ਮੋਹਲੇਧਾਰ ਮੀਂਹ ਕਾਰਨ 60 ਤੋਂ ਵੱਧ ਸੜਕਾਂ ਬੰਦ

Sunday, Sep 08, 2024 - 03:35 PM (IST)

ਮੋਹਲੇਧਾਰ ਮੀਂਹ ਕਾਰਨ 60 ਤੋਂ ਵੱਧ ਸੜਕਾਂ ਬੰਦ

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ 60 ਤੋਂ ਵੱਧ ਸੜਕਾਂ ਜਾਮ ਹੋ ਗਈਆਂ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਦੱਸਿਆ ਕਿ ਮੰਡੀ 'ਚ ਸਭ ਤੋਂ ਵੱਧ 31 ਸੜਕਾਂ ਬੰਦ ਹਨ, ਜਦੋਂ ਕਿ ਸ਼ਿਮਲਾ ਅਤੇ ਮੰਡੀ 'ਚ 13-10, ਕਾਂਗੜਾ 'ਚ 10, ਕਿਨੌਰ 'ਚ 4, ਕੁੱਲੂ 'ਚ 2 ਅਤੇ ਊਨਾ, ਸਿਰਮੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ ਇਕ-ਇਕ ਸੜਕ ਬੰਦ ਹੈ।

ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਨੈਸ਼ਨਲ ਹਾਈਵੇਅ-5 (ਹਿੰਦੁਸਤਾਨ-ਤਿੱਬਤ ਰੋਡ) ਕਿਨੌਰ ਜ਼ਿਲ੍ਹੇ ਦੇ ਨਿਗੁਲਸਾਰੀ ਨੇੜੇ ਬਲਾਕ ਕਰ ਦਿੱਤਾ ਗਿਆ ਹੈ। ਸੂਬੇ ਵਿਚ 11 ਬਿਜਲੀ ਅਤੇ ਇਕ ਜਲ ਸਪਲਾਈ ਸਕੀਮਾਂ ਵੀ ਠੱਪ ਪਈਆਂ ਹਨ। ਸ਼ਨੀਵਾਰ ਸ਼ਾਮ ਤੋਂ ਸੂਬੇ ਦੇ ਕੁਝ ਹਿੱਸਿਆਂ 'ਚ ਮੀਂਹ ਪਿਆ। ਊਨਾ ਸਭ ਤੋਂ ਵੱਧ ਪ੍ਰਭਾਵਿਤ ਹੋਇਆ, ਜਿੱਥੇ 48 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ ਕੁਫਰੀ 'ਚ 19.8 ਮਿਲੀਮੀਟਰ, ਸਾਂਗਲਾ 'ਚ 17.2 ਮਿਲੀਮੀਟਰ, ਜੁਬਾਰਹੱਟੀ 'ਚ 15.6 ਮਿਲੀਮੀਟਰ, ਮੰਡੀ 'ਚ 15.6 ਮਿਲੀਮੀਟਰ ਮੀਂਹ ਪਿਆ।

ਹਿਮਾਚਲ ਪ੍ਰਦੇਸ਼ 'ਚ 27 ਜੂਨ ਨੂੰ ਮਾਨਸੂਨ ਦੇ ਆਉਣ ਤੋਂ ਬਾਅਦ ਮੀਂਹ ਵਿਚ 21 ਫ਼ੀਸਦੀ ਕਮੀ ਆਈ ਹੈ ਅਤੇ ਸੂਬੇ 'ਚ ਔਸਤ 657.9 ਮਿਲੀਮੀਟਰ ਦੇ ਮੁਕਾਬਲੇ 522.2 ਮਿਲੀਮੀਟਰ ਮੀਂਹ ਪਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ 27 ਜੂਨ ਤੋਂ 7 ਸਤੰਬਰ ਤੱਕ ਮਾਨਸੂਨ ਸੀਜ਼ਨ ਦੌਰਾਨ ਮੀਂਹ ਨਾਲ ਸਬੰਧਤ ਘਟਨਾਵਾਂ 'ਚ ਕੁੱਲ 158 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 30 ਲੋਕ ਅਜੇ ਵੀ ਲਾਪਤਾ ਹਨ। ਸੂਬੇ ਨੂੰ 1,305 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।


author

Tanu

Content Editor

Related News