ਗ੍ਰਹਿ ਮੰਤਰਾਲਾ ਦਾ ਹੁਕਮ, ਰਾਸ਼ਟਰ ਗੀਤ ਤੇ ਰਾਸ਼ਟਰਗਾਨ ਗਾਉਂਦੇ ਸਮੇਂ ਸਹੀ ਸ਼ਬਦਾਂ ਦੀ ਸਖ਼ਤੀ ਨਾਲ ਕਰੋ ਪਾਲਣਾ

Saturday, Jul 11, 2026 - 10:48 AM (IST)

ਗ੍ਰਹਿ ਮੰਤਰਾਲਾ ਦਾ ਹੁਕਮ, ਰਾਸ਼ਟਰ ਗੀਤ ਤੇ ਰਾਸ਼ਟਰਗਾਨ ਗਾਉਂਦੇ ਸਮੇਂ ਸਹੀ ਸ਼ਬਦਾਂ ਦੀ ਸਖ਼ਤੀ ਨਾਲ ਕਰੋ ਪਾਲਣਾ

ਨਵੀਂ ਦਿੱਲੀ (ਏਜੰਸੀ)- ਕੇਂਦਰੀ ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ ਰਾਸ਼ਟਰੀ ਗੀਤ ਅਤੇ ਰਾਸ਼ਟਰਗਾਨ ਗਾਉਂਦੇ ਜਾਂ ਵਜਾਉਂਦੇ ਸਮੇਂ ਉਨ੍ਹਾਂ ਦੇ ਸਹੀ ਲੇਖ/ਪਾਠ, ਸਹੀ ਲਿਪੀ ਅਤੇ ਸ਼ੁੱਧ ਉਚਾਰਨ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਮੰਤਰਾਲਾ ਨੇ ਸਾਰੇ ਕੇਂਦਰੀ ਸਰਕਾਰੀ ਦਫ਼ਤਰਾਂ ਅਤੇ ਰਾਜਪਾਲਾਂ ਦੇ ਦਫ਼ਤਰਾਂ ਨੂੰ ਜਾਰੀ ਇਕ ਨਵੇਂ ਹੁਕਮ ਵਿਚ ਰਾਸ਼ਟਰ ਗੀਤ ਅਤੇ ਰਾਸ਼ਟਰਗਾਨ ਗਾਉਣ ਜਾਂ ਵਜਾਉਣ ਦੇ ਸਬੰਧ ਵਿਚ ਨਿਯਮਾਂ ਨੂੰ ਦੁਹਰਾਇਆ ਹੈ। ਮੰਤਰਾਲਾ ਨੇ ਕਿਹਾ ਕਿ ਉਸ ਦੇ ਹੁਕਮਾਂ ਵਿਚ ਉਨ੍ਹਾਂ ਸਾਰੇ ਮੌਕਿਆਂ ਦੀ ਵਿਸਤ੍ਰਿਤ ਸੂਚੀ ਦਿੱਤੀ ਗਈ ਹੈ, ਜਿਨ੍ਹਾਂ ’ਤੇ ਭਾਰਤ ਦਾ ਰਾਸ਼ਟਰ ਗੀਤ ਅਤੇ ਰਾਸ਼ਟਰਗਾਨ ‘ਗਾਇਆ ਜਾਂ ਵਜਾਇਆ ਜਾਵੇਗਾ’ ਅਤੇ ਉਨ੍ਹਾਂ ਮੌਕਿਆਂ ਦਾ ਵੀ ਜ਼ਿਕਰ ਹੈ, ਜਦੋਂ ਇਨ੍ਹਾਂ ਨੂੰ ‘ਗਾਇਆ ਜਾਂ ਵਜਾਇਆ ਜਾ ਸਕਦਾ ਹੈ।’

ਹੁਕਮ ਵਿਚ ਕਿਹਾ ਗਿਆ ਹੈ ਕਿ ਰਾਸ਼ਟਰ ਗੀਤ ਹੇਠ ਲਿਖੇ ਮੌਕਿਆਂ ’ਤੇ ਗਾਇਆ ਜਾਵੇਗਾ—ਨਾਗਰਿਕ ਸਨਮਾਨ ਸਮਾਰੋਹਾਂ; ਰਸਮੀ ਰਾਜਕੀ ਸਮਾਰੋਹਾਂ ਅਤੇ ਸਰਕਾਰ ਦੁਆਰਾ ਆਯੋਜਿਤ ਹੋਰ ਪ੍ਰੋਗਰਾਮਾਂ ਵਿਚ ਰਾਸ਼ਟਰਪਤੀ ਦੇ ਆਗਮਨ ਅਤੇ ਉਨ੍ਹਾਂ ਦੇ ਜਾਣ ਦੇ ਸਮੇਂ; ਅਤੇ ਰਾਸ਼ਟਰਪਤੀ ਵੱਲੋਂ ਆਲ ਇੰਡੀਆ ਰੇਡੀਓ ਅਤੇ ਟੈਲੀਵਿਜ਼ਨ ਦੇ ਮਾਧਿਅਮ ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ ਅਤੇ ਇਸ ਤੋਂ ਤੁਰੰਤ ਬਾਅਦ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News