"ਦਵਾਈ ਜਾਂ ਜ਼ਹਿਰ? ''ਕਿਲਰ'' ਕਫ਼ ਸਿਰਪ ਫੈਕਟਰੀ ਦੇ ਅੰਦਰੋਂ ਖੁੱਲੇ ਡਰਾਉਣੇ ਰਾਜ਼"

Tuesday, Oct 07, 2025 - 05:15 PM (IST)

"ਦਵਾਈ ਜਾਂ ਜ਼ਹਿਰ? ''ਕਿਲਰ'' ਕਫ਼ ਸਿਰਪ ਫੈਕਟਰੀ ਦੇ ਅੰਦਰੋਂ ਖੁੱਲੇ ਡਰਾਉਣੇ ਰਾਜ਼"

ਨੈਸ਼ਨਲ ਡੈਸਕ : 'ਕੋਲਡਰਿਫ' ਖੰਘ ਦੀ ਦਵਾਈ ਨੂੰ ਲੈ ਕੇ ਇਸ ਸਮੇਂ ਪੂਰੇ ਦੇਸ਼ ਵਿਚ ਹਫ਼ੜਾ-ਦਫ਼ੜੀ ਮਚੀ ਹੋਈ ਹੈ। ਖੰਘ ਦੀ ਇਸ ਦਵਾਈ ਦਾ ਸੇਵਨ ਕਰਨ 'ਤੇ ਹੁਣ ਤੱਕ ਮੱਧ ਪ੍ਰਦੇਸ਼, ਰਾਜਸਥਾਨ ਸਮੇਤ ਵੱਖ-ਵੱਖ ਥਾਵਾਂ 'ਤੇ 16 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਜਿਸ ਤੋਂ ਬਾਅਦ ਕਈ ਰਾਜਾਂ ਵਿੱਚ ਇਸ ਦਵਾਈ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਮੱਧ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਕੇਰਲ ਦੇ ਨਾਲ-ਨਾਲ ਤਾਮਿਲਨਾਡੂ ਵੀ ਸ਼ਾਮਲ ਹਨ। 'ਕੋਲਡਰਿਫ' ਕਾਰਨ ਬੱਚਿਆਂ ਦੀਆਂ ਹੋਣ ਵਾਲੀਆਂ ਮੌਤਾਂ ਦੀਆਂ ਵਧਦੀਆਂ ਸ਼ਿਕਾਇਤਾਂ ਤੋਂ ਬਾਅਦ ਤਾਮਿਲਨਾਡੂ ਸਰਕਾਰ ਨੇ ਵੀ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। 

ਪੜ੍ਹੋ ਇਹ ਵੀ : Health Tips: ਸਰਦੀਆਂ 'ਚ ਸਰੀਰ ਨੂੰ ਫਿੱਟ ਤੇ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕਰੋ ਇਹ ਕੰਮ

ਇਸ ਜਾਂਚ ਦੌਰਾਨ ਖੰਘ ਦੀ ਦਵਾਈ ਬਣਾਉਣ ਵਾਲੀ ਇੱਕ ਫੈਕਟਰੀ ਦਾ ਦੌਰਾ ਕਰਨ 'ਤੇ ਇੱਕ ਜਾਂ ਦੋ ਨਹੀਂ ਸਗੋਂ ਨਿਯਮਾਂ ਦੀ ਉਲੰਘਣਾ ਦੇ 350 ਤੋਂ ਵੱਧ ਮਾਮਲੇ ਪਾਏ ਗਏ। ਇਸ ਦੌਰਾਨ ਤਾਮਿਲਨਾਡੂ ਸਰਕਾਰ ਵਲੋਂ ਸ਼੍ਰੀਸਨ ਫਾਰਮਾਸਿਊਟੀਕਲਜ਼ ਫੈਕਟਰੀ ਬਾਰੇ 26 ਪੰਨਿਆਂ ਦੀ ਪੇਸ਼ ਕੀਤੀ ਗਈ ਇਕ ਰਿਪੋਰਟ ਵਿੱਚ ਹੈਰਾਨ ਕਰ ਦੇਣ ਵਾਲਾ ਖ਼ੁਲਾਸਾ ਹੋਇਆ ਹੈ। ਰਿਪੋਰਟ ਮੁਤਾਬਕ ਕੰਪਨੀ ਨੇ ਆਪਣੇ ਖੰਘ ਦੇ ਸ਼ਰਬਤ ਦੇ ਉਤਪਾਦਨ ਵਿੱਚ 350 ਨਿਯਮਾਂ ਦੀ ਉਲੰਘਣਾ ਕੀਤੀ ਹੈ। ਕੰਪਨੀ ਵਿਚ ਗੰਦੇ ਹਾਲਾਤ ਵਿਚ ਸਿਰਪ ਬਣਾਇਆ ਜਾ ਰਿਹਾ ਸੀ, ਜਿਸ ਵਿਚ ਸਕਿਲਡ ਮੈਨਪਵਰ, ਮਸ਼ੀਨਰੀ, ਫੈਸਿਲਿਟੀ ਅਤੇ ਉਪਕਰਣ ਦੀ ਘਾਟ ਸੀ। 

