ਮਸਜਿਦ ਵਿਵਾਦ: ਮੁਸਲਿਮ ਕਮੇਟੀ ਵਲੋਂ ਨਗਰ ਨਿਗਮ ਨੂੰ ਨਾਜਾਇਜ਼ ਹਿੱਸੇ ਨੂੰ ਸੀਲ ਕਰਨ ਅਪੀਲ

Thursday, Sep 12, 2024 - 03:48 PM (IST)

ਮਸਜਿਦ ਵਿਵਾਦ: ਮੁਸਲਿਮ ਕਮੇਟੀ ਵਲੋਂ ਨਗਰ ਨਿਗਮ ਨੂੰ ਨਾਜਾਇਜ਼ ਹਿੱਸੇ ਨੂੰ ਸੀਲ ਕਰਨ ਅਪੀਲ

ਸ਼ਿਮਲਾ - ਸ਼ਿਮਲਾ ਵਿਚ ਸੰਜੌਲੀ ਮਸਜਿਦ ਨੂੰ ਲੈ ਕੇ ਵਧਦੇ ਤਣਾਅ ਦੇ ਵਿਚਕਾਰ ਮੁਸਲਿਮ ਭਲਾਈ ਕਮੇਟੀ ਨੇ ਵੀਰਵਾਰ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਅਣਅਧਿਕਾਰਤ ਹਿੱਸੇ ਨੂੰ ਸੀਲ ਕਰਨ ਦੀ ਅਪੀਲ ਕੀਤੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਇਸ ਨੂੰ ਢਾਹੁਣ ਦੀ ਪੇਸ਼ਕਸ਼ ਵੀ ਕੀਤੀ। ਕਮੇਟੀ ਵਿੱਚ ਮਸਜਿਦ ਦੇ ਇਮਾਮ ਅਤੇ ਵਕਫ਼ ਬੋਰਡ ਅਤੇ ਮਸਜਿਦ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮਲ ਹਨ। ਕਮੇਟੀ ਦੇ ਵਫ਼ਦ ਨੇ ਇਹ ਮੰਗ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰ ਅੱਤਰੀ ਨੂੰ ਦਿੱਤੇ ਮੰਗ ਪੱਤਰ ਵਿੱਚ ਕੀਤੀ ਅਤੇ ਕਿਹਾ ਕਿ ਇਲਾਕੇ ਵਿੱਚ ਰਹਿੰਦੇ ਮੁਸਲਮਾਨ ਹਿਮਾਚਲ ਪ੍ਰਦੇਸ਼ ਦੇ ਪੱਕੇ ਵਸਨੀਕ ਹਨ ਅਤੇ ਕਮੇਟੀ ਸਦਭਾਵਨਾ ਅਤੇ ਭਾਈਚਾਰਾ ਬਣਾਈ ਰੱਖਣ ਲਈ ਇਹ ਕਦਮ ਚੁੱਕ ਰਹੀ ਹੈ।

