ਐਤਵਾਰ ਨੂੰ ਤੇਜ਼ ਬਾਰਿਸ਼ ਨਾਲ ਸਮੁੰਦਰ ''ਚ ਉੱਠਣਗੀਆਂ ਉੱਚੀਆਂ ਲਹਿਰਾਂ, ਮੌਸਮ ਵਿਭਾਗ ਦੀ ਚਿਤਾਵਨੀ
Saturday, Jul 14, 2018 - 09:58 PM (IST)

ਮੁੰਬਈ— ਮੁੰਬਈ ਨੂੰ ਇਸ ਐਤਵਾਰ ਬਾਰਿਸ਼ ਤੋਂ ਰਾਹਤ ਨਹੀਂ ਮਿਲੇਗੀ ਤੇ ਇਥੇ ਰਹਿੰਦੇ ਲੋਕਾਂ ਨੂੰ ਇਸ ਐਤਵਾਰ ਦੀਆਂ ਆਪਣੀਆਂ ਯੋਜਨਾਵਾਂ ਨੂੰ ਟਾਲਣਾ ਪੈ ਸਕਦਾ ਹੈ। ਇਸ ਐਤਵਾਰ ਬਾਰਿਸ਼ ਦੇ ਨਾਲ ਸਮੁੰਦਰ 'ਚ ਸਭ ਤੋਂ ਵੱਡੀ ਲਹਿਰ ਉੱਠਣ ਦਾ ਅੰਦਾਜਾ ਲਗਾਇਆ ਗਿਆ ਹੈ। ਮੌਸਮ ਵਿਭਾਗ ਨੇ ਤੇਜ਼ ਬਾਰਿਸ਼ ਦੇ ਨਾਲ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਜਤਾਈ ਹੈ। ਇਸ ਤੋਂ ਪਹਿਲਾਂ ਸੁੱਕਰਵਾਰ ਨੂੰ ਮਰੀਨ ਡ੍ਰਾਇਵ ਦੇ ਸਾਇਡਵਾਕ 'ਤੇ 9 ਮੀਟ੍ਰਿਕ ਟਨ ਕਚਰਾ ਲਹਿਰਾਂ ਨਾਲ ਆਉਣ ਕਾਰਨ ਬੀ.ਐੱਮ.ਸੀ. ਅਧਿਕਾਰੀਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ।
ਮੌਸਮ ਵਿਭਾਗ ਨੇ ਪਾਲਘਰ, ਠਾਣੇ, ਮੁੰਬਈ ਤੇ ਰਾਇਗੜ੍ਹ 'ਚ ਸ਼ਨੀਵਾਰ ਨੂੰ ਭਾਰੀ ਬਾਰਿਸ਼ ਤੇ ਐਤਵਾਰ ਨੂੰ ਮੁੰਬਈ 'ਚ ਜ਼ਿਆਦਾ ਬਾਰਿਸ਼ ਹੋਣ ਦਾ ਅੰਦਾਜਾ ਲਗਾਇਆ ਹੈ। ਦੱਸਿਆ ਗਿਆ ਹੈ ਕਿ ਸਮੁੰਦਰ 'ਚ ਐਤਵਾਰ ਨੂੰ ਦੁਪਹਿਰ 1:49 ਵਜੇ 4.97 ਮੀਟਰ ਤੇ ਸ਼ਨੀਵਾਰ ਨੂੰ 1:02 ਵਜੇ 4.96 ਮੀਟਰ ਦੀ ਲਹਿਰ ਉੱਠਣ ਦੀ ਸੰਭਾਵਾਨਾ ਹੈ।
ਬੀ.ਐੱਮ.ਸੀ. ਅਧਿਕਾਰੀ ਅਲਰਟ 'ਤੇ
ਤੇਜ਼ ਬਾਰਿਸ਼ ਨਾਲ ਉੱਚੀਆਂ ਲਹਿਰਾਂ ਉੱਠਣ ਨਾਲ ਸ਼ਹਿਰ ਨੂੰ ਹੜ੍ਹ ਵਰਗੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਬੀ.ਐੱਮ.ਸੀ. ਨੇ ਅਧਿਕਾਰੀਆਂ ਨੂੰ ਅਲਰਟ 'ਤੇ ਰੱਖਿਆ ਹੈ। ਹਾਈ ਟਾਇਡ ਦੌਰਾਨ ਬੀ.ਐੱਮ.ਸੀ. ਸਮੁੰਦਰ ਤੋਂ ਸ਼ਹਿਰ ਦੇ ਅੰਦਰ ਆਉਣ ਵਾਲੇ ਪਾਣੀ ਦੇ ਰਸਤਿਆਂ ਨੂੰ ਬੰਦ ਕਰ ਦੇਵੇਗੀ ਪਰ ਇਸ ਦੇ ਨਾਲ ਹੀ ਬਾਰਿਸ਼ ਦੇ ਪਾਣੀ ਦੇ ਸ਼ਹਿਰ ਤੋਂ ਬਾਹਰ ਜਾਣ ਦੇ ਰਾਸਤੇ ਵੀ ਬੰਦ ਹੋ ਜਾਣਗੇ।
