J&K ਨੂੰ 20 ਹਜ਼ਾਰ ਕਰੋੜ ਦੀ ਸੌਗਾਤ, PM ਮੋਦੀ ਬੋਲੇ- ਅੱਜ ਵਿਕਾਸ ਦੀ ਤਾਕਤ ਦਾ ਵੱਡਾ ਦਿਨ

04/24/2022 1:24:48 PM

ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਐਤਵਾਰ ਨੂੰ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ’ਚ ਪਹੁੰਚੇ। ਜਿੱਥੇ ਉਨ੍ਹਾਂ ਨੇ ਸਾਂਬਾ ਦੇ ਪੱਲੀ ਜ਼ਿਲ੍ਹੇ ’ਚ 20,000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਵਿਕਾਸ ਨੂੰ ਨਵੀਂ ਰਫ਼ਤਾਰ ਦੇਣ ਲਈ ਸੂਬੇ ’ਚ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਨ੍ਹਾਂ ਕੋਸ਼ਿਸ਼ਾਂ ਨਾਲ ਬਹੁਤ ਵੱਡੀ ਗਿਣਤੀ ’ਚ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਅੱਜ ਵਿਕਾਸ ਦੀ ਤਾਕਤ ਦਾ ਵੱਡਾ ਦਿਨ ਹੈ। ਪ੍ਰਧਾਨ ਮੰਤਰੀ ਨੇ ਪੰਚਾਇਤੀ ਰਾਜ ਦਿਵਸ ਮੌਕੇ ਪੱਲੀ ਪੰਚਾਇਤ ਤੋਂ ਦੇਸ਼ ਭਰ ਦੀਆਂ ਗ੍ਰਾਮ ਸਭਾਵਾਂ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਮੈਨੂੰ ਪੱਲੀ ਪਿੰਡ ’ਚ ਦੇਸ਼ ਦੇ ਪਿੰਡਾਂ ਦੇ ਨੁਮਾਇੰਦਿਆਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ। ਇਸ ਵੱਡੀ ਉਪਲੱਬਧੀ ਅਤੇ ਵਿਕਾਸ ਦੇ ਕੰਮਾਂ ਲਈ ਜੰਮੂ-ਕਸ਼ਮੀਰ ਨੂੰ ਬਹੁਤ-ਬਹੁਤ ਵਧਾਈ।

ਇਹ ਵੀ ਪੜ੍ਹੋ: PM ਮੋਦੀ ਦੇ ਦੌਰੇ ਤੋਂ ਪਹਿਲਾਂ ਜੰਮੂ ਦੇ ਪਿੰਡ ’ਚ ਧਮਾਕਾ, ਮਚੀ ਹਫੜਾ-ਦਫੜੀ

 ਪ੍ਰਧਾਨ ਮੰਤਰੀ ਨੇ ਕਿਹਾ 2-3 ਸਾਲਾਂ ’ਚ ਜੰਮੂ-ਕਸ਼ਮੀਰ ’ਚ ਵਿਕਾਸ ਦੇ ਨਵੇਂ ਰਾਹ ਬਣੇ ਹਨ। ਗੱਲ ਲੋਕਤੰਤਰ ਦੀ ਹੋਵੇ ਜਾਂ ਸੰਕਲਪ ਵਿਕਾਸ ਦੀ, ਅੱਜ ਜੰਮੂ-ਕਸ਼ਮੀਰ ਨਵਾਂ ਉਦਾਹਰਣ ਪੇਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪੱਲੀ ’ਚ 500 ਕਿਲੋਵਾਟ ਦੇ ਇਕ ਸੌਰ ਊਰਜਾ ਪਲਾਂਟ ਦਾ ਵੀ ਉਦਘਾਟਨ ਕੀਤਾ। ਇਸ ਸੌਰ ਪਲਾਂਟ ਨਾਲ ਪੱਲੀ ਦੇਸ਼ ਦੀ ਪਹਿਲੀ ਕਾਰਬਨ ਨਿਊਟਰਲ ਪੰਚਾਇਤ ਬਣ ਗਈ। ਮੋਦੀ ਨੇ ਸਵਾਮਿਤਵ ਯੋਦਨਾ ਦੇ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਸਵਾਮਿਤਵ ਕਾਰਡ ਸੌਂਪਿਆ। ਮੋਦੀ ਨੇ ਕਿਹਾ ਕਿ ਅੱਜ ਹਰ ਸਮਾਜ ਦੇ ਬੇਟੇ-ਬੇਟੀਆਂ ਆਪਣੇ  ਸੁਫ਼ਨਿਆਂ ਨੂੰ ਪੂਰਾ ਕਰ ਪਾ ਰਹੇ ਹਨ। ਜੰਮੂ-ਕਸ਼ਮੀਰ ’ਚ ਵਰ੍ਹਿਆਂ ਤੱਕ ਜਿਨ੍ਹਾਂ ਸਾਥੀਆਂ ਨੂੰ ਰਿਜ਼ਰਵੇਸ਼ਨ ਦਾ ਲਾਭ ਨਹੀਂ ਮਿਲਿਆ, ਹੁਣ ਉਨ੍ਹਾਂ ਨੂੰ ਵੀ ਇਸ ਦਾ ਲਾਭ ਮਿਲ ਰਿਹਾ ਹੈ। 

