ਜਿਊਂਦੇ ਪੁੱਤਰ ਦਾ ਮਾਂ ਨੇ ਬਣਵਾ ''ਤਾ Death ਸਰਟੀਫਿਕੇਟ, ਪੂਰਾ ਮਾਮਲਾ ਜਾਣ ਤੁਹਾਡੇ ਵੀ ਉੱਡਣਗੇ ਹੋਸ਼
Monday, Aug 17, 2026 - 08:03 AM (IST)
ਮਹੋਬਾ (ਏਜੰਸੀ) - ਮਹੋਬਾ ’ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਪਰਿਵਾਰਕ ਜਾਇਦਾਦ ਹੜੱਪਣ ਲਈ ਆਪਣੇ 7 ਸਾਲ ਦੇ ਪੁੱਤਰ ਦੀ ਮੌਤ ਦਾ ਜਾਅਲੀ ਸਰਟੀਫਿਕੇਟ ਬਣਵਾ ਲਿਆ। ਇਸ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਐੱਸ. ਡੀ. ਐੱਮ. ਨੇ ਵਿਰਾਸਤ ਦੀ ਕਾਰਵਾਈ ਰੋਕ ਕੇ ਜਾਂਚ ਦੇ ਹੁਕਮ ਦਿੱਤੇ ਹਨ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਮਹਾਤਵਾਨਾ ਮੁਹੱਲੇ ਦਾ ਹੈ। ਦੱਸਿਆ ਜਾਂਦਾ ਹੈ ਕਿ ਔਰਤ ਦੇ ਪਤੀ ਹਰੀਸ਼ ਚੌਰਸੀਆ ਦੀ 2020 ’ਚ ਮੌਤ ਹੋ ਗਈ ਸੀ।
ਪੜ੍ਹੋ ਇਹ ਵੀ - Indian Navy ਅਫ਼ਸਰ, ਪਤਨੀ ਤੇ ਜਵਾਕਾਂ ਦੀ ਘਰ 'ਚੋਂ ਮਿਲੀ ਲਾਸ਼ ! ਮੁੰਬਈ 'ਚ ਮਚੀ ਹਾਹਾਕਾਰ
ਮੌਤ ਤੋਂ ਪਹਿਲਾਂ ਬੱਚੇ ਦੇ ਪਿਤਾ ਹਰੀਸ਼ ਨੇ ਆਪਣੀ ਜ਼ਮੀਨ ਆਪਣੇ ਨਾਬਾਲਗ ਪੁੱਤਰ ਪੁਸ਼ਪਰਾਜ ਦੇ ਨਾਂ 'ਤੇ ਤਬਦੀਲ ਕਰ ਦਿੱਤੀ ਸੀ। ਦੋਸ਼ ਹੈ ਕਿ ਜ਼ਮੀਨ ਨੂੰ ਆਪਣੇ ਨਾਂ ਕਰਨ ਲਈ ਪੁਸ਼ਪਰਾਜ ਦੀ ਮਾਂ ਰਜਨੀ ਨੇ ਮੌਤ ਦਾ ਜਾਅਲੀ ਸਰਟੀਫਿਕੇਟ ਬਣਵਾਇਆ। ਇਸ ’ਚ ਉਸ ਦੇ ਪੁੱਤਰ ਨੂੰ ਮ੍ਰਿਤਕ ਵਿਖਾਇਆ ਗਿਆ ਸੀ। ਸਰਟੀਫਿਕੇਟ ’ਚ ਪੁਸ਼ਪਰਾਜ ਦੀ ਮੌਤ ਦੀ ਮਿਤੀ 3 ਮਾਰਚ, 2019 ਨੂੰ ਦਰਸਾਈ ਗਈ ਪਰ ਨਗਰ ਪਾਲਿਕਾ ਨੇ ਇਸ ਨੂੰ 7 ਜਨਵਰੀ, 2026 ਨੂੰ ਜਾਰੀ ਕੀਤਾ ਸੀ। ਬਾਅਦ ’ਚ ਇਸ ਸਰਟੀਫਿਕੇਟ ਦੇ ਆਧਾਰ ’ਤੇ ਜ਼ਮੀਨ ਨੂੰ ਲੈਣ ਦੀ ਕੋਸ਼ਿਸ਼ ਕੀਤੀ ਗਈ।
ਪੜ੍ਹੋ ਇਹ ਵੀ - Indian Navy ਅਫ਼ਸਰ, ਪਤਨੀ ਤੇ ਜਵਾਕਾਂ ਦੀ ਘਰ 'ਚੋਂ ਮਿਲੀ ਲਾਸ਼ ! ਮੁੰਬਈ 'ਚ ਮਚੀ ਹਾਹਾਕਾਰ
ਮਾਮਲੇ ਦੀ ਜਾਣਕਾਰੀ ਮਿਲਣ ’ਤੇ ਪੁਸ਼ਪਰਾਜ ਦੇ ਦਾਦਾ ਕੁੰਵਰ ਬਹਾਦੁਰ ਨੇ ਐੱਸ. ਡੀ. ਐੱਮ. ਕੋਲ ਸ਼ਿਕਾਇਤ ਦਰਜ ਕਰਵਾਈ। ਉਸ ਨੇ ਪੁਲਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ, ਜਿਸ ’ਚ ਕਿਹਾ ਗਿਆ ਕਿ ਉਸ ਦਾ ਪੋਤਾ ਜ਼ਿੰਦਾ ਹੈ ਤੇ ਇਕ ਨਿੱਜੀ ਸਕੂਲ ’ਚ ਪਹਿਲੀ ਜਮਾਤ ’ਚ ਪੜ੍ਹਦਾ ਹੈ। ਐੱਸ. ਡੀ. ਐੱਮ. ਸ਼ਿਵ ਧਿਆਨ ਪਾਂਡੇ ਨੇ ਵਿਰਾਸਤ ਦੀ ਕਾਰਵਾਈ ਨੂੰ ਰੋਕ ਦਿੱਤਾ ਅਤੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਰਜਨੀ ਨੇ ਆਪਣੇ ਸਹੁਰਿਆਂ ’ਤੇ ਉਸ ਨੂੰ ਤੰਗ ਕਰਨ ਤੇ ਉਸ ਦੇ ਪੁੱਤਰ ਦਾ ਨਾਂ ਬਦਲਾਉਣ ਦਾ ਦੋਸ਼ ਲਾਇਆ ਹੈ। ਜਾਂਚ ਜਾਰੀ ਹੈ।
ਪੜ੍ਹੋ ਇਹ ਵੀ - 16, 17, 18, 19, 20 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਨੇ ਕਰ 'ਤੀ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
