ਦੇਖ ਲਓ ਇਸ਼ਕ 'ਚ ਅੰਨ੍ਹਿਆਂ ਦਾ ਹਾਲ ! ਖ਼ੁਦਕੁਸ਼ੀ ਦੀ ਧਮਕੀ ਦੇ ਕੇ 15 ਸਾਲਾ ਕੁੜੀ ਨੇ ਕਰਵਾਇਆ ਪ੍ਰੇਮੀ ਨਾਲ ਵਿਆਹ

Friday, May 24, 2024 - 04:21 AM (IST)

ਦੇਖ ਲਓ ਇਸ਼ਕ 'ਚ ਅੰਨ੍ਹਿਆਂ ਦਾ ਹਾਲ ! ਖ਼ੁਦਕੁਸ਼ੀ ਦੀ ਧਮਕੀ ਦੇ ਕੇ 15 ਸਾਲਾ ਕੁੜੀ ਨੇ ਕਰਵਾਇਆ ਪ੍ਰੇਮੀ ਨਾਲ ਵਿਆਹ

ਇੰਦੌਰ (ਭਾਸ਼ਾ)– ਇੰਦੌਰ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਸ਼ਕ 'ਚ ਅੰਨ੍ਹੀ ਹੋਈ ਇਕ 15 ਸਾਲਾਂ ਦੀ ਨਾਬਾਲਗ ਕੁੜੀ ਨੇ ਖ਼ੁਦਕੁਸ਼ੀ ਦੀ ਧਮਕੀ ਦੇ ਕੇ ਆਪਣੇ 19 ਸਾਲਾ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਹੈ।

ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਬਾਲ ਵਿਆਹ ਦੇ ਖੁਲਾਸੇ ਤੋਂ ਬਾਅਦ ਪੁਲਸ ਨੇ 7 ਵਿਅਕਤੀਆਂ ’ਤੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ, ਉਨ੍ਹਾਂ ਵਿਚ ਵਰ, ਵਰ-ਕੰਨਿਆ ਦੇ ਮਾਤਾ-ਪਿਤਾ, ਇਕ ਰਿਸ਼ਤੇਦਾਰ ਅਤੇ ਵਿਆਹ ਸੰਪੰਨ ਕਰਾਉਣ ਵਾਲਾ ਪੁਰੋਹਿਤ ਸ਼ਾਮਲ ਹੈ।

ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ, 4 ਸਾਲਾ ਮਾਸੂਮ ਸਣੇ 2 ਦੀ ਹੋ ਗਈ ਮੌਤ

ਉਨ੍ਹਾਂ ਦੱਸਿਆ ਕਿ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਸ਼ਹਿਰ ਵਿਚ 15 ਸਾਲਾ ਲੜਕੀ ਤੇ 19 ਸਾਲਾ ਲੜਕੇ ਦਾ ਵਿਆਹ ਹਿੰਦੂ ਰੀਤੀ-ਰਿਵਾਜ ਨਾਲ 24 ਅਪ੍ਰੈਲ ਨੂੰ ਕਰਾਇਆ ਗਿਆ ਸੀ ਅਤੇ ਇਸ ਵਿਚ ਵਰ-ਕੰਨਿਆ ਦੇ ਰਿਸ਼ਤੇਦਾਰ ਵੀ ਸ਼ਾਮਲ ਹੋਏ ਸਨ। 

ਲੜਕੀ ਨੇ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣ ਲਈ ਖੁਦਕੁਸ਼ੀ ਦੀ ਧਮਕੀ ਦਿੱਤੀ ਸੀ। ਇਸ ਗੈਰ-ਕਾਨੂੰਨੀ ਵਿਆਹ ਕਾਰਨ ਵਰ, ਵਰ-ਕੰਨਿਆ ਦੇ ਮਾਤਾ-ਪਿਤਾ ਅਤੇ ਵਿਆਹ ਸੰਪੰਨ ਕਰਾਉਣ ਵਾਲੇ ਪੁਰੋਹਿਤ ਸਮੇਤ 7 ਵਿਅਕਤੀਆਂ ’ਤੇ ਬਾਲ ਵਿਆਹ ਰੋਕੂ ਕਾਨੂੰਨ ਦੀਆਂ ਸਬੰਧਤ ਵਿਵਸਥਾਵਾਂ ਤਹਿਤ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ- ਅਧਿਆਪਕ ਨੇ ਨਕਲ ਮਾਰਨ ਤੋਂ ਵਰਜਿਆ ਤਾਂ ਗੁੱਸੇ 'ਚ ਆਇਆ ਵਿਦਿਆਰਥੀ, 7ਵੀਂ ਮੰਜ਼ਿਲ ਤੋਂ ਮਾਰ'ਤੀ ਛਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News