ਇਹ ਵੀ ਪੜ੍ਹੋ: ਕੇਜਰੀਵਾਲ ਬੋਲੇ- ਭਗਵਾਨ ਨੇ ਪੂਰੀ ਦੁਨੀਆ ’ਚ ਹਿਮਾਚਲ ਨੂੰ ਖੂਬਸੂਰਤ ਬਣਾਇਆ ਪਰ BJP-ਕਾਂਗਰਸ ਨੇ ਲੁੱਟਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਨੂੰ ਦਿੱਤੀ ਵੱਡੀ ਸੌਗਾਤ
- ਪੰਚਾਇਤੀ ਰਾਜ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ-ਕਸ਼ਮੀਰ ਨੂੰ 20 ਹਜ਼ਾਰ ਕਰੋੜ ਰੁਪਏ ਦੀ ਸੌਗਾਤ ਦਿੱਤੀ।
-ਪ੍ਰਧਾਨ ਮੰਤਰੀ ਮੋਦੀ ਨੇ 3100 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੀ ਬਨਿਹਾਲ-ਕਾਜੀਗੁੰਡ ਸੜਕ ਸੁਰੰਗ ਦਾ ਉਦਘਾਟਨ ਕੀਤਾ। 
-ਕੁੱਲ 8.45 ਕਿਲੋਮੀਟਰ ਲੰਬੀ ਇਹ ਸੁਰੰਗ ਸੜਕ ਮਾਰਗ ਤੋਂ ਬਨਿਹਾਲ ਅਤੇ ਕਾਜੀਗੁੰਡ ਦਰਮਿਆਨ ਦੂਰੀ ਨੂੰ 16 ਕਿਲੋਮੀਟਰ ਤੱਕ ਘੱਟ ਕਰ ਦੇਵੇਗੀ ਅਤੇ ਯਾਤਰਾ ’ਚ ਲੱਗਣ ਵਾਲਾ ਸਮਾਂ ਵੀ ਘੱਟ ਕਰੇਗੀ।
-ਪ੍ਰਧਾਨ ਮੰਤਰੀ ਨੇ 7500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇ ਦੇ 3 ਰੋਡ ਪੈਕੇਜਾਂ ਦਾ ਨੀਂਹ ਪੱਥਰ ਰੱਖਿਆ। 
- ਉਨ੍ਹਾਂ ਨੇ ਰਤਲੇ ਅਤੇ ਕਵਾਰ ਪਣਬਿਜਲੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਤਹਿਤ ਕਿਸ਼ਤਵਾੜ ਜ਼ਿਲ੍ਹੇ ’ਚ ਚਿਨਾਬ ਨਦੀ ’ਤੇ ਲੱਗਭਗ 5300 ਕਰੋੜ ਦੀ ਲਾਗਤ ਨਾਲ 850 ਮੈਗਾਵਾਟ ਦੀ ਰਤਲੇ ਪਣਬਿਜਲੀ ਪ੍ਰਾਜੈਕਟ ਦਾ ਨਿਰਮਾਣ ਕੀਤਾ ਜਾਵੇਗਾ। 
- 540 ਮੈਗਾਵਾਟ ਦੀ ਕਵਾਰ ਪਣਬਿਜਲੀ ਪ੍ਰਾਜੈਕਟ ਦਾ ਨਿਰਮਾਣ ਵੀ ਚਿਨਾਬ ਨਦੀ ’ਤੇ 4500 ਕਰੋੜ ਤੋਂ ਵੱਧ ਦੀ ਲਾਗਤ ਨਾਲ ਕੀਤਾ ਜਾਵੇਗਾ।
-ਪ੍ਰਧਾਨ ਮੰਤਰੀ ਨੇ ਜੰਮੂ-ਕਸ਼ਮੀਰ ’ਚ ਜਨ ਔਸ਼ਧੀ ਕੇਂਦਰਾਂ ਦੇ ਨੈੱਟਵਰਕ ਦਾ ਹੋਰ ਵਿਸਥਾਰ ਕਰਨ ਲਈ 100 ਜਨ ਔਸ਼ਧੀ ਕੇਂਦਰ ਰਾਸ਼ਟਰ ਨੂੰ ਸਮਰਪਿਤ ਕੀਤੇ।
-ਪ੍ਰਧਾਨ ਮੰਤਰੀ ਮੋਦੀ ਨੇ ਪੱਲੀ ’ਚ 500 ਕਿਲੋਵਾਟ ਦੇ ਇਕ ਸੌਰ ਊਰਜਾ ਪਲਾਂਟ ਦਾ ਵੀ ਉਦਘਾਟਨ ਕੀਤਾ। ਇਸ ਨਾਲ ਪੱਲੀ ਦੇਸ਼ ਦੀ ਪਹਿਲੀ ਕਾਰਬਨ ਨਿਊਟ੍ਰਲ ਪੰਚਾਇਤ ਬਣ ਗਈ। 

ਇਹ ਵੀ ਪੜ੍ਹੋ: CAA, ਰਾਮ ਮੰਦਰ ਅਤੇ ਧਾਰਾ 370 ਰੱਦ ਕਰਨ ਮਗਰੋਂ ਹੁਣ ਕਾਮਨ ਸਿਵਲ ਕੋਡ ਦੀ ਵਾਰੀ: ਅਮਿਤ ਸ਼ਾਹ


Tanu

Content Editor

Related News