ਟਾਈਪ 3ਸੀ ਸ਼ੂਗਰ ਬਾਰੇ ਲੋਕਾਂ ਤੋਂ ਇਲਾਵਾ ਜ਼ਿਆਦਾਤਰ ਡਾਕਟਰ ਵੀ ਅਣਜਾਣ
Friday, Oct 27, 2017 - 11:14 PM (IST)
ਨਵੀਂ ਦਿੱਲੀ (ਏਜੰਸੀਆਂ)— ਆਮ ਤੌਰ 'ਤੇ ਲੋਕ ਦੋ ਤਰ੍ਹਾਂ ਦੀ ਸ਼ੂਗਰ ਤੋਂ ਜਾਣੂ ਹੁੰਦੇ ਹਨ। ਸ਼ੂਗਰ ਟਾਈਪ 1 ਅਤੇ ਟਾਈਪ 2, ਪਰ ਤਾਜ਼ਾ ਖੋਜ ਦੀ ਮੰਨੀਏ ਤਾਂ ਇਸ ਬੀਮਾਰੀ ਦੀ ਤੀਜੀ ਕਿਸਮ (ਡਾਇਬਟੀਜ਼ ਟਾਈਪ 3ਸੀ) ਵੀ ਹੈ। ਇਸ ਤੋਂ ਉਹ ਲੋਕ ਵੀ ਅਣਜਾਣ ਹਨ, ਜੋ ਇਸ ਤੋਂ ਪੀੜਤ ਹਨ। ਮੰਨਿਆ ਜਾ ਰਿਹਾ ਹੈ ਕਿ ਹੁਣ ਤੱਕ ਡਾਕਟਰਾਂ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਨਹੀਂ ਸੀ।
ਨਵੀਂ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਡਾਇਬਟੀਜ਼ ਟਾਈਪ 3ਸੀ ਤੋਂ ਪੀੜਤ ਲੋਕ ਇਸ ਨੂੰ ਡਾਇਬਟੀਜ਼ ਟਾਈਪ 2 ਸਮਝ ਕੇ ਉਸ ਦਾ ਇਲਾਜ ਕਰਵਾ ਰਹੇ ਹਨ। ਡਾਇਬਟੀਜ਼ ਕਤੇਅਰ ਦੀ ਇਕ ਸਟੱਡੀ ਮੁਤਾਬਕ ਸਿਰਫ ਤਿੰਨ ਫੀਸਦੀ ਲੋਕ ਹੀ ਡਾਇਬਟੀਜ਼ 3ਸੀ ਨੂੰ ਪਛਾਣਨ ਦੀ ਸਮਰੱਥਾ ਰੱਖਦੇ ਹਨ। ਖੋਜ ਮੁਤਾਬਕ ਇਸ ਦਾ ਇਲਾਜ ਬਹੁਤ ਹੀ ਮੁਸ਼ਕਲ ਨਾਲ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ 3ਸੀ ਹੁੰਦੀ ਹੈ, ਉਨ੍ਹਾਂ ਦਾ ਬਲੱਡ ਸ਼ੂਗਰ ਕੰਟਰੋਲ ਬਹੁਤ ਹੀ ਖਰਾਬ ਹੁੰਦਾ ਹੈ। ਉਨ੍ਹਾਂ ਨੂੰ ਹੋਰ ਮਰੀਜ਼ਾਂ ਨਾਲੋਂ 5 ਤੋਂ 10 ਗੁਣਾ ਵੱਧ ਇੰਸੁਲਿਨ ਦੀ ਲੋੜ ਹੁੰਦੀ ਹੈ।
ਬਾਇਓਮੈਡੀਕਲ 'ਚ ਇਸ ਨੂੰ ਨਜ਼ਰ-ਅੰਦਾਜ਼ ਕੀਤਾ ਗਿਆ
ਅਧਿਐਨ ਵਿਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਡਾਇਬਟੀਜ਼ 3ਸੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਬਾਇਓਮੈਡੀਕਲ ਦੀ ਦੁਨੀਆ ਵਿਚ ਵੀ ਇਸ ਡਾਇਬਟੀਜ਼ ਉੱਪਰ ਘੱਟ ਧਿਆਨ ਦਿੱਤਾ ਗਿਆ। ਲੋਕਾਂ ਨੂੰ ਸਿਰਫ ਡਾਇਬਟੀਜ਼ ਟਾਈਪ 1 ਅਤੇ ਟਾਈਪ 2 ਬਾਰੇ ਹੀ ਦੱਸਿਆ ਗਿਆ।