ਸਮੁੰਦਰ 'ਚੋਂ ਬਾਹਰ ਆਇਆ 9 ਮੀਟ੍ਰਿਕ ਟਨ ਕਚਰਾ
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਰੀਨ ਡ੍ਰਾਇਵ 'ਤੇ ਹਾਈ ਟਾਇਡ ਨਾਲ ਸਮੁੰਦਰ ਤੋਂ 9 ਮੀਟ੍ਰਿਕ ਟਨ ਕਚਰਾ ਸਾਇਡਵਾਕ 'ਤੇ ਆ ਡਿਗਿਆ। ਬੀ.ਐੱਮ.ਸੀ. ਦੇ ਇਕ ਅਧਿਕਾਰੀ ਮੁਤਾਬਕ ਹਰ ਦਿਨ ਸਾਇਡਵਾਕ ਤੋਂ ਇਕੱਠਾ ਕੀਤੇ ਜਾਣ ਵਾਲੇ ਕਚਰੇ ਦੇ ਮੁਕਾਬਲੇ ਇਹ 9 ਗੁਣਾ ਜ਼ਿਆਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਵਾਰ ਇੰਨਾ ਕਚਰਾ ਦੇਖਿਆ ਗਿਆ ਹੈ। ਇਹ ਕਚਰਾ ਇੰਨਾ ਜ਼ਿਆਦਾ ਸੀ ਕਿ ਇਕ ਲੇਨ ਦੇ ਟ੍ਰੈਫਿਕ ਨੂੰ ਬੰਦ ਕਰਨਾ ਪਿਆ। ਮਾਹਿਰਾਂ ਮੁਤਾਬਕ ਸਮੁੰਦਰ ਦੀ ਸਤਾਹ 'ਤੇ ਪਿਆ ਕਚਰਾ ਲਹਿਰਾਂ ਦੀ ਤੀਬਰਤਾ ਕਾਰਨ ਕਿਨਾਰੇ ਆ ਕੇ ਇਕੱਠਾ ਹੋ ਗਿਆ। ਇਕ ਮਾਹਿਰ ਨੇ ਦੱਸਿਆ ਕਿ ਜਿੰਨੀ ਵੱਡੀ ਲਹਿਰ ਹੁੰਦੀ ਹੈ ਉਨਾਂ ਹੀ ਜ਼ਿਆਦਾ ਕਚਰਾ ਉਹ ਚੁੱਕ ਸਕਦੀ ਹੈ। ਇਹ ਵੱਡੀਆਂ ਲਹਿਰਾਂ ਹਰੇਕ ਤਰ੍ਹਾਂ ਦਾ ਕਚਰਾ, ਜਿਵੇ ਕੱਚ ਜਾਂ ਪਲਾਸਟਿਕ ਦੀਆਂ ਬੋਤਲਾਂ, ਇਥੇ ਤਕ ਕਿ ਇੱਟ-ਪੱਥਰ ਵੀ ਕਿਨਾਰੇ ਤਕ ਲਿਆ ਸਕਦੀਆਂ ਹਨ।
ਇਸ ਕਾਰਨ ਇਲਾਕੇ ਦੀਆਂ ਨਾਲੀਆਂ ਜਾਮ ਹੋ ਗਈਆਂ। ਦੱਸਿਆ ਗਿਆ ਹੈ ਕਿ ਪਿਛਲੇ ਦੋ ਸਾਲ 'ਚ ਸਮੁੰਦਰ ਤੋਂ ਕਚਰਾ ਬਾਹਰ ਜਾ ਰਿਹਾ ਹੈ। ਪਹਿਲਾਂ ਇਕ ਮੀਟ੍ਰਿਕ ਟਨ ਤਕ ਕਚਰਾ ਪਾਇਆ ਗਿਆ ਹੈ ਪਰ ਸ਼ੁੱਕਰਵਾਰ ਨੂੰ ਇਹ ਮਾਤਰਾ ਜ਼ਿਆਦਾ ਸੀ। ਜ਼ਿਕਰਯੋਗ ਹੈ ਕਿ ਮੁੰਬਈ ਹਰ ਦਿਨ 7000 ਮੀਟ੍ਰਿਕ ਟਨ ਕਚਰਾ ਪੈਦਾ ਕਰਦਾ ਹੈ। ਹਾਲਾਂਕਿ ਮਾਹਿਰਾਂ ਮੁਤਾਬਕ ਜ਼ਰੂਰੀ ਨਹੀਂ ਕਿ ਇਹ ਕਚਰਾ ਮੁੰਬਈ ਦਾ ਹੀ ਹੋਵੇ, ਇਹ ਕਿਸੇ ਹੋਰ ਪਾਸਿਓ ਆਇਆ ਹੋਇਆ ਜਾਂ ਜਹਾਜ਼ ਰਾਹੀਂ ਸੁੱਟਿਆ ਗਿਆ ਕਚਰਾ ਵੀ ਹੋ ਸਕਦੀ ਹੈ। ਇਸ ਨੂੰ ਸਾਫ ਕਰਨ 'ਚ 2 ਦਰਜਨ ਮਜ਼ਦੂਰ, ਇਕ ਵੱਡਾ ਕਾਮਪੈਕਟਰ ਵੀਕਲ ਤੇ 2 ਮਿੰਨੀ ਡੰਪਰ ਲੱਗ ਗਏ।