ਸਾਬਕਾ ਪ੍ਰੋਫੈਸਰ ਦੇ ਬੇਟੇ ਦੀ ਗੋਲੀ ਮਾਰ ਕੇ ਹੱਤਿਆ, ਫੈਲੀ ਸਨਸਨੀ

10/14/2017 4:49:44 PM

ਕਾਨਪੁਰ— ਕਾਨਪੁਰ 'ਚ ਅਣਜਾਣ ਬਦਮਾਸ਼ਾਂ ਨੇ ਘਰ 'ਚ ਸੋ ਰਹੇ ਸਾਬਕਾ ਪ੍ਰੋਫੈਸਰ ਦੇ ਬੇਟੇ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ, ਇਸ ਘਟਨਾ ਤੋਂ ਬਾਅਦ ਉਸ ਦੀ ਮੌਕੇ 'ਤੇ ਮੌਤ ਹੋ ਗਈ। ਜਿਸ ਕਰਕੇ ਮ੍ਰਿਤਕ ਦੇ ਘਰ 'ਚ ਮਾਤਮ ਫੈਲਿਆ ਹੋਇਆ ਹੈ, ਨਾਲ ਹੀ ਇਲਾਕਿਆਂ 'ਚ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਇਸ ਪੂਰੀ ਘਟਨਾ ਤੋਂ ਬਾਅਦ ਪੁਲਸ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕਰ ਰਹੀ ਹੈ।
ਦਰਅਸਲ ਸ਼ਿਵਰਾਜਪੁਰ ਥਾਣਾ ਇਲਾਕੇ ਦੇ ਬਰਜਪੁਰ ਦੇ ਰਹਿਣ ਵਾਲੇ ਮ੍ਰਿਤਕ ਦੇ ਪਿਤਾ ਪੁਤੁ ਦੁਬੇ ਨੇ ਦੱਸਿਆ ਹੈ ਕਿ ਸਾਡੀ ਕਿਸੇ ਤੋਂ ਕੋਈ ਦੁਸ਼ਮਨੀ ਨਹੀਂ ਹੈ, ਪਤਾ ਨਹੀਂ ਕਿਸ ਨੇ ਉਸ ਦੀ ਹੱਤਿਆ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਬੇਟਾ ਖਾਣਾ ਖਾਣ ਤੋਂ ਬਾਅਦ ਘਰ ਦੇ ਬਾਹਰ ਸੋਣ ਲਈ ਗਿਆ। ਬਾਕੀ ਦਾ ਪਰਿਵਾਰ ਅੰਦਰ ਕਮਰੇ 'ਚ ਅਤੇ ਉਹ ਘਰ ਦੀ ਛੱਤ 'ਤੇ ਸੋਣ ਲਈ ਚਲਾ ਗਿਆ। ਸਵੇਰੇ ਜਦੋਂ ਮੈਂ ਬੇਟੇ ਨੂੰ ਉਠਾਉਣ ਲਈ ਆਵਾਜ ਲਗਾਈ ਤਾਂ ਉਹ ਨਹੀਂ ਉਠਿਆ। ਉਸ ਦੇ ਕੋਲ ਜਾ ਕੇ ਦੇਖਿਆ ਤਾਂ ਬੇਟਾ ਖੂਨ ਨਾਲ ਲੱਥ-ਪੱਥ ਪਿਆ ਸੀ ਅਤੇ ਉਸ ਦੇ ਕੰਨ 'ਤੇ ਗੋਲੀ ਮਾਰੀ ਗਈ ਹੈ।
ਨਾਲ ਹੀ ਪ੍ਰੋਫੈਸਰ ਦੇ ਬੇਟੇ ਦੀ ਹੱਤਿਆ ਹੋਣ ਦੀ ਸੂਚਨਾ 'ਤੇ ਐੈੱਸ. ਪੀ. ਪੇਂਡੂ ਜੈ ਪ੍ਰਕਾਸ਼ ਸਿੰਘ ਅਤੇ ਡਿਪਟੀ ਐੈੱਸ. ਪੀ. ਮੌਕੇ 'ਤੇ ਪਹੁੰਚੇ ਅਤੇ ਜਾਂਚ ਪੜਤਾਲ ਕੀਤੀ ਪਰ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ। ਐੈੱਸ. ਪੀ. ਅਨੁਸਾਰ ਆਸ਼ੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਹੱਤਿਆ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


Related News