ਮੈਕਡੋਨਲਡਜ਼ 'ਚ 2 ਔਰਤਾਂ ਹੋਈਆਂ ਗੁੱਥਮ-ਗੁੱਥੀ, ਵੀਡੀਓ ਵਾਇਰਲ

Monday, Aug 06, 2018 - 04:08 PM (IST)

ਮੈਕਡੋਨਲਡਜ਼ 'ਚ 2 ਔਰਤਾਂ ਹੋਈਆਂ ਗੁੱਥਮ-ਗੁੱਥੀ, ਵੀਡੀਓ ਵਾਇਰਲ

ਵਾਸ਼ਿੰਗਟਨ— ਯੂ. ਐੱਸ. ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਮੈਕਡੋਨਲਜ਼ 'ਚ 2 ਔਰਤਾਂ ਵਿਚਕਾਰ ਖਤਰਨਾਕ ਲੜਾਈ ਹੋਈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਇਹ ਲੜਾਈ ਕਰਮਚਾਰੀ ਅਤੇ ਗਾਹਕ ਵਿਚਕਾਰ ਹੋਈ। ਇਹ ਲੜਾਈ ਮੁਫਤ ਦੇ ਸੋਡੇ ਕਾਰਨ ਹੋਈ, ਮੈਕਡੋਨਲਜ਼ ਦੀ ਕਰਮਚਾਰੀ ਨੇ ਸੋਡਾ ਚੋਰੀ ਕਰਨ ਲਈ ਗਾਹਕ ਨਾਲ ਬਹੁਤ ਕੁੱਟਮਾਰ ਕੀਤੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਇਕ ਮਹਿਲਾ ਕਰਮਚਾਰੀ ਮੁਫਤ ਸੋਡਾ ਚੋਰੀ ਕਰ ਰਹੀ ਸੀ। ਉਸੇ ਸਮੇਂ ਮਹਿਲਾ ਕਰਮਚਾਰੀ ਨੇ ਦੇਖ ਲਿਆ, ਜਿਸ ਤੋਂ ਬਾਅਦ ਲੜਾਈ ਸ਼ੁਰੂ ਹੋ ਗਈ। 

ਜਾਣਕਾਰੀ ਮੁਤਾਬਕ ਇਸ ਵੀਡੀਓ ਨੂੰ ਨੇਵਾਦਾ ਦੀ ਰਹਿਣ ਵਾਲੀ ਲੜਕੀ ਮੈਰੀ ਡੇਯਾਗ ਨੇ ਰਿਕਾਰਡ ਕੀਤਾ ਅਤੇ ਯੂਟਿਊਬ 'ਤੇ ਅਪਲੋਡ ਕਰ ਦਿੱਤੀ। ਉਹ ਉਸ ਸਮੇਂ ਮੈਕਨਡੋਨਲਜ਼ 'ਚ ਬੈਠ ਕੇ ਭੋਜਨ ਖਾ ਰਹੀ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਮਹਿਲਾ ਕਰਮਚਾਰੀ ਚੋਰੀ ਕਰਦੇ ਹੋਏ ਦੇਖਦੀ ਹੈ ਤਾਂ ਗਾਹਕ ਉਨ੍ਹਾਂ 'ਤੇ ਫ੍ਰੈਂਚ ਫ੍ਰਾਈਜ਼ ਅਤੇ ਮਿਲਕਸ਼ੇਕ ਸੁੱਟ ਦਿੰਦੀ ਹੈ। 

ਦੱਸਿਆ ਜਾ ਰਿਹਾ ਹੈ ਕਿ ਜਿਸ ਤੋਂ ਬਾਅਦ ਕਰਮਚਾਰੀ ਲੜਕੀ ਨੂੰ ਫੜਦੀ ਹੈ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੀ ਹੈ। ਲੜਕੀ ਵੀ ਮਾਰਨ ਦੀ ਕੋਸ਼ਿਸ਼ ਕਰਦੀ ਹੈ ਪਰ ਆਊਟਲੇਟ 'ਚ ਕੰਮ ਕਰਨ ਵਾਲੇ ਉਸ ਨੂੰ ਰੋਕ ਲੈਂਦੇ ਹਨ, ਜਿਸ ਤੋਂ ਬਾਅਦ ਮਹਿਲਾ ਦੇ ਵਾਲ ਫੜ ਕੇ ਵਾਪਸ ਕੁੱਟਮਾਰ ਕੀਤੀ ਜਾਂਦੀ ਹੈ, ਕੁੱਟਮਾਰ ਕਰਨ ਤੋਂ ਬਾਅਦ ਵੀ ਲੜਕੀ ਕਰਮਚਾਰੀ ਨਾਲ ਵਾਰ-ਵਾਰ ਲੜਾਈ ਕਰਨ ਨੂੰ ਕਹਿੰਦੀ ਹੈ। ਉਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


Related News