ਮੋਦੀ ਸਰਕਾਰ ਨੇ ਅਧਿਆਪਕਾਂ ਨੂੰ ਦਿੱਤਾ ਦੀਵਾਲੀ ਦਾ ਵੱਡਾ ਤੋਹਫਾ

Wednesday, Oct 11, 2017 - 08:08 PM (IST)

ਨਵੀਂ ਦਿੱਲੀ— ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਕੇਂਦਰੀ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਦੀਵਾਲੀ ਦਾ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਅੱਜ ਐਲਾਨ ਕੀਤਾ ਹੈ ਕਰੀਬ 7 ਲੱਖ 58 ਹਜ਼ਾਰ ਯੂਨੀਵਰਸਿਟੀ ਅਧਿਆਪਕਾਂ ਨੂੰ 7ਵੀਂ ਤਨਖਾਹ ਕਮਿਸ਼ਨ 'ਚ ਲਾਭ ਮਿਲੇਗਾ। ਆਈ. ਆਈ. ਟੀ., ਆਈ. ਆਈ. ਐਮ., ਆਈ. ਆਈ. ਆਈ. ਟੀ. ਦੇ ਨਾਲ ਹੀ ਕੇਂਦਰ ਦੀ ਸਹਾਇਤਾ ਵਾਲੇ ਕਾਲਜਾਂ ਦੇ ਅਧਿਆਪਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ।
ਸੂਬਾ ਕਰਮਚਾਰੀਆਂ ਨੂੰ ਸੱਤਵੀਂ ਤਨਖਾਹ ਸਕੇਲ ਦਾ ਸਿਧਾਂਤਕ ਲਾਭ ਇਕ ਜਨਵਰੀ 2016 ਤੋਂ ਲਾਗੂ ਕੀਤਾ ਗਿਆ, ਜਿਸ ਅਧੀਨ ਇਕ ਕਰੋੜ ਤੋਂ ਵੀ ਜ਼ਿਆਦਾ ਕਰਮਚਾਰੀ ਅਤੇ ਪੈਨਸ਼ਨਰਾਂ ਨੂੰ ਲਾਭ ਹੋਵੇਗਾ। ਇਨ੍ਹਾਂ 'ਚ 47 ਲੱਖ ਤੋਂ ਜ਼ਿਆਦਾ ਕੇਂਦਰੀ ਕਰਮਚਾਰੀ ਅਤੇ 53 ਲੱਖ ਪੈਨਸ਼ਨਰ ਸ਼ਾਮਲ ਹਨ। ਜਿਨ੍ਹਾਂ 'ਚੋਂ 14 ਲੱਖ ਕਰਮਚਾਰੀ ਅਤੇ 18 ਲੱਖ ਪੈਨਸ਼ਨਰ ਰੱਖਿਆ ਬਲਾਂ ਨਾਲ ਸਬੰਧਿਤ ਹਨ। ਜਿਸ ਕਰਮਚਾਰੀ ਦਾ ਜਿੰਨਾ ਬਕਾਇਆ ਬਣਦਾ ਹੈ ਸਰਕਾਰ ਉਹ ਦੇਵੇਗੀ। ਸੱਤਵੀਂ ਤਨਖਾਹ ਸਕੇਲ ਲਾਗੂ ਕਰਨ 'ਤੇ ਸੂਬਾ ਸਰਕਾਰ ਦੇ ਖਜਾਨੇ 'ਤੇ ਸਾਲਾਨਾ 6500 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।


Related News