ਕਾਂਗਰਸ ਨੂੰ ਵੱਡਾ ਝਟਕਾ, ਮੰਤਰੀ ਅਨਿਲ ਸ਼ਰਮਾ ਬੀ.ਜੇ.ਪੀ. 'ਚ ਸ਼ਾਮਲ

10/14/2017 11:06:14 PM

ਮੰਡੀ— ਵਿਧਾਨ ਸਭਾ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਦੇਸ਼ ਦੇ ਦਿੱਗਜ ਨੇਤਾ ਪੰਡਿਤ ਸੁਖਰਾਮ ਆਪਣੇ ਬੇਟੇ ਅਨਿਲ ਸ਼ਰਮਾ ਤੇ ਪੋਤੇ ਆਸ਼ਰੇ ਸ਼ਰਮਾ ਨਾਲ ਬੀ.ਜੇ.ਪੀ. 'ਚ ਸ਼ਾਮਲ ਹੋ ਗਏ ਹਨ। ਸੁਖਰਾਮ ਦਾ ਪਰਿਵਾਰ ਕਾਂਗਰਸ 'ਚ ਆਪਣੀ ਅਣਦੇਖੀ ਤੋਂ ਨਾਰਾਜ਼ ਸੀ।
ਕਾਂਗਰਸ ਨੇ ਕਿਸੇ ਵੀ ਚੋਣ ਕਮੇਟੀ 'ਚ ਅਨਿਲ ਸ਼ਰਮਾ ਦਾ ਨਾਂ ਤਕ ਨਹੀਂ ਸੀ ਪਾਇਆ। ਇੰਨਾ ਹੀ ਨਹੀਂ ਮੰਡੀ 'ਚ ਹੋਈ ਰਾਹੁਲ ਗਾਂਧੀ ਦੀ ਰੈਲੀ ਲਈ ਪੰਡਿਤ ਸੁਖਰਾਮ ਨੂੰ ਸੱਦਾ ਤਕ ਨਹੀਂ ਦਿੱਤਾ ਗਿਆ ਸੀ। ਪੰਡਿਤ ਸੁਖਰਾਮ ਤੇ ਉਨ੍ਹਾਂ ਦੇ ਪੋਤੇ ਆਸ਼ਰੇ ਸ਼ਰਾਮ ਦਿੱਲੀ 'ਚ ਮੌਜੂਦ ਹਨ ਜਦਕਿ ਅਨਿਲ ਸ਼ਰਮਾ ਮੰਡੀ 'ਚ ਹੀ ਹਨ। ਸੂਤਰਾਂ ਮੁਤਾਬਕ ਆਸ਼ਰੇ ਸ਼ਰਮਾ ਨੂੰ ਮੰਡੀ ਸਦਰ 'ਚ ਬੀ.ਜੇ.ਪੀ. ਦਾ ਟਿਕਟ ਦੇਣ ਦੀ ਡੀਲ ਹੋਈ ਹੈ।
ਸਵੇਰ ਤੋਂ ਪੰਡਿਤ ਸੁਖਰਾਮ ਦੇ ਪਰਿਵਾਰ ਦੀ ਬੀ.ਜੇ.ਪੀ. 'ਚ ਸ਼ਾਮਲ ਹੋਣ ਦੀਆਂ ਅਟਕਲਾਂ ਚੱਲ ਰਹੀਆਂ ਸਨ ਪਰ ਅਨਿਲ ਸ਼ਰਮਾ ਇਸ ਤੋਂ ਇਨਕਾਰ ਕਰਦੇ ਰਹੇ। ਅਨਿਲ ਸ਼ਰਮਾ ਜ਼ੋਰ ਦੇ ਕੇ ਇਹ ਕਹਿ ਰਹੇ ਸੀ ਕਿ ਬੀ.ਜੇ.ਪੀ. 'ਚ ਉਨ੍ਹਾਂ ਦੇ ਜਾਣ ਦੀ ਖਬਰ ਸਿਰਫ ਅਫਵਾਹ ਹੈ। ਸੂਤਰਾਂ ਮੁਤਾਬਕ ਦੇਰ ਸ਼ਾਮ ਦਿੱਲੀ 'ਚ ਪਾਰਟੀ ਮੁੱਖ ਦਫਤਰ 'ਤੇ ਹੋਈ ਬੈਠਕ 'ਚ ਵੀ ਇਸ ਗੱਲ 'ਤੇ ਚਰਚਾ ਹੋਈ।