ਪੜ੍ਹੋ ਇਹ ਵੀ : Maggi ਖਾਣ ਲਈ ਨਹੀਂ ਮਿਲੇ ਪੈਸੇ, ਭੈਣ ਦੀ Engagement Ring ਵੇਚਣ ਸੁਨਿਆਰੇ ਕੋਲ ਗਿਆ ਬੱਚਾ ਤੇ ਫਿਰ...

ਸੂਤਰਾਂ ਮੁਤਾਬਕ ਜਾਂਚ ਵਿੱਚ ਪਾਇਆ ਗਿਆ ਕਿ ਖੰਘ ਦੀ ਦਵਾਈ ਬਣਾਉਣ ਵਾਲੀ ਕੰਪਨੀ ਕੋਲ ਉਤਪਾਦ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਕੋਈ ਵਿਵਸਥਾ ਨਹੀਂ ਸੀ। ਕੁਆਲਿਟੀ ਅਸੁਰੇਂਸ ਦਾ ਵਿਭਾਗ ਵੀ ਮੌਜੂਦ ਨਹੀਂ ਸੀ। ਮੁੱਢਲੀਆਂ ਸਹੂਲਤਾਂ, ਯੋਗ ਕਰਮਚਾਰੀ ਅਤੇ ਸਹੀ ਪ੍ਰਕਿਰਿਆਵਾਂ ਦਾ ਵੀ ਕੋਈ ਪਾਲਣ ਨਹੀਂ ਕੀਤਾ ਜਾ ਰਿਹਾ ਸੀ। ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਰਿਪੋਰਟ ਦਿੱਤੀ ਕਿ ਕੋਲਡਰਿਫ ਖੰਘ ਦੀ ਦਵਾਈ ਬਹੁਤ ਗੰਦੀ ਹਾਲਤ ਵਿਚ ਬਣਾਈ ਜਾ ਰਹੀ ਸੀ। ਉੱਥੇ ਕੋਈ ਏਅਰ ਹੈਂਡਲਿੰਗ ਯੂਨਿਟ ਨਹੀਂ ਸਨ। ਦਵਾਈ ਬਣਾਉਣ ਲਈ ਇਸਤੇਮਾਲ ਕੀਤੀ ਜਾਣ ਵਾਲੀ ਮਸ਼ੀਨਰੀ ਦੀ ਹਾਲਤ ਬਹੁਤ ਖ਼ਰਾਬ ਸੀ ਅਤੇ ਉਸ ਨੂੰ ਜੰਗਾਲ ਲੱਗਿਆ ਹੋਇਆ ਸੀ। ਇਸ ਤੋਂ ਇਲਾਵਾ ਬੈਚ ਰਿਲੀਜ਼ ਕਰਨ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਕੋਈ ਟੈਸਟਿੰਗ ਨਹੀਂ ਕੀਤੀ ਜਾਂਦੀ ਸੀ। 

ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News