ਚੋਣਾਂ ਤੋਂ ਪਹਿਲਾਂ ਅਣਪਛਾਤੀ ਵੈਨ 'ਚੋਂ ਮਿਲੀ 6000 ਕਿਲੋ ਚਾਂਦੀ, ਹੋਇਆ ਵੱਡਾ ਖੁਲਾਸਾ

Monday, Nov 11, 2024 - 09:57 PM (IST)

ਚੋਣਾਂ ਤੋਂ ਪਹਿਲਾਂ ਅਣਪਛਾਤੀ ਵੈਨ 'ਚੋਂ ਮਿਲੀ 6000 ਕਿਲੋ ਚਾਂਦੀ, ਹੋਇਆ ਵੱਡਾ ਖੁਲਾਸਾ

ਮੁੰਬਈ : ਮਹਾਰਾਸ਼ਟਰ 'ਚ ਵਿਧਾਨ ਸਭਾ ਚੋਣਾਂ 'ਚ ਹੁਣ ਕੁਝ ਹੀ ਦਿਨ ਬਚੇ ਹਨ। ਚੋਣ ਕਮਿਸ਼ਨ ਵੱਲੋਂ ਚੋਣਾਂ ਨੂੰ ਨਿਰਪੱਖ ਬਣਾਉਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਮੁੰਬਈ ਦੇ ਵਿਖਰੋਲੀ ਇਲਾਕੇ ਵਿੱਚ ਇੱਕ ਕੈਸ਼ ਵੈਨ ਵਿੱਚੋਂ ਸਾਢੇ ਛੇ ਟਨ ਚਾਂਦੀ ਦੀਆਂ ਇੱਟਾਂ ਮਿਲੀਆਂ। ਕੇਂਦਰੀ ਚੋਣ ਕਮਿਸ਼ਨ ਦੀ ਟੀਮ ਨੇ ਪੁਲਸ ਨਾਲ ਮਿਲ ਕੇ ਵੱਡੀ ਕਾਰਵਾਈ ਕੀਤੀ ਹੈ।

ਇਹ ਇੱਟਾਂ ਕੈਸ਼ ਵੈਨ ਵਿੱਚ ਮਿਲੀਆਂ ਹਨ ਅਤੇ ਇਹ ਇੱਟਾਂ ਕੁੱਲ ਸਾਢੇ ਛੇ ਟਨ ਵਜ਼ਨ ਦੀਆਂ ਸਨ। ਇਸ ਦੀ ਕੀਮਤ ਕਰੋੜਾਂ ਵਿੱਚ ਦੱਸੀ ਗਈ ਹੈ। ਕੈਸ਼ ਵੈਨ ਵਿੱਚੋਂ ਮਿਲੀਆਂ ਚਾਂਦੀ ਦੀਆਂ ਇੱਟਾਂ ਨੂੰ ਮੁਲੁੰਡ ਦੇ ਇੱਕ ਗੋਦਾਮ ਵਿੱਚ ਰੱਖਣ ਲਈ ਬ੍ਰਿੰਕਸ ਕੰਪਨੀ ਦੀ ਕਾਰ ਵਿੱਚ ਲਿਜਾਇਆ ਗਿਆ ਸੀ। ਪੁਲਸ ਅਤੇ ਚੋਣ ਕਮਿਸ਼ਨ ਦੀ ਟੀਮ ਨੇ ਗੱਡੀ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਇੱਟਾਂ ਸਰਕਾਰੀ ਮਲਕੀਅਤ ਦੀਆਂ ਹਨ, ਚੋਣ ਕਮਿਸ਼ਨ, ਇਨਕਮ ਟੈਕਸ ਅਤੇ ਪੁਲਿਸ ਇਸ ਦੀ ਹੋਰ ਜਾਂਚ ਕਰ ਰਹੀ ਹੈ।  

ਇਸ ਦੀ ਅਗਲੇਰੀ ਜਾਂਚ ਚੋਣ ਕਮਿਸ਼ਨ, ਇਨਕਮ ਟੈਕਸ ਅਤੇ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਸ ਵੱਲੋਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵਾਹਨਾਂ ਅਤੇ ਨਾਜਾਇਜ਼ ਟਰੈਫਿਕ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਨਾਜਾਇਜ਼ ਪੈਸੇ ਦੀ ਢੋਆ-ਢੁਆਈ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News