ਮੋਦੀ ਦੀ ਭਾਜਪਾ ਸੰਸਦ ਮੈਂਬਰਾਂ ਨੂੰ ਨਸੀਹਤ, ਖੁਦ ’ਚ ਬਦਲਾਅ ਲਿਆਓ, ਨਹੀਂ ਤਾਂ ਤਬਦੀਲੀ ਉਂਝ ਵੀ ਹੋ ਜਾਂਦੀ ਹੈ

12/08/2021 2:14:53 AM

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਸਦਨ ’ਚ ਉਨ੍ਹਾਂ ਜ਼ਰੂਰੀ ਤੌਰ ’ਤੇ ਹਾਜ਼ਰੀ ਲਵਾਉਣੀ ਚਾਹੀਦੀ ਭਾਵੇਂ ਹੀ ਮਹੱਤਵਪੂਰਨ ਬਿੱਲ ਸੂਚੀਬੱਧ ਹੋਵੇ ਜਾਂ ਨਾ ਹੋਵੇ ਕਿਉਂਕਿ ਲੋਕਾਂ ਨੇ ਆਪਣੀ ਨੁਮਾਇੰਦਗੀ ਕਰਨ ਲਈ ਉਨ੍ਹਾਂ ਨੂੰ ਚੁਣ ਕੇ ਸੰਸਦ ’ਚ ਭੇਜਿਆ ਹੈ। ਭਾਜਪਾ ਸੰਸਦੀ ਦਲ ਦੀ ਬੈਠਕ ’ਚ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ।

ਸੰਸਦ ’ਚ ਭਾਜਪਾ ਮੈਂਬਰਾਂ ਦੀ ਗੈਰ-ਹਾਜ਼ਰੀ ’ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ,‘ਬੱਚਿਆਂ ਨੂੰ ਵਾਰ-ਵਾਰ ਟੋਕਿਆ ਜਾਵੇ ਤਾਂ ਉਨ੍ਹਾਂ ਨੂੰ ਵੀ ਚੰਗਾ ਨਹੀਂ ਲੱਗਦਾ ਹੈ...ਆਪਣੇ-ਆਪ ’ਚ ਬਦਲਾਅ ਲਿਆਓ ਨਹੀਂ ਤਾਂ ਤਬਦੀਲੀ ਉਂਝ ਵੀ ਹੋ ਜਾਂਦੀ ਹੈ।’’ ਸੂਤਰਾਂ ਅਨੁਸਾਰ ਉਨ੍ਹਾਂ ਨੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ਦੇ ਅਜਲਾਸ ਦੌਰਾਨ ਸਦਨ ’ਚ ਜ਼ਰੂਰੀ ਤੌਰ ’ਤੇ ਮੌਜੂਦ ਰਹਿਣ ਦਾ ਨਿਰਦੇਸ਼ ਦਿੱਤਾ। ਸੰਸਦ ਦੇ ਸਰਦ ਰੁੱਤ ਅਜਲਾਸ ’ਚ ਇਹ ਭਾਜਪਾ ਸੰਸਦੀ ਦਲ ਦੀ ਪਹਿਲੀ ਬੈਠਕ ਸੀ। ਆਮ ਤੌਰ ’ਤੇ ਭਾਜਪਾ ਸੰਸਦੀ ਦਲ ਦੀ ਬੈਠਕ ਸੰਸਦ ਭਵਨ ਸਥਿਤ ਲਾਈਬ੍ਰੇਰੀ ਦੀ ਇਮਾਰਤ ’ਚ ਹੁੰਦੀ ਹੈ ਪਰ ਉਥੇ ਜਾਰੀ ਮੁਰੰਮਤ ਦੇ ਕਾਰਜਾਂ ਕਰਕੇ ਇਹ ਬੈਠਕ ਉਥੇ ਨਹੀਂ ਹੋ ਸਕੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 

Inder Prajapati

This news is Content Editor Inder Prajapati