ਕੈਬਨਿਟ ਮੰਤਰੀ ਅਖਿਲੇਸ਼ਵਰਾਨੰਦ ਦੀ ਮੰਗ, ਸਰਕਾਰ ਬਣਾਏ ''ਗਊ ਮੰਤਰਾਲੇ''

Wednesday, Jun 20, 2018 - 11:33 AM (IST)

ਕੈਬਨਿਟ ਮੰਤਰੀ ਅਖਿਲੇਸ਼ਵਰਾਨੰਦ ਦੀ ਮੰਗ, ਸਰਕਾਰ ਬਣਾਏ ''ਗਊ ਮੰਤਰਾਲੇ''

ਭੋਪਾਲ— ਮੱਧ ਪ੍ਰਦੇਸ਼ ਦੇ ਕੈਬਨਿਟ ਮੰਤਰੀ ਅਖਿਲੇਸ਼ਵਰਾਨੰਦ ਨੇ ਸ਼ਿਵਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਊ ਰੱਖਿਆ ਲਈ 'ਗਊ ਮੰਤਰਾਲੇ' ਦਾ ਗਠਨ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਮੰਤਰਾਲੇ ਨੂੰ ਬਣਾਉਣ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਅਖਿਲੇਸ਼ਵਰਾਨੰਦ ਨੇ ਕਿਹਾ ਕਿ ਮੈਂ ਮੱਧ ਪ੍ਰਦੇਸ਼ ਸਰਕਾਰ ਨੂੰ ਇਕ ਗਊ ਮੰਤਰਾਲੇ ਗਠਨ ਕਰਨ ਦੀ ਅਪੀਲ ਕਰਦਾ ਹਾਂ। ਮੁੱਖਮੰਤਰੀ ਖੁਦ ਇਕ ਕਿਸਾਨ ਹਨ ਅਤੇ ਮੇਰੇ ਵਰਗੇ ਲੋਕ ਇਸ ਕੰਮ 'ਚ ਉਨ੍ਹਾਂ ਦੀ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੂੰ ਜਨਤਾ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਅਖਿਲੇਸ਼ਵਰਾਨੰਦ ਗਊ ਰੱਖਿਆ ਬੋਰਡ ਦੇ ਪ੍ਰਧਾਨ ਵੀ ਰਹੇ ਹਨ। ਇਸ ਅਹੁਦੇ 'ਤੇ ਰਹਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗਊ ਦੇ ਕਾਰਨ ਹੀ ਤੀਜਾ ਵਿਸ਼ਵ ਯੁੱਧ ਹੋਵੇਗਾ। ਉਨ੍ਹਾਂ ਨੇ ਕਿਹਾ ਸੀ ਕਿ 1857 'ਚ ਪਹਿਲੀ ਲੜਾਈ ਵੀ ਗਾਂ ਤੋਂ ਸ਼ੁਰੂ ਹੋਈ ਸੀ। ਅਖਿਲੇਸ਼ਵਰਾਨੰਦ ਦੇ ਇਸ ਬਿਆਨ 'ਤੇ ਬਹੁਤ ਝਗੜਾ ਹੋਇਆ ਸੀ।

 


Related News