ਇਸ ਮਹਿਕਮੇ ''ਚ 2000 ਤੋਂ ਵਧੇਰੇ ਅਹੁਦਿਆ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Saturday, Aug 03, 2024 - 12:08 PM (IST)

ਹਰਿਆਣਾ- ਹਰਿਆਣਾ ਲੋਕ ਸੇਵਾ ਕਮਿਸ਼ਨ ਨੇ ਉੱਚ ਸਿੱਖਿਆ ਵਿਭਾਗ, ਹਰਿਆਣਾ 'ਚ ਵੱਖ-ਵੱਖ ਵਿਸ਼ਿਆਂ 'ਚ ਸਹਾਇਕ ਪ੍ਰੋਫੈਸਰ (ਕਾਲਜ ਕੈਡਰ) ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ।

ਮਹੱਤਵਪੂਰਨ ਤਾਰੀਖ਼ਾਂ

ਅਪਲਾਈ ਕਰਨ ਦੀ ਤਾਰੀਖ਼ 7 ਅਗਸਤ 2024 ਤੋਂ ਸ਼ੁਰੂ ਹੋਵੇਗੀ।
ਉਮੀਦਵਾਰ 27 ਅਗਸਤ 2024 ਤੱਕ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕੁੱਲ 2,424 ਅਹੁਦਿਆਂ 'ਤੇ ਭਰਤੀ ਕੀਤੀ ਜਾ ਰਹੀ ਹੈ, ਇਨ੍ਹਾਂ 'ਚੋਂ 1,273 ਅਹੁਦੇ ਆਮ ਵਰਗ ਲਈ, 429 ਐੱਸ.ਸੀ. ਲਈ, 361 ਬੀ.ਸੀ.ਏ. ਲਈ, 137 ਬੀ.ਬੀ.ਸੀ. ਲਈ, 124 ਈ.ਐੱਸ.ਐੱਮ. ਲਈ ਅਤੇ 106 ਬੈਂਚਮਾਰਗ ਦਿਵਿਆਂਗ ਵਿਅਕਤੀਆਂ ਲਈ ਰਾਖਵੀਆਂ ਹਨ। 

ਸਿੱਖਿਆ ਯੋਗਤਾ

ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਨਾਲ ਸੰਬੰਧਤ ਵਿਸ਼ੇ 'ਚ 55 ਫ਼ੀਸਦੀ ਅੰਕਾਂ ਨਾਲ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ। 

ਉਮਰ

ਉਮੀਦਵਾਰਾਂ ਦੀ ਉਮਰ 18 ਤੋਂ 42 ਸਾਲ ਵਿਚਾਲੇ ਹੋਣੀ ਚਾਹੀਦੀ ਹੈ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News