ਸਨਸਨੀਖੇਜ਼ ਵਾਰਦਾਤ; 12 ਸਾਲਾ ਬੱਚੇ ਨੂੰ ਅਗਵਾ ਕਰ ਬਦਮਾਸ਼ਾਂ ਨੇ ਕੱਢਿਆ ਦੋ ਯੂਨਿਟ ਖ਼ੂਨ

08/23/2021 1:44:31 PM

ਮੇਰਠ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ਬਦਮਾਸ਼ਾਂ ਨੇ ਇਕ ਸਨਸਨੀਖੇਜ਼ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇੱਥੇ 12 ਸਾਲ ਦੇ ਇਕ ਬੱਚੇ ਨੂੰ ਅਗਵਾ ਕਰ ਕੇ ਉਸ ਦੇ ਸਰੀਰ ’ਚੋਂ ਦੋ ਯੂਨਿਟ ਖ਼ੂਨ ਕੱਢ ਕੇ ਉਸ ਨੂੰ ਛੱਡ ਦਿੱਤਾ। ਇਹ ਘਟਨਾ ਸ਼ਹਿਰ ਨਾਲ ਲੱਗਦੇ ਥਾਣਾ ਪੱਲਵਪੁਰਮ ਖੇਤਰ ਦੀ ਹੈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਮੇਰਠ ਦੇ ਮੋਦੀਪੁਰਮ ਦੇ ਪੱਲਵਪੁਰਮ ਫੇਜ-2 ਵਿਚ ਰਹਿਣ ਵਾਲੇ ਲਾਲ ਸਿੰਘ ਨੇ ਪੁਲਸ ਨੂੰ ਪੁੱਤਰ ਵੰਸ਼ ਦੇ ਅਗਵਾ ਹੋਣ ਦੀ ਸ਼ਿਕਾਇਤ ਦਿੱਤੀ।

ਇਹ ਵੀ ਪੜ੍ਹੋ : ਕੁੜੀਆਂ ਦੇ ਟੁਕੜੇ ਕਰ ਕੁੱਤਿਆਂ ਨੂੰ ਖੁਆਉਂਦਾ ਹੈ ਤਾਲਿਬਾਨ, ਜ਼ਿੰਦਾ ਬਚੀ ਬੀਬੀ ਨੇ ਸੁਣਾਈ ਹੱਡਬੀਤੀ

ਲਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕੱਲ੍ਹ ਸ਼ਾਮ 4 ਵਜੇ ਦੇ ਕਰੀਬ ਵੰਸ਼ ਆਪਣੇ ਦੋਸਤ ਦੇ ਘਰ ਜਾਣ ਦੀ ਗੱਲ ਕਹਿ ਕੇ ਘਰੋਂ ਗਿਆ ਸੀ ਪਰ ਉਹ ਨਾ ਤਾਂ ਆਪਣੇ ਦੋਸਤ ਦੇ ਘਰ ਪੁੱਜਾ ਅਤੇ ਨਾ ਹੀ ਵਾਪਸ ਆਇਆ। ਪੁਲਸ ਵੰਸ਼ ਦੀ ਭਾਲ ਵਿਚ ਜੁੱਟੀ ਸੀ ਕਿ ਕਰੀਬ 4 ਘੰਟੇ ਬਾਅਦ ਰਾਤ ਨੂੰ ਉਹ ਆਪਣੇ ਘਰ ਪਹੁੰਚਿਆ, ਜਿਸ ਦੀ ਸੂਚਨਾ ਪੁਲਸ ਨੇ ਪਰਿਵਾਰ ਨੂੰ ਦਿੱਤੀ।

ਇਹ ਵੀ ਪੜ੍ਹੋ : 500 ਸਾਲ ਪੁਰਾਣੀ ਸੂਫ਼ੀ ਦਰਗਾਹ, ਦੇਸ਼ ਦੇ ਕੋਨੇ-ਕੋਨੇ ਤੋਂ ਹਰ ਧਰਮ ਦੇ ਲੋਕ ਝੁਕਾਉਂਦੇ ਨੇ ‘ਸੀਸ’

ਵੰਸ਼ ਨੇ ਪੁਲਸ ਨੂੰ ਦੱਸਿਆ ਕਿ ਪੱਲਵਪੁਰਮ ਸਥਿਤ ਨਾਲੰਦਾ ਸਕੂਲ ਨੇੜੇ ਬਾਈਕ ਸਵਾਰ ਦੋ ਨੌਜਵਾਨ ਆਏ ਅਤੇ ਉਸ ਦੇ ਮੂੰਹ ’ਤੇ ਰੂਮਾਲ ਰੱਖ ਦਿੱਤਾ। ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਅਤੇ ਜਦੋਂ ਹੋਸ਼ ਆਈ ਤਾਂ ਉਹ ਇਕ ਪਿੰਡ ਦੇ ਜੰਗਲ ’ਚ ਸੀ, ਜਿੱਥੇ ਪਹਿਲਾਂ ਤੋਂ 2-3 ਹੋਰ ਬੱਚੇ ਮੰਜੇ ’ਤੇ ਲੇਟੇ ਹੋਏ ਸਨ। ਪਿਤਾ ਨੇ ਦੱਸਿਆ ਕਿ ਵੰਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੇ ਸਰੀਰ ਤੋਂ ਦੋ ਬੋਤਲ ਖ਼ੂਨ ਕੱਢਿਆ ਅਤੇ ਉਸ ਨੂੰ ਧਮਕੀ ਦਿੱਤੀ ਕਿ ਪੁਲਸ ਨੂੰ ਦੱਸਿਆ ਤਾਂ ਅੰਜ਼ਾਮ ਮਾੜਾ ਹੋਵੇਗਾ।

ਇਹ ਵੀ ਪੜ੍ਹੋ : ਕਸ਼ਮੀਰੀ ਕੁੜੀ ਬਣੀ ਸਭ ਤੋਂ ਘੱਟ ਉਮਰ ਦੀ ਮਹਿਲਾ RJ, ਖੂਬਸੂਰਤ ਆਵਾਜ਼ ਨਾਲ ਮੋਹ ਰਹੀ ਲੋਕਾਂ ਦੇ ਦਿਲ

ਵੰਸ਼ ਨੇ ਦੱਸਿਆ ਕਿ ਉਸ ਦੇ ਬਾਅਦ ਦੋ ਨੌਜਵਾਨ ਪੱਲਵਪੁਰਮ ਵਿਚ ਆਰ. ਐੱਨ. ਇੰਟਰਨੈਸ਼ਨਲ ਸਕੂਲ ਕੋਲ ਕਬਰਸਤਾਨ ਦੇ ਸਾਹਮਣੇ ਉਸ ਨੂੰ ਛੱਡ ਕੇ ਦੌੜ ਗਏ, ਜਿੱਥੋਂ ਵੰਸ਼ ਪੈਦਲ ਆਪਣੇ ਘਰ ਪੁੱਜਾ। ਪੱਲਵਪੁਰਮ ਦੇ ਇੰਸਪੈਕਟਰ ਦੇਵੇਸ਼ ਸ਼ਰਮਾ ਨੇ ਦੱਸਿਆ ਕਿ ਬੱਚੇ ਦਾ ਬਿਆਨ ਦਰਜ ਕੀਤਾ ਗਿਆ ਹੈ ਅਤੇ ਉਸ ਦੇ ਆਧਾਰ ’ਤੇ ਹੀ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ।


Tanu

Content Editor

Related News