ਇਹ ਵੀ ਪੜ੍ਹੋ ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ

ਭਲਾਈ ਕਮੇਟੀ ਦੇ ਮੈਂਬਰ ਮੁਫਤੀ ਮੁਹੰਮਦ ਸ਼ਫੀ ਕਾਸਮੀ ਨੇ ਕਿਹਾ, "ਅਸੀਂ ਸ਼ਿਮਲਾ ਨਗਰ ਨਿਗਮ ਦੇ ਕਮਿਸ਼ਨਰ ਤੋਂ ਸੰਜੌਲੀ ਸਥਿਤ ਮਸਜਿਦ ਦੇ ਅਣਅਧਿਕਾਰਤ ਹਿੱਸੇ ਨੂੰ ਢਾਹੁਣ ਦੀ ਇਜਾਜ਼ਤ ਮੰਗੀ ਹੈ।" ਸੰਜੌਲੀ ਮਸਜਿਦ ਦੇ ਇਮਾਮ ਨੇ ਕਿਹਾ, ''ਸਾਡੇ 'ਤੇ ਕੋਈ ਦਬਾਅ ਨਹੀਂ ਹੈ, ਅਸੀਂ ਇੱਥੇ ਦਹਾਕਿਆਂ ਤੋਂ ਰਹਿ ਰਹੇ ਹਾਂ ਅਤੇ ਇਹ ਫ਼ੈਸਲਾ ਹਿਮਾਚਲੀ ਹੋਣ ਕਰਕੇ ਲਿਆ ਗਿਆ ਹੈ। ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਭਾਈਚਾਰਾ ਕਾਇਮ ਰਹਿਣਾ ਚਾਹੀਦਾ ਹੈ।” ਅਤਰੀ ਨੇ ਮੰਗ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਹੈ। ਮਸਜਿਦ 'ਤੇ ਅਣਅਧਿਕਾਰਤ ਉਸਾਰੀ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦਾ ਸੱਦਾ ਦੇਣ ਵਾਲੇ ਦੇਵ ਭੂਮੀ ਸੰਘਰਸ਼ ਸਮਿਤੀ ਦੇ ਮੈਂਬਰਾਂ ਨੇ ਇਸ ਕਦਮ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ ਵੱਡਾ ਹਾਦਸਾ: ਟੱਕਰ ਤੋਂ ਬਾਅਦ ਕਾਰ ਦੇ ਉੱਡੇ ਪਰਖੱਚੇ, ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ

ਕਮੇਟੀ ਮੈਂਬਰ ਵਿਜੇ ਸ਼ਰਮਾ ਨੇ ਕਿਹਾ, "ਅਸੀਂ ਮੁਸਲਿਮ ਭਾਈਚਾਰੇ ਦੇ ਇਸ ਕਦਮ ਦਾ ਸਵਾਗਤ ਕਰਦੇ ਹਾਂ ਅਤੇ ਵਡੇਰੇ ਹਿੱਤ ਵਿੱਚ ਇਸ ਪਹਿਲ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵਧਾਈ ਦੇਵਾਂਗੇ।" ਹਿੰਦੂ ਸੰਗਠਨਾਂ ਨੇ ਬੁੱਧਵਾਰ ਨੂੰ ਸੰਜੌਲੀ ਬੰਦ ਦਾ ਸੱਦਾ ਦਿੱਤਾ ਸੀ, ਜਿਸ ਵਿੱਚ ਮਸਜਿਦ ਵਿੱਚ ਵਿਵਾਦਿਤ ਢਾਂਚੇ ਨੂੰ ਢਾਹੁਣ ਅਤੇ ਰਾਜ ਵਿੱਚ ਆਉਣ ਵਾਲੇ ਬਾਹਰੀ ਲੋਕਾਂ ਦੀ ਰਜਿਸਟਰੇਸ਼ਨ ਦੀ ਮੰਗ ਕੀਤੀ ਗਈ ਸੀ। ਮਸਜਿਦ ਦੀਆਂ ਕੁਝ ਮੰਜ਼ਿਲਾਂ ਦੇ ਅਣਅਧਿਕਾਰਤ ਜਾਂ ਗੈਰ-ਕਾਨੂੰਨੀ ਨਿਰਮਾਣ ਦੇ ਮਾਮਲੇ ਦੀ ਸੁਣਵਾਈ ਨਗਰ ਨਿਗਮ ਦੀ ਅਦਾਲਤ ਵਿੱਚ ਚੱਲ ਰਹੀ ਹੈ। ਪਿਛਲੇ ਵੀਰਵਾਰ ਨੂੰ ਹਿੰਦੂ ਸਮੂਹਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਅਤੇ ਨੇੜਲੇ ਚੌਰਾ ਮੈਦਾਨ ਸੰਜੌਲੀ 'ਚ ਭਾਰੀ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਇਹ ਵੀ ਪੜ੍ਹੋ ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News