ਪਤੀ ਦੀ ਮੌਤ ਤੋਂ ਦੁਖ਼ੀ ਮਾਂ ਨੇ 2 ਧੀਆਂ ਨਾਲ ਮੌਤ ਨੂੰ ਲਗਾਇਆ ਗਲ਼ੇ, ਘਰ ਨੂੰ ਬਣਾ ਰੱਖਿਆ ਸੀ ਗੈਸ ਚੈਂਬਰ

Monday, May 23, 2022 - 06:28 PM (IST)

ਪਤੀ ਦੀ ਮੌਤ ਤੋਂ ਦੁਖ਼ੀ ਮਾਂ ਨੇ 2 ਧੀਆਂ ਨਾਲ ਮੌਤ ਨੂੰ ਲਗਾਇਆ ਗਲ਼ੇ, ਘਰ ਨੂੰ ਬਣਾ ਰੱਖਿਆ ਸੀ ਗੈਸ ਚੈਂਬਰ

ਨਵੀਂ ਦਿੱਲੀ- ਬਸੰਤ ਵਿਹਾਰ ਟ੍ਰਿਪਲ ਸੁਸਾਈਡ ਮਾਮਲੇ ’ਚ ਮਰਨ ਤੋਂ ਪਹਿਲਾਂ ਮਾਂ ਅਤੇ ਦੋਵਾਂ ਬੇਟੀਆਂ ਨੇ ਪੂਰੇ ਘਰ ਨੂੰ ਗੈਸ ਚੈਂਬਰ ਬਣਾ ਰੱਖਿਆ ਸੀ। ਇਹੀ ਕਾਰਨ ਸੀ ਕਿ 55 ਸਾਲਾ ਮੰਜੂ ਅਤੇ ਉਸ ਦੀਆਂ ਦੋਵੇਂ ਬੇਟੀਆਂ 30 ਸਾਲਾ ਅੰਕਿਤਾ ਅਤੇ 26 ਸਾਲਾ ਅੰਸ਼ੁਤਾ ਦੀ ਦਮ ਘੁਟਣ ਨਾਲ ਮੌਤ ਹੋ ਗਈ। ਜਦੋਂ ਪੁਲਸ ਕਮਰੇ ਦਾ ਦਰਵਾਜਾ ਖੋਲ੍ਹ ਕੇ ਅੰਦਰ ਦਾਖ਼ਲ ਹੋਈ ਤਾਂ ਵੇਖਿਆ ਕਿ ਮਾਂ ਅਤੇ ਦੋਵੇਂ ਬੇਟੀਆਂ ਇਕ ਕਮਰੇ ’ਚ ਮ੍ਰਿਤਕ ਪਈਆਂ ਸਨ। ਉੱਥੇ ਹੀ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਲਿਖਿਆ ਹੋਇਆ ਸੀ,''ਪਲੀਜ਼ ਦਰਵਾਜ਼ਾ ਖੋਲ੍ਹਣ ਤੋਂ ਬਾਅਦ ਮਾਚਿਸ ਜਾਂ ਲਾਈਟਰ ਨਹੀਂ ਬਾਲੋ। ਘਰ ’ਚ ਕਾਫ਼ੀ ਜ਼ਹਿਰੀਲੀ ਗੈਸ ਭਰੀ ਹੋਈ ਹੈ।''

ਇਹ ਵੀ ਪੜ੍ਹੋ : ਟ੍ਰਾਈ ਸਾਈਕਲ ਨੂੰ ਧੱਕਾ ਲਗਾਉਂਦੀ ਪਤਨੀ ਦੇ ਦਰਦ ਨੇ ਝੰਜੋੜਿਆ ਦਿਲ, ਮੰਗਤੇ ਨੇ ਖ਼ਰੀਦੀ ਮੋਪੇਡ

ਪੁਲਸ ਨੇ ਲਾਸ਼ਾਂ ਦੀ ਪਛਾਣ ਮੰਜੂ ਸ੍ਰੀਵਾਸਤਵ (55) ਅਤੇ ਉਨ੍ਹਾਂ ਦੀਆਂ ਦੋ ਧੀਆਂ ਅੰਕਿਤਾ (30) ਅਤੇ ਅੰਸ਼ੂਤਾ (26) ਵਜੋਂ ਕੀਤੀ ਹੈ। ਘਰ 'ਚੋਂ ਮਿਲੇ 10 ਪੰਨਿਆਂ ਦੇ ਸੁਸਾਈਡ ਨੋਟ 'ਚ ਲਿਖਿਆ ਹੈ,''ਅਸੀਂ ਜਿਸ ਦੁਨੀਆ 'ਤੇ ਜਾ ਰਹੇ ਹਾਂ, ਉਸ 'ਚ ਜਾ ਕੇ ਅਸੀਂ ਫਿਰ ਤੋਂ ਇਕ ਹੋ ਜਾਵਾਂਗੇ।'' ਉੱਥੇ ਹੀ ਗੁਆਂਢੀਆਂ ਨੇ ਦੱਸਿਆ ਹੈ ਕਿ ਪਤੀ ਉਮੇਸ਼ ਸ਼੍ਰੀਵਾਸਤਵ ਦੀ ਮੌਤ ਤੋਂ ਬਾਅਦ ਮੰਜੂ ਅਤੇ ਦੋਵੇਂ ਬੇਟੀਆਂ ਟੁੱਟ ਗਈਆਂ ਸਨ। ਤਿੰਨੋਂ ਉਮੇਸ਼ ਨੂੰ ਬਹੁਤ ਪਿਆਰ ਕਰਦੀਆਂ ਸਨ। ਮਾਂ ਅਤੇ ਵੱਡੀ ਬੇਟੀ ਕਾਫ਼ੀ ਸਮੇਂ ਤੋਂ ਬੀਮਾਰ ਸੀ ਅਤੇ ਦੋਵੇਂ ਮੰਜੇ 'ਤੇ ਸਨ। ਪਰਿਵਾਰ ਤੰਗੀ ਨਾਲ ਜੂਝ ਰਿਹਾ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਸੇ ਪਰੇਸ਼ਾਨੀ ਕਾਰਨ ਇਹ ਕਦਮ ਚੁੱਕਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News