ਮੁੰਬਈ ''ਚ 9000 ਤੋਂ ਵੱਧ ਪੁਲਸ ਮੁਲਾਜ਼ਮ ਕੋਰੋਨਾ ਨਾਲ ਪੀੜਤ, ਹੁਣ ਤੱਕ 102 ਦੀ ਹੋਈ ਮੌਤ

07/31/2020 4:37:28 PM

ਮੁੰਬਈ- ਮੁੰਬਈ 'ਚ 953 ਪੁਲਸ ਅਧਿਕਾਰੀਆਂ ਸਮੇਤ 9 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮ ਹੁਣ ਤੱਕ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੀੜਤ ਹੋ ਚੁਕੇ ਹਨ ਅਤੇ 8 ਅਧਿਕਾਰੀਆਂ ਸਮੇਤ 102 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਚੁਕੀ ਹੈ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹੁਣ ਤੱਕ ਕੁੱਲ 9217 ਪੁਲਸ ਮੁਲਾਜ਼ਮ ਪੀੜਤ ਹੋ ਚੁਕੇ ਹਨ। 

24 ਘੰਟਿਆਂ ਦੌਰਾਨ 121 ਪੁਲਸ ਮੁਲਾਜ਼ਮ ਹੋਏ ਕੋਰੋਨਾ ਇਨਫੈਕਟਡ
ਪਿਛਲੇ 24 ਘੰਟਿਆਂ ਦੌਰਾਨ 121 ਹੋਰ ਪੁਲਸ ਮੁਲਾਜ਼ਮ ਕੋਰੋਨਾ ਨਾਲ ਪੀੜਤ ਪਾਏ ਗਏ ਅਤੇ 2 ਹੋਰ ਜਵਾਨਾਂ ਦੀ ਮੌਤ ਹੋ ਗਈ। ਹੁਣ ਤੱਕ 728 ਅਧਿਕਾਰੀਆਂ ਸਮੇਤ 7176 ਪੁਲਸ ਮੁਲਾਜ਼ਮਾਂ ਨੂੰ ਕੋਰੋਨਾ ਤੋਂ ਜੰਗ ਜਿੱਤਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁਕੀ ਹੈ। ਸੂਤਰਾਂ ਅਨੁਸਾਰ 217 ਅਧਿਕਾਰੀਆਂ ਸਮੇਤ 1,939 ਪੁਲਸ ਮੁਲਾਜ਼ਮਾਂ ਦਾ ਹਾਲੇ ਵੀ ਇਲਾਜ ਕੀਤਾ ਜਾ ਰਿਹਾ ਹੈ।


DIsha

Content Editor

Related News