ਸਿਰਫ 100 ਰੁਪਏ ਲਈ ਸੰਬਲਪੁਰ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਦਾ ਕਤਲ
Wednesday, Jun 30, 2021 - 05:19 AM (IST)

ਭੁਵਨੇਸ਼ਵਰ - ਓਡਿਸ਼ਾ ਵਿਚ ਦਿਲ ਨੂੰ ਦਹਿਲਾ ਦੇਣ ਵਾਲੀ ਇਕ ਘਟਨਾ ਸਾਹਮਣੇ ਆਈ ਹੈ। ਜਿਥੇ ਸੰਬਲਪੁਰ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਧਰੁਵ ਰਾਜ ਨਾਇਕ ਦਾ ਸਿਰਫ 100 ਰੁਪਏ ਲਈ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ- ਇਸ ਸੂਬੇ 'ਚ ਕੋਰੋਨਾ ਨਾਲ ਮੌਤਾਂ 'ਤੇ ਪਰਿਵਾਰ ਨੂੰ ਮਿਲਣਗੇ ਚਾਰ ਲੱਖ, ਸਰਕਾਰ ਨੇ ਜਾਰੀ ਕੀਤਾ ਹੁਕਮ
ਝਾਰਸੁਗੁੜਾ ਦੇ ਏ. ਪੀ. ਸੀ. ਬੀ. ਸੀ. ਦਾਸੋ ਨੇ ਦੱਸਿਆ ਹੈ ਕਿ ਦੋਸ਼ੀ ਪਹਿਲਾਂ ਸਾਬਕਾ ਕੁਲਪਤੀ ਨਾਇਕ ਦੇ ਘਰ ਵਿਚ ਦਾਖਲ ਹੋਇਆ ਅਤੇ 100 ਰੁਪਏ ਮੰਗਣ ਲੱਗਾ, ਜਦੋਂ ਨਾਇਕ ਨੇ ਪੈਸਾ ਦੇਣ ਤੋਂ ਨਾਂਹ ਕੀਤੀ ਤਾਂ ਉਹ ਕੁਹਾੜੀ ਨਾਲ ਹਮਲਾ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ। ਹਮਲੇ ਤੋਂ ਬਾਅਦ ਸਾਬਕਾ ਕੁਲਪਤੀ ਦੀ ਮੌਤ ਹੋ ਗਈ। ਪੁਲਸ ਮੁਤਾਬਕ ਦੋਸ਼ੀ ਦੀ ਪਛਾਣ ਪ੍ਰਬੀਨ ਧਾਰੁਆ ਵਜੋਂ ਹੋਈ ਹੈ। ਉਸਨੂੰ ਹਿਰਾਸਤ ਵਿਚ ਲੈ ਕੇ ਪੁਲਸ ਪੁੱਛਗਿੱਛ ਕਰ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।