ਜੇਠ ਦੇ ਪਿਆਰ 'ਚ ਪਾਗਲ ਮਾਂ ਨੇ ਮਰਵਾਇਆ ਪੁੱਤ, ਬੋਲੀ- ਨਹੀਂ ਪਸੰਦ ਤਾਂ ਮਾਰ ਦਿਓ...
Sunday, Mar 16, 2025 - 10:44 AM (IST)

ਜੀਂਦ- ਹਰਿਆਣਾ ਦੇ ਜੀਂਦ 'ਚ ਇਕ ਮਾਂ ਨੇ ਪ੍ਰੇਮੀ ਜੇਠ ਨਾਲ ਮਿਲ ਕੇ ਆਪਣੇ ਡੇਢ ਸਾਲਾ ਬੱਚੇ ਨੂੰ ਨਹਿਰ 'ਚ ਸੁੱਟ ਕੇ ਮਾਰ ਦਿੱਤਾ। ਬੱਚੇ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਹ ਮਾਂ ਅਤੇ ਤਾਏ ਵਿਚਾਲੇ ਚੱਲ ਰਹੇ ਪ੍ਰੇਮ ਪ੍ਰਸੰਗ ਵਿਚਾਲੇ ਰੋੜਾ ਬਣਾ ਰਿਹਾ ਸੀ। ਫਿਲਹਾਲ ਪੁਲਸ ਨੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ। ਜਾਣਕਾਰੀ ਅਨੁਸਾਰ ਇਹ ਪੂਰਾ ਮਾਮਲਾ ਜੀਂਦ ਦੇ ਪਿੰਡ ਛਾਤਰ ਦਾ ਹੈ। ਇੱਥੇ ਰਹਿਣ ਵਾਲੇ ਇਕ ਨੌਜਵਾਨ ਨੇ 13 ਮਾਰਚ ਨੂੰ ਉਚਾਨਾ ਥਾਣਾ ਪੁਲਸ 'ਚ ਸ਼ਿਕਾਇਤ ਕੀਤੀ ਸੀ। ਉਸ ਨੇ ਦੱਸਿਆ ਕਿ ਉਸ ਦਾ ਡੇਢ ਸਾਲਾ ਬੇਟਾ ਯਸ਼ ਗਲੀ 'ਚ ਖੇਡ ਰਿਹਾ ਸੀ। ਇਸ ਦੌਰਾਨ ਇਕ ਅਣਜਾਣ ਬਾਈਕ 'ਤੇ ਸਵਾਰ ਹੋ ਕੇ ਇਕ ਨੌਜਵਾਨ ਆਇਆ ਅਤੇ ਉਸ ਦੇ ਬੇਟੇ ਨੂੰ ਅਗਵਾ ਕਰ ਕੇ ਲੈ ਗਿਆ। ਨੌਜਵਾਨ ਨੇ ਦੱਸਿਆ ਕਿ ਉਸ ਨੇ ਬਾਈਕ ਦਾ ਪਿੱਛਾ ਵੀ ਕੀਤਾ ਪਰ ਉਹ ਉਸ ਨੂੰ ਨਹੀਂ ਫੜ ਸਕਿਆ। ਇਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ। ਇਲਾਕੇ ਦੇ ਸੀਸੀਟੀਵੀ ਦੇਖੇ ਤਾਂ ਪਤਾ ਲੱਗਾ ਕਿ ਬੱਚੇ ਨੂੰ ਕੋਈ ਹੋਰ ਨਹੀਂ ਸਗੋਂ ਉਸ ਦਾ ਤਾਇਆ ਸੋਨੂੰ ਹੀ ਲੈ ਕੇ ਗਿਆ ਸੀ।
ਇਹ ਵੀ ਪੜ੍ਹੋ : ਵਿਧਵਾ ਮਾਂ ਵਲੋਂ ਦਿੱਤੀ ਬਾਈਕ ਨਹੀਂ ਆਈ ਪਸੰਦ, ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ
