ਪੁਰਸ਼ ਦੋਸਤ ਨੂੰ ਬੰਧਕ ਬਣਾ ਕੇ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ ਜ਼ਿਨਾਹ
Saturday, Oct 05, 2024 - 05:25 PM (IST)
ਵਡੋਦਰਾ (ਭਾਸਾ)- ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਬਾਹਰੀ ਇਲਾਕੇ 'ਚ ਇਕ ਸੁੰਨਸਾਨ ਜਗ੍ਹਾ 'ਤੇ 2 ਅਣਪਛਾਤੇ ਲੋਕਾਂ ਨੇ ਇਕ ਨਾਬਾਲਗ ਨਾਲ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਦੋਸ਼ੀਆਂ ਨੇ ਸਾਥੀ ਨੇ ਕੁੜੀ ਦੇ ਪੁਰਸ਼ ਦੋਸਤ ਨੂੰ ਬੰਧਕ ਬਣਾ ਲਿਆ ਸੀ। ਘਟਨਾ ਨਰਾਤਿਆਂ ਦੌਰਾਨ ਅਜਿਹੇ ਸਮੇਂ ਵਾਪਰੀ, ਜਦੋਂ ਸ਼ਹਿਰ 'ਚ ਆਯੋਜਿਤ ਗਰਬਾ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਵੱਡੀ ਗਿਣਤੀ 'ਚ ਲੋਕ ਆਪਣੇ ਘਰੋਂ ਬਾਹਰ ਨਿਕਲਦੇ ਹਨ। ਵਡੋਦਰਾ ਦੇ ਪੁਲਸ ਸੁਪਰਡੈਂਟ ਰੋਹਨ ਆਨੰਦ ਨੇ ਕਿਹਾ ਕਿ ਪੀੜਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਰਾਤ ਕਰੀਬ 11 ਵਜੇ ਸ਼ਹਿਰ ਦੇ ਲਕਸ਼ਮੀਪੁਰਾ ਇਲਾਕੇ 'ਚ ਆਪਣੇ ਬਚਪਨ ਦੇ ਦੋਸਤ ਨੂੰ ਮਿਲਣ ਗਈ ਸੀ। ਪੁਲਸ ਅਧਿਕਾਰੀ ਨੇ ਦੱਸਿਆ,''ਉਹ ਸਕੂਟੀ 'ਤੇ ਸਵਾਰ ਹੋ ਕੇ ਭਾਇਲੀ ਇਲਾਕੇ ਤੋਂ ਪਰਤ ਹੀ ਰਹੇ ਸਨ ਕਿ ਉਦੋਂ ਅੱਧੀ ਰਾਤ ਦੇ ਕਰੀਬ ਦੋਪਹੀਆ ਵਾਹਨ 'ਤੇ ਸਵਾਰ 5 ਲੋਕਾਂ ਨੇ ਉਨ੍ਹਾਂ ਨੂੰ ਇਕ ਸੁੰਨਸਾਨ ਸੜਕ 'ਤੇ ਰੋਕ ਲਿਆ।''
ਉਨ੍ਹਾਂ ਦੱਸਿਆ,''ਦੋਸ਼ੀਆਂ 'ਚੋਂ 2 ਲੋਕ ਬਹਿਸ ਤੋਂ ਬਾਅਦ ਚਲੇ ਗਏ, ਜਦੋਂ ਕਿ ਤਿੰਨ ਦੋਸ਼ੀ ਉੱਥੇ ਹੀ ਰੁਕ ਗਏ। ਤਿੰਨਾਂ 'ਚੋਂ 2 ਨੇ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਕੀਤਾ, ਜਦੋਂ ਕਿ ਤੀਜੇ ਵਿਅਕਤੀ ਨੇ ਉਸ ਦੇ ਦੋਸਤ ਨੂੰ ਫੜ ਲਿਆ।'' ਆਨੰਦ ਨੇ ਦੱਸਿਆ,''ਜਿਵੇਂ ਹੀ ਅਪਰਾਧੀ ਮੌਕੇ 'ਤੇ ਚਲੇ ਗਏ, ਉਦੋਂ ਪੀੜਤਾ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਮੌਕੇ 'ਤੇ ਪਹੁੰਚੀ, ਇਲਾਕੇ ਦੀ ਘੇਰਾਬੰਦੀ ਕੀਤੀ ਅਤੇ ਸਬੂਤ ਇਕੱਠੇ ਕੀਤੇ। ਤਕਨੀਕੀ ਨਿਗਰਾਨੀ ਅਤੇ ਹੋਰ ਸਾਧਨਾਂ ਦੀ ਵਰਤੋਂ ਕਰ ਕੇ ਅਪਰਾਧੀਆਂ ਦੀ ਪਛਾਣ ਕਰਨ ਲਈ ਟੀਮਾਂ ਬਣਾਈਆਂ ਗਈਆਂ ਹਨ।'' ਗੁਜਰਾਤ ਸਰਕਾਰ ਨੇ ਇਸ ਸਾਲ ਨਰਾਤੇ ਉਤਸਵ ਲਈ ਗਰਬਾ ਪ੍ਰੋਗਰਾਮ ਦੇ ਸਮੇਂ 'ਤੇ ਪਾਬੰਦੀ ਹਟਾ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8