ਪਤਨੀ ਨੂੰ ਵੀਡੀਓ ਕਾਲ ਕਰ ਪਤੀ ਨੇ ਕੀਤੀ ਖੁਦਕੁਸ਼ੀ, ਕਈ ਮਹੀਨਿਆਂ ਤੋਂ ਪੇਕੇ ਰਹਿ ਰਹੀ ਸੀ

Monday, Jul 29, 2024 - 04:12 PM (IST)

ਪਤਨੀ ਨੂੰ ਵੀਡੀਓ ਕਾਲ ਕਰ ਪਤੀ ਨੇ ਕੀਤੀ ਖੁਦਕੁਸ਼ੀ, ਕਈ ਮਹੀਨਿਆਂ ਤੋਂ ਪੇਕੇ ਰਹਿ ਰਹੀ ਸੀ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਵਿਚ 30 ਸਾਲਾ ਇਕ ਸ਼ਖ਼ਸ ਨੇ ਪਰਿਵਾਰਕ ਕਲੇਸ਼ ਦੇ ਚੱਲਦੇ ਆਪਣੀ ਪਤਨੀ ਨੂੰ ਵੀਡੀਓ ਕਾਲ ਕਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪਤੀ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਅਤੇ ਉਸ ਦੀ ਪਤਨੀ ਨੇ ਇਸ ਘਟਨਾ ਨੂੰ ਮੋਬਾਈਲ ਫੋਨ 'ਚ ਰਿਕਾਰਡ ਕਰ ਲਿਆ। ਇਕ ਪੁਲਸ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਅਮਰਿੰਦਰ ਸਿੰਘ ਨੇ ਦੱਸਿਆ ਕਿ ਪਰਦੇਸ਼ੀਪੁਰਾ ਥਾਣਾ ਖੇਤਰ ਦੇ ਵਾਸੀ ਮਨੋਜ ਨਿਰਮਲ (30) ਦਾ ਆਪਣੀ ਪਤਨੀ ਨਾਲ ਝਗੜਾ ਸੀ ਅਤੇ ਅਣਬਣ ਦੇ ਚੱਲਦੇ ਉਹ ਕਈ ਮਹੀਨਿਆਂ ਤੋਂ ਪੇਕੇ ਰਹਿ ਰਹੀ ਸੀ।

ਇਹ ਵੀ ਪੜ੍ਹੋ- ਲੋਕ ਸਭਾ 'ਚ ਗਰਜੇ ਰਾਹੁਲ ਗਾਂਧੀ, ਕਿਹਾ- ਸਰਕਾਰ ਨੇ ਅਭਿਮਨਿਊ ਵਾਂਗ ਹਿੰਦੁਸਤਾਨ ਨੂੰ ਚੱਕਰਵਿਊ 'ਚ ਫਸਾਇਆ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਨਿੱਜੀ ਕੰਪਨੀ ਵਿਚ ਕੂਰੀਅਰ ਡਿਲਿਵਰੀ ਦਾ ਕੰਮ ਕਰਨ ਵਾਲੇ ਨਿਰਮਲ ਨੇ ਆਪਣੀ ਪਤਨੀ ਨੂੰ ਐਤਵਾਰ ਨੂੰ ਵੀਡੀਓ ਕਾਲ ਕੀਤੀ ਅਤੇ ਛੱਤ ਦੇ ਪੱਖੇ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਸਿੰਘ ਨੇ ਦੱਸਿਆ ਕਿ ਨਿਰਮਲ ਦੀ ਪਤਨੀ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ਫੋਨ ਵਿਚ ਰਿਕਾਰਡ ਕਰ ਲਿਆ, ਜਿਸ ਨੂੰ ਪੁਲਸ ਨੇ ਉਸ ਤੋਂ ਬਰਾਮਦ ਕਰ ਲਿਆ ਹੈ। ਉਨ੍ਹਾਂ ਨੇ ਨਿਰਮਲ ਦੀ ਪਤਨੀ ਦੇ ਨਾਂ ਦਾ ਖ਼ੁਲਾਸਾ ਕੀਤੇ ਬਿਨਾਂ ਦੱਸਿਆ ਕਿ ਖ਼ੁਦਕੁਸ਼ੀ ਦੇ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ ਕਿ ਨਿਰਮਲ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਘਰ 'ਚ ਦੋ ਦਿਨ ਪਹਿਲਾਂ ਰੱਖੀ ਨੌਕਰਾਣੀ ਕਰ ਗਈ ਕਾਰਾ, ਮਾਲਕਣ ਨੂੰ ਬੰਧਕ ਬਣਾ ਲੁੱਟੇ 45 ਲੱਖ ਦੇ ਗਹਿਣੇ


author

Tanu

Content Editor

Related News