ਪੁਲਸ ਨੇ ਸੋਨੂੰ ਨੂੰ ਤੁਰੰਤ ਹਿਰਾਸਤ 'ਚ ਲਿਆ ਅਤੇ ਉਸ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਉਸ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਨਰਵਾਨਾ ਦੇ ਨੇੜੇ ਸਿਰਸਾ ਬਰਾਂਚ ਨਹਿਰ 'ਚ ਆਪਣੇ ਭਤੀਜੇ ਯਸ਼ ਨੂੰ ਸੁੱਟਿਆ ਹੈ। ਇਸ 'ਤੇ ਪੁਲਸ ਨੇ ਤੁਰੰਤ ਗੋਤਾਖੋਰਾਂ ਨੂੰ ਬੁਲਾ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਕਰੀਬ ਇਕ ਕਿਲੋਮੀਟਰ ਦੂਰ ਬੱਚੇ ਦੀ ਲਾਸ਼ ਨਹਿਰ ਚੋਂ ਬਰਾਮਦ ਕਰ ਲਈ ਗਈ। ਪੁੱਛ-ਗਿੱਛ 'ਚ ਸੋਨੂੰ ਨੇ ਦੱਸਿਆ ਕਿ ਉਸ ਦਾ ਅਤੇ ਉਸ ਦੇ ਛੋਟੇ ਭਰਾ ਦੀ ਪਤਨੀ ਅੰਸ਼ੂ ਦਾ ਪਿਛਲੇ 2 ਸਾਲਾਂ ਤੋਂ ਨਾਜਾਇਜ਼ ਸੰਬੰਧ ਚੱਲ ਰਹੇ ਸਨ। ਯਸ਼ ਉਨ੍ਹਾਂ ਦੋਵਾਂ ਦੇ ਰਿਸ਼ਤੇ ਵਿਚ ਆ ਰਿਹਾ ਸੀ। ਇਸ ਲਈ ਦੋਵਾਂ ਨੇ ਮਿਲ ਕੇ ਯਸ਼ ਦੇ ਕਤਲ ਦੀ ਸਾਜਿਸ਼ ਰਚੀ। ਅੰਸ਼ੂ ਨੇ ਉਸ ਨੂੰ ਖ਼ੁਦ ਕਿਹਾ ਸੀ ਕਿ ਜੇਕਰ ਤੁਹਾਨੂੰ ਯਸ਼ ਪਸੰਦ ਨਹੀਂ ਹੈ ਤਾਂ ਉਸ ਨੂੰ ਮਾਰ ਦਿਓ। ਦੋਵਾਂ ਦੀ ਯੋਜਨਾ ਅਨੁਸਾਰ ਹੋਲੀ ਦੇ ਦਿਨ ਅੰਸ਼ੂ ਨੇ ਆਪਣੇ ਬੇਟੇ ਯਸ਼ ਨੂੰ ਗੋਲੀ 'ਚ ਖੇਡਣ ਲਈ ਛੱਡ ਦਿੱਤਾ। ਇਸ ਵਿਚ ਸੋਨੂੰ ਨੇ ਮੌਕਾ ਦੇਖ ਕੇ ਯਸ਼ ਨੂੰ ਬਾਈਕ 'ਤੇ ਬਿਠਾ ਲਿਆ ਅਤੇ ਉਸ ਨੂੰ ਲਿਜਾ ਕੇ ਨਹਿਰ 'ਚ ਸੁੱਟ ਦਿੱਤਾ। ਦੋਸ਼ੀ ਨੇ ਦੱਸਿਆ ਕਿ ਜਦੋਂ ਉਸ ਨੇ ਯਸ਼ ਨੂੰ ਨਹਿਰ 'ਚ ਸੁੱਟਿਆ ਤਾਂ ਉਹ ਕਾਫ਼ੀ ਦੇਰ ਤੱਕ ਤੜਫਦਾ ਰਿਹਾ ਪਰ ਉਸ ਨੇ ਬੱਚੇ ਨੂੰ ਡੁੱਬਣ ਲਈ ਛੱਡ ਦਿੱਤਾ। ਯਸ਼ ਦੇ ਡੁੱਬਣ ਤੋਂ ਬਾਅਦ ਉਹ ਵਾਪਸ ਆ ਗਿਆ। ਮਾਮਲੇ ਦਾ ਖੁਲਾਸਾ ਹੁੰਦੇ ਹੀ ਪੁਲਸ ਨੇ ਦੋਸ਼ੀ ਔਰਤ ਅੰਸ਼ੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਸ਼ਨੀਵਾਰ ਨੂੰ ਸੋਨੂੰ ਅਤੇ ਅੰਸ਼ੂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ। ਜਿੱਥੇ ਸੋਨੂੰ ਨੂੰ 3 ਦਿਨ ਦੀ ਪੁਲਸ ਰਿਮਾਂਡ 'ਚ ਭੇਜ ਦਿੱਤਾ ਹੈ ਅਤੇ ਅੰਸ਼ੂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8