੀਟਾਂ ਤੱਕ ਸਿਮਟ ਗਈ। ਤ੍ਰਿਣਮੂਲ ਕਾਂਗਰਸ ਅਤੇ ਰਾਇਜ਼ੋਰ ਦਲ ਨੂੰ 1-1 ਸੀਟ ਮਿਲੀ। ਮਾਹਿਰਾਂ ਦਾ ਕਹਿਣਾ ਹੈ ਕਿ ਮੁਸਲਿਮ ਵੋਟਰਾਂ ਨੇ ਭਾਜਪਾ ਨੂੰ ਚੁਣੌਤੀ ਦੇਣ ਲਈ ਕਾਂਗਰਸ ਨੂੰ ਸਭ ਤੋਂ ਮਜ਼ਬੂਤ ਬਦਲ ਮੰਨਿਆ। ਇਸੇ ਕਾਰਨ ਏ. ਆਈ. ਯੂ. ਡੀ. ਐੱਫ. ਦਾ ਆਧਾਰ ਤੇਜ਼ੀ ਨਾਲ ਕਮਜ਼ੋਰ ਪਿਆ। ਹਾਲਾਂਕਿ ਹੱਦਬੰਦੀ ਤੋਂ ਬਾਅਦ ਮੁਸਲਿਮ-ਬਹੁਗਿਣਤੀ ਸੀਟਾਂ ਦੀ ਗਿਣਤੀ 35 ਤੋਂ ਘਟ ਕੇ 22 ਹੋਣ ਨਾਲ ਕਾਂਗਰਸ ਦਾ ਚੋਣ ਘੇਰਾ ਵੀ ਸੀਮਤ ਹੋਇਆ ਹੈ। ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਲਗਾਤਾਰ ਕਾਂਗਰਸ ਨੂੰ “ਮੀਆਂ ਮੁਸਲਮਾਨਾਂ ਦੀ ਪਾਰਟੀ” ਦੱਸ ਕੇ ਉਸ ਦੀ ਵਿਆਪਕ ਸਵੀਕਾਰਯੋਗਤਾ ਨੂੰ ਚੁਣੌਤੀ ਦਿੰਦੇ ਰਹੇ ਹਨ।

ਇਹ ਵੀ ਪੜ੍ਹੋ - ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ 'ਚ ਭਰੋ ਬਕਾਇਆ, ਪ੍ਰੀਪੇਡ ਮੀਟਰਾਂ ਦੇ ਯੂਪੀ 'ਚ ਬਦਲੇ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News