ਪਤੀ ਦੀ ਹੋਈ ਮੌਤ ਤਾਂ ਪ੍ਰੇਮੀ ਨਾਲ ਰਹਿਣ ਲੱਗੀ ਜਨਾਨੀ ! ਪੁੱਤ ਕਰਨ ਲੱਗਾ ਵਿਰੋਧ ਤਾਂ...

Tuesday, Aug 25, 2026 - 05:41 PM (IST)

ਪਤੀ ਦੀ ਹੋਈ ਮੌਤ ਤਾਂ ਪ੍ਰੇਮੀ ਨਾਲ ਰਹਿਣ ਲੱਗੀ ਜਨਾਨੀ ! ਪੁੱਤ ਕਰਨ ਲੱਗਾ ਵਿਰੋਧ ਤਾਂ...

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਕੁੰਡੀਪੁਰਾ ਥਾਣਾ ਖੇਤਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਪਿੰਡ ਬਨਗਾਓਂ ਵਿਖੇ 19 ਸਾਲਾ ਨੌਜਵਾਨ ਰਾਜਾ ਕਹਾਰ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ। ਪੁਲਸ ਨੇ ਉਸ ਦੀ ਮੌਤ ਦੀ ਗੁੱਥੀ ਸੁਲਝਾ ਲਈ ਹੈ, ਜੋ ਕਿ ਅਸਲ 'ਚ ਕਤਲ ਦਾ ਮਾਮਲਾ ਨਿਕਲਿਆ। ਪੁਲਸ ਨੇ ਨੌਜਵਾਨ ਦੇ ਕਤਲ ਦੇ ਦੋਸ਼ ਵਿੱਚ ਉਸ ਦੀ ਮਾਂ ਰਾਜਕੁਮਾਰੀ ਕਹਾਰ ਅਤੇ ਉਸ ਦੇ ਪ੍ਰੇਮੀ ਰੋਹਣੀ ਨੰਦਾ ਨੂੰ ਗ੍ਰਿਫ਼ਤਾਰ ਕੀਤਾ ਹੈ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋਵਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ੍ਹ ਭੇਜ ਦਿੱਤਾ ਗਿਆ ਹੈ।

17 ਅਗਸਤ ਦੀ ਸਵੇਰ ਨੂੰ ਰਾਜਾ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਸੀ। ਸ਼ੁਰੂਆਤ ਵਿੱਚ ਮਾਮਲਾ ਸ਼ੱਕੀ ਮੌਤ ਦਾ ਲੱਗ ਰਿਹਾ ਸੀ, ਪਰ ਗਰਦਨ 'ਤੇ ਨਿਸ਼ਾਨ ਮਿਲਣ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ। ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟਣਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਕਤਲ ਦੇ ਐਂਗਲ ਤੋਂ ਕਾਰਵਾਈ ਤੇਜ਼ ਕੀਤੀ।

ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਰਾਜਾ ਦੇ ਪਿਤਾ ਦੀ ਲਗਭਗ 10 ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਉਸ ਦੀ ਮਾਂ ਰਾਜਕੁਮਾਰੀ, ਰੋਹਣੀ ਨੰਦਾ ਨਾਲ ਰਹਿ ਰਹੀ ਸੀ। ਇਸ ਗੱਲ ਨੂੰ ਲੈ ਕੇ ਰਾਜਾ ਦਾ ਆਪਣੀ ਮਾਂ ਅਤੇ ਉਸ ਦੇ ਪ੍ਰੇਮੀ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ।

ਘਟਨਾ ਤੋਂ ਇੱਕ ਦਿਨ ਪਹਿਲਾਂ 16 ਅਗਸਤ ਦੀ ਸ਼ਾਮ ਨੂੰ ਰਾਜਾ ਅਤੇ ਰੋਹਣੀ ਨੰਦਾ ਵਿਚਾਲੇ ਕਾਫ਼ੀ ਬਹਿਸ ਹੋਈ ਸੀ। ਅਗਲੇ ਦਿਨ ਸਵੇਰੇ ਰਾਜਾ ਮ੍ਰਿਤਕ ਮਿਲਿਆ। ਪਰਿਵਾਰਕ ਮੈਂਬਰਾਂ ਦੇ ਸ਼ੱਕ ਦੇ ਆਧਾਰ 'ਤੇ ਜਦੋਂ ਪੁਲਸ ਨੇ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਅਪਰਾਧ ਕਬੂਲ ਕਰ ਲਿਆ। ਕੁੰਡੀਪੁਰਾ ਥਾਣਾ ਪੁਲਸ ਅਤੇ ਸਾਈਬਰ ਸੈੱਲ ਦੀ ਟੀਮ ਨੇ ਪੋਸਟਮਾਰਟਮ ਰਿਪੋਰਟ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।


author

Harpreet SIngh

Content Editor